ਮਹਿਲਾ ਮੋਰਚਾ ਜਿਲ੍ਹਾ ਪ੍ਰਧਾਨ ਲਗਾਉਣ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ : ਸਾਨੀਆ ਸ਼ਰਮਾ

ਮਹਿਲਾ ਮੋਰਚਾ ਜਿਲ੍ਹਾ ਪ੍ਰਧਾਨ ਲਗਾਉਣ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ : ਸਾਨੀਆ ਸ਼ਰਮਾ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)

ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਨੀਆ ਸ਼ਰਮਾ ਨੂੰ ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਲੁਧਿਆਣਾ ਦੀ ਵੱਡੀ ਜਿੰਮੇਵਾਰੀ ਨਾਲ ਨਿਵਾਜਿਆ ਗਿਆ।

ਇਸ ਮੌਕੇ ਤੇ ਸਾਨੀਆ ਸ਼ਰਮਾ ਵੱਲੋਂ ਹਾਈਕਮਾਂਡ ਅਤੇ ਸਮੁੱਚੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ ਗਿਆ। ਕਿਹਾ ਕਿ ਉਹ ਪਾਰਟੀ ਲਈ ਦਿਲੋਂ ਅਤੇ ਨਿਸਟਾ ਨਾਲ ਜਿੰਮੇਵਾਰੀ ਨਿਭਾਏਗੀ।

ਕਿਹਾ ਕਿ ਮੈ ਪੂਰੀ ਸਮਰੱਥਾ ਨਾਲ ਪਾਰਟੀ ਦਾ ਪ੍ਰਚਾਰ ਕਰਾਂਗੀ। ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਹੀ ਮਹਿਲਾਵਾਂ ਲਈ ਹੱਕ ਦੀ ਗੱਲ ਕਰਦੀ ਰਹੀ ਹੈ ਅਤੇ ਉੱਥੇ ਹੀ ਮਹਿਲਾਵਾਂ ਨੂੰ ਬਣਦਾ ਮਾਣ ਸਨਮਾਨ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ।