ਸੰਤ ਨਿਰੰਕਾਰੀ ਸਤਿਸੰਗ ਭਵਨ ਖੰਨਾ ਵਿਖੇ ਸਿਹਤ ਜਾਂਚ ਕੈਂਪ ਦਾ ਸਫਲ ਆਯੋਜਨ

ਸੰਤ ਨਿਰੰਕਾਰੀ ਸਤਿਸੰਗ ਭਵਨ ਖੰਨਾ ਵਿਖੇ ਸਿਹਤ ਜਾਂਚ ਕੈਂਪ ਦਾ ਸਫਲ ਆਯੋਜਨ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਨਿਰੰਕਾਰੀ ਸਤਿਸੰਗ ਭਵਨ ਖੰਨਾ ਵਿਖੇ 03 ਮਾਰਚ 2024 ਨੂੰ ਇਕ ਵਿਸ਼ੇਸ਼ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁਫਤ ਸਿਹਤ ਜਾਂਚ ਲਈ 125 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸ ਵਿੱਚ 31 ਪੁਰਸ਼ ਅਤੇ 29 ਔਰਤਾਂਕੁੱਲ 60  ਵਿਅਕਤੀਆਂ ਨੇ ਆਧੁਨਿਕ ਮਸ਼ੀਨਾਂ ਨਾਲ ਸਿਹਤ ਜਾਂਚ ਕਰਵਾਈ। 65  ਵਿਅਕਤੀਆਂ ਨੇ ਹੋਮਿਓਗਲੋਬਿਨ, ਯੂਰਿਕ ਐਸਿਡ, ਸ਼ੂਗਰ ਅਤੇ ਕੋਲੈਸਟ੍ਰੋਲ ਦੀ ਵੀ ਜਾਂਚ  ਕੀਤੀ ਗਈ।

ਇਸ ਕੈਂਪ ਦੀ ਅਗਵਾਈ ਵਿਸ਼ਵ ਪ੍ਰਸਿੱਧ ਡਾ. ਕਮਲਜੀਤ ਸਿੰਘ ਨੇ ਕੀਤੀ। ਇਸ ਮੋਕੇ ਨਿਰੰਕਾਰੀ ਮਿਸ਼ਨ ਬਰਾਚ ਖੰਨਾ ਦੇ ਸੰਚਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਲੋਕਾ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੁਕ ਕਰਨਾ ਸੀ ਕਿਉਕਿ ਸਮੇਂ ਸਿਰ ਸਰੀਰ ਦੀ ਜਾਂਚ ਕਰਵਾਕੇ ਅਸੀਂ ਸਾਰੇ ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਾਂ।

ਇਸ ਦੇ ਨਾਲ ਹੀ ਡਾ. ਕਮਲਜੀਤ ਸਿੰਘ ਨੇ ਵੀ ਇਸ ਗੱਲ ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਕਿਹਾ ਕਿ ਸਿਹਤਮੰਦ ਇਨਸਾਨ ਹੀ ਮਨੁੱਖਤਾ ਦੀ ਸੇਵਾ ਕਰ ਸਕਦਾ ਹੈ। ਇਸ ਲਈ ਸਭ ਤੋ ਪਰਿਲਾ ਅਪਣੀ ਸਿਹਤ ਦਾ ਸਭ ਨੂੰ ਧਿਆਨ ਰੱਖਣਾ ਚਾਹੀਦਾ ਹੈ।

ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਬਰਾਚ ਖੰਨਾ ਦੇ ਮੁਖੀ ਮਨਪ੍ਰੀਤ ਕੋਰ ਜੀ ਨੇ ਡਾ. ਕਮਲਜੀਤ ਸਿੰਘ, ਉਹਨਾਂ ਦੀ ਟੀਮ ਅਤੇ ਇਸ ਕੈਂਪ ਦੋਰਾਨ ਵਿਸ਼ੇਸ਼ ਤੋਰ ਤੇ ਪਹੁੰਚੇ ਡਾ. ਅਵਤਾਰ ਸਿੰਘ, ਸ੍ਰੀਮਤੀ ਤਰੁਨਪਰੀਤ ਸਿੰਘ ਸੋਦ MLA ਖੰਨਾ ਦਾ ਧੰਨਵਾਦ ਕੀਤਾ।