ਆਖ਼ਰ ਕਿਉ ਨਿਕਲੀ ਸਾਹਨੇਵਾਲ ਵਿੱਚ ਦਿਨ ਵੇਲੇ ਜਾਗੋ

ਆਖ਼ਰ ਕਿਉ ਨਿਕਲੀ ਸਾਹਨੇਵਾਲ ਵਿੱਚ ਦਿਨ ਵੇਲੇ ਜਾਗੋ

ਰਿੰਕੂ ਬਜਾਜ 

ਸਾਹਨੇਵਾਲ ਦੇ ਵਾਰਡ ਨੰ 10 ਦੀਆਂ ਮਹਿਲਾਵਾਂ ਨੇ ਵਾਰਡ ਨੰ 10 ਤੋਂ ਲੈਕੇ ਪੁਰਾਣਾ ਬਾਜ਼ਾਰ ਤੱਕ ਜਾਗੋ ਕੱਢ ਕੇ ਮੋਦੀ ਸਰਕਾਰ ਦੇ ਖਿਲਾਫ ਬੋਲੀਆਂ ਪਾਕੇ ਅਤੇ ਸਿੱਠਣੀਆਂ  ਦੇਕੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਤਿੰਨੋ ਬਿਲ ਵਾਪਿਸ ਲਿੱਤੇ ਜਾਣ 

ਇਸ ਮੌਕੇ ਗੁਰਪ੍ਰੀਤ ਕੌਰ ਜੋਕਿ ਇੱਕ ਹਾਊਸ ਵਾਈਫ ਹਨ ਉਹਨਾਂ ਨੇ ਇਸ ਜਾਗੋ ਦਾ ਉਪਰਾਲਾ ਕੀਤਾ ਅਤੇ ਉਹਨਾਂ ਨੇ ਕਿਹਾ ਅਸੀਂ ਜੋ ਜਾਗੋ ਦਾ ਉਪਰਾਲਾ ਕੀਤਾ ਹੈ ਉਹ ਬਿਨਾਂ ਕਿਸੇ ਸਿਆਸੀ ਪਾਰਟੀਆਂ ਤੋਂ ਕੀਤਾ ਹੈ ਕਿਉਂਕਿ ਅਸੀਂ ਕਿਸਾਨਾਂ ਹੱਕ ਵਿੱਚ ਤਹਿ ਦਿਲੋਂ ਸ਼ਾਮਿਲ ਹਾਂ ਅਤੇ ਸਾਨੂੰ ਪਤਾ ਹੈ ਕਿ ਆਮ ਜੀਵਨ ਵਿਚ ਅੰਨ ਦਾਤਾ ਦੀ ਕੀ ਭੂਮਿਕਾ ਹੈ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਸਾਡੇ ਕਿਸਾਨ ਵੀਰ ਅਤੇ ਭੈਣਾਂ ਅਤੇ ਛੋਟੇ ਬੱਚੇ ਜੋ ਦਿੱਲੀ ਵਿਚ ਚਲ ਰਹੇ ਅੰਦੋਲਨ ਦਾ ਹਿੱਸਾ ਹਨ ਅਤੇ ਭਰ ਸ਼ਰਦੀ ਵਿਚ ਡੱਟੇ ਹੋਏ ਹਨ ਉਹਨਾਂ ਨੂੰ ਕਾਮਜਾਬੀ ਦੇਵੇ ਅਤੇ ਉਹ ਵਿਜਯੀ ਹੋਕੇ ਆਪਣੇ ਘਰ ਨੂੰ ਪਰਤਣ 

ਇਸ ਮੌਕੇ ਉਹਨਾਂ ਦੇ ਨਾਲ ਸਾਹਨੇਵਾਲ,ਮਾਡਲ ਟਾਊਨ ਅਤੇ ਨੰਦਪੁਰ ਦੀਆਂ ਮਹਿਲਾਵਾਂ  ਗੁਰਪ੍ਰੀਤ ਕੌਰ ਮਾਡਲ ਟਾਊਨ, ਕਮਲਜੀਤ  ਕੌਰ ਮਾਡਲ ਟਾਊਨ, ਸੁਖਜੀਤ ਕੌਰ ਮਾਡਲ ਟਾਊਨ, ਸੁਖਰਾਜ ਕੌਰ, ਦਲਜੀਤ ਕੌਰ, ਇੰਦਰਜੀਤ ਕੌਰ, ਦਵਿੰਦਰ ਕੌਰ, ਜਸਪਾਲ ਕੌਰ, ਸਵਾਰਨ ਕੌਰ, ਰਮਨਦੀਪ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਅਜੀਤਪਾਲ ਕੌਰ, ਅਤੇ ਕਈ ਆਂਗਣਵਾੜੀ ਵਰਕਰ ਸ਼ਾਮਿਲ ਹੋਏ ਸੁਨੀਤਾ ਤੈਜਾਣਿਆ, ਸਾਹਨੇਵਾਲ ਵਾਰਡ ਨੰ 2  ਦੇ ਕੌਂਸਲਰ ਮਨਜਿੰਦਰ ਸਿੰਘ ਭੋਲਾ ਆਦਿ ਸ਼ਾਮਿਲ ਹੋਏ 

 

 ਸੁਨੀਤਾ ਤਾਜਾਣਿਆ ਕਾਂਗਰਸ ਵਰਕਰ ਸਰ ਤੇ ਜਾਗੋ ਰੱਖ ਕੇ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ