ਸਰਕਾਰੀ ਹਾਈ ਸਮਾਰਟ ਸਕੂਲ ਜਸਪਾਲ ਬਾਂਗਰ ਵਿਖੇ

ਸਰਕਾਰੀ ਹਾਈ ਸਮਾਰਟ ਸਕੂਲ ਜਸਪਾਲ ਬਾਂਗਰ ਵਿਖੇ

( ਸੋਮਨਾਥ  ਪੱਤਰਕਾਰ )

ਅੱਜ ਮਿਤੀ 16-4-22 ਨੂੰ ‌ਡਾਇਰੈਕਟਰ ਐਸ. ਸੀ‌ .ਈ .ਆਰ‌ .ਟੀ ਪੰਜਾਬ ਦੇ ‌ਹੁਕਮਾਂ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਜਸਪਾਲ ਬਾਂਗਰ ਵਿਖੇ ‌ਸੌ ਦਿਨਾਂ ‌ਪੜ੍ਹਨ ਮੁਹਿੰਮ ‌ਦੇ ਖਤਮ‌ ਹੋਣ‌ ਤੇ ਹੈੱਡ ਮਿਸਟ੍ਰੈਸ ਮਿਸ ਹਰਲੀਨ ਕੌਰ ਜੀ ਦੀ‌ ਅਗਵਾਈ ਹੇਠ ਇੱਕ ਦਿਨਾਂ ਵਰਕਸ਼ਾਪ ਕਰਵਾਈ ਗਈ।ਜਿਸ ਅਧੀਨ ਪੜ੍ਹਨ ਮੁਕਾਬਲੇ,ਬੋਲ‌‌ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ‌ਮੁਕਾਬਲੇ, ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।  ਪੜ੍ਹਨ ਮੁਕਾਬਲੇ ਵਿਚ ਪੰਜਾਬੀ ਵਿੱਚ ਸਰਸਵਤੀ, ਅੰਗਰੇਜ਼ੀ ਵਿਚ ਦੀਪਿਕਾ ਤਿਵਾੜੀ ਅਤੇ ਹਿੰਦੀ ਵਿਚ ਸੁਮਨ  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿਚ ਅੰਗਰੇਜ਼ੀ ਸ਼ਿਖਾ , ਪੰਜਾਬੀ ਵਿੱਚ ਜਯੋਤੀ  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਹਾਣੀ ਸੁਣਾਉਣ ‌ਮੁਕਾਬਲੇ ਵਿਚ ਪੰਜਾਬੀ ਵਿੱਚ ਗੁਨਵ ਯਾਦਵ ਅਤੇ ਅੰਗਰੇਜ਼ੀ ਵਿਚ ਕਮਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਸਾਰੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਸੀ।ਲਾਇਬ੍ਰੇਰੀ ਦੀਆਂ  ਕਿਤਾਬਾਂ ਦਾ ਮੇਲਾ ਵੀ ਲਗਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪਹਿਲਾਂ ‌ਬਣਾਈਆਂ‌ ਗਈਆਂ ਵੀਡੀਓ ਨੂੰ ਪ੍ਰਾਜੈਕਟਰ ਤੇ ਦਿਖਾਇਆ ਗਿਆ। ਹੈੱਡ ਮੈਡਮ ਮਿਸ ਹਰਲੀਨ ਕੌਰ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ ‌ਤੇ ਬਾਕੀ‌  ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਨੇ ਸਕੂਲ ਦੇ ਵਿਦਿਆਰਥੀਆਂ ਵਿਚ ਏਕ ਨਵੀਂ ਸੋਚ ਨੂੰ ਜਨਮ ਦਿੱਤਾ ਹੈ। ਇਸ ਤਰ੍ਹਾਂ ਦੇ ਉਪਰਾਲੇ ਬਹੁਤ ਹੀ ਉਪਯੋਗੀ ਨੇ।