ਸਾਹਨੇਵਾਲ ਦੁਸਹਿਰੇ ਵਾਲੇ ਦਿਨ ਦੁਸਹਿਰੇ ਦੇ ਮੇਲੇ ਵਿਚ ਹੋਇਆ
- ਸਾਹਨੇਵਾਲ 'ਚ ਧੂਮਧਾਮ ਅਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
- ਸਾਹਨੇਵਾਲ ਦੁਸਹਿਰੇ ਵਾਲੇ ਦਿਨ ਦੁਸਹਿਰੇ ਦੇ ਮੇਲੇ ਵਿਚ ਹੋਇਆ ਕੁਸ਼ਤੀਆਂ
ਸਾਹਨੇਵਾਲ (ਸਵਰਨਜੀਤ ਰਿੰਕੂ )
ਦੁਸਹਿਰਾ ਪ੍ਰਬੰਧਕ ਕਮੇਟੀ ਸਾਹਨੇਵਾਲ ਦੇ ਪ੍ਰਧਾਨ ਬੀਕੇ ਅਨੇਜਾ, ਚੇਅਰਮੈਨ ਓਮ ਪ੍ਰਕਾਸ਼ ਗੋਇਲ ਅਤੇ ਜਨਰਲ ਸੈਕਟਰੀ ਰਾਕੇਸ਼ ਜਿੰਦਲ, ਵਾਈਸ ਜਨਰਲ ਸੈਕਟਰੀ ਅਰੁਣ ਬਠਲਾ ਸਮੇਤ ਹੋਰ ਮੈਂਬਰਾਂ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦਾ ਨਾਲ ਸਾਹਨੇਵਾਲ ਵਿਖੇ ਦੁਸਹਿਰਾ ਗਰਾਊਂਡ 'ਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਦੁਸਹਿਰਾ ਗਰਾਊਂਡ 'ਚ ਬਣੇ ਰਾਵਣ, ਕੁੰਭਕਰਨ 'ਤੇ ਮੇਘਨਾਥ ਦੇ ਪੁਤਲਿਆਂ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਗਿਣਤੀ ਵਿੱਚ ਭੀੜ ਦੇਖਣ ਨੂੰ ਮਿਲੀ ਤੇ ਬਾਜ਼ਾਰਾਂ 'ਚ ਵੀ ਲੋਕਾਂ ਦੀ ਭਾਰੀ ਗਿਣਤੀ ਦੇਖਣ ਨੂੰ ਮਿਲੀ ਅਤੇ ਲੋਕਾਂ ਨੇ ਦੁਸਹਿਰਾ ਦੇਖਣ ਦੇ ਨਾਲ-ਨਾਲ ਖਰੀਦਾਰੀ ਵੀ ਕੀਤੀ।ਦੁਸਿਹਰੇ ਮੇਲੇ ਦੌਰਾਨ ਸ਼੍ਰੀ ਰਾਮ ਚੰਦਰ ਜੀ,ਸੀਤਾ ਮਾਤਾ, ਲਛਮਣ ਅਤੇ ਭਗਵਾਨ ਹਨੂੰਮਾਨ ਜੀ ਤੋਂ ਇਲਾਵਾ ਸ਼ਿਵ ਭਗਵਾਨ ਅਤੇ ਮਾਤਾ ਪਾਰਵਤੀ ਜੀ ਅਤੇ ਕਿਸ਼ਨ ਭਗਵਾਨ ਤੇ ਰਾਧਾ ਰਾਣੀ ਦੀਆਂ ਸੁੰਦਰ ਝਾਂਕੀਆਂ ਵੀ ਸਜਾਈਆਂ ਗਈਆਂ।
ਮੇਲੇ ਦੌਰਾਨ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਦੇ ਨਾਮੀਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਅਤੇ ਕੁਸ਼ਤੀਆਂ ਦੀ ਸ਼ੁਰੂਆਤ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਪ੍ਰਧਾਨ ਬੀਕੇ ਅਨੇਜਾ, ਚੇਅਰਮੈਨ ਓਮ ਪ੍ਰਕਾਸ਼ ਗੋਇਲ, ਗੁਰਦੀਪ ਸਿੰਘ ਕੌਲ (ਸੇਵਾਮੁਕਤ ਈਟੀਓ), ਹੇਮਰਾਜ ਰਾਜੀ ਸਾਹਨੇਵਾਲ, ਸਤਵਿੰਦਰ ਸਿੰਘ ਹੈਪੀ,ਪ੍ਰਧਾਨ ਮਨਧੀਰ ਸਿੰਘ ਧੀਰਾ, ਬਲਾਕ ਪ੍ਰਧਾਨ ਕੁਲਦੀਪ ਐਰੀ,ਪ੍ਰਧਾਨ ਅੰਮ੍ਰਿਤਪਾਲ ਸਿੰਘ ਭੋਲਾ, ਦਲਜੀਤ ਸਿੰਘ ਚੌਹਾਨ, ਹਰਵਿੰਦਰ ਕੁਮਾਰ ਪੱਪੀ, ਮਨਜਿੰਦਰ ਸਿੰਘ ਭੋਲਾ, ਕੀਰਤਨ ਸਿੰਘ ਬੱਬੂ,ਲਾਲੀ ਹਰਾ, ਅਵਤਾਰ ਸਿੰਘ ਗਰੇਵਾਲ,ਸੋਮਨਾਥ ਰੱਤੂ, ਸਤਪਾਲ ਸਿੰਘ ਸੱਤਾ ਸਮੇਤ ਹੋਰ ਪਤਵੰਤਿਆਂ ਨੇ ਸ਼ੁਰੂ ਕਰਵਾਈ।
ਦੇਰ ਸ਼ਾਮ ਵਿਧਾਇਕ ਹਰਦੀਪ ਸਿੰਘ ਮੁੰਡੀਆ ਵੱਲੋਂ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ 'ਚ ਮੇਘਨਾਦ, ਕੁੰਭਕਰਨ ਤੇ ਰਾਵਣ ਨੂੰ ਅਗਨੀ ਭੇਟ ਕੀਤਾ ਗਿਆ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਪ੍ਰਧਾਨ ਬੀਕੇ ਅਨੇਜਾ, ਸਤਵਿੰਦਰ ਸਿੰਘ ਹੈਪੀ, ਹੇਮਰਾਜ ਰਾਜੀ ਅਤੇ ਗੁਰਦੀਪ ਸਿੰਘ ਕੌਲ ਵੱਲੋਂ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਿਆਂ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਸੱਜਿਆਂ ਵੱਲੋਂ ਦੁਸਹਿਰੇ ਦੇ ਮੇਲੇ ਦਾ ਖੂਬ ਆਨੰਦ ਮਾਣਿਆ ਗਿਆ ਅਤੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਮੇਲੇ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਨੰਦਪੁਰ, ਹਰਪ੍ਰੀਤ ਸਿੰਘ, ਰਾਵਿੰਦਰ ਸਿੰਘ ਖਾਲਸਾ, ਪ੍ਰਿੰਸ ਸੈਣੀ, ਕੁਲਵਿੰਦਰ ਸਿੰਘ ਕਾਲਾ,ਹਰਪਾਲ ਸਿੰਘ, ਰਾਜਵਿੰਦਰ ਸਿੰਘ ਹਰਾ,ਚੰਚਲ ਸਿੰਘ ਮਿਨਹਾਸ, ਡਾ. ਬਲਜਿੰਦਰ ਸਿੰਘ ਕੱਦੋਂ, ਰਾਜਦੀਪ ਭਾਟੀਆ, ਅਮਨ ਪਨੇਸਰ, ਦਿਲਪ੍ਰੀਤ ਸਿੰਘ ਲਾਲੀ, ਕੁਲਦੀਪ ਸਿੰਘ ਕੌਲ, ਬੇਅੰਤ ਸਿੰਘ, ਬੱਬੂ ਮੁੰਡੀਆਂ, ਲੱਕੀ ਮੱਲੇਵਾਲ, ਸੰਪੂਰਣ ਸਿੰਘ ਸਨਮ, ਹਰਬੰਸ ਸਿੰਘ ਸੈਂਸ, ਦਲਜੀਤ ਸਿੰਘ ਬੱਗਾ , ਸ਼ੈਂਕੀ ਅਰੋੜਾ, ਗੁਰਸੇਵਕ ਸਿੰਘ ਆਦਿ ਹੋਰ ਪਤਵੰਤੇ ਹਾਜ਼ਰ ਸਨ।
Comments (0)
Facebook Comments