ਸਾਹਨੇਵਾਲ ਦੇ ਵਾਰਡ ਨੰਬਰ 11 ਦੇ ਸੰਭਾਵੀ ਉਮੀਦਵਾਰ ਨੇ ਕਿਹਾ ਕਿ ਆਪਣੇ......

ਸਾਹਨੇਵਾਲ ਦੇ ਵਾਰਡ ਨੰਬਰ 11 ਦੇ ਸੰਭਾਵੀ ਉਮੀਦਵਾਰ ਨੇ ਕਿਹਾ ਕਿ ਆਪਣੇ......
ਸਾਹਨੇਵਾਲ ਦੇ ਵਾਰਡ ਨੰਬਰ 11 ਦੇ ਸੰਭਾਵੀ ਉਮੀਦਵਾਰ ਨੇ ਕਿਹਾ ਕਿ ਆਪਣੇ......

 

ਸਾਹਨੇਵਾਲ/ਲੁਧਿਆਣਾ ਸਵਰਨਜੀਤ ਗਰਚਾ

ਸਾਹਨੇਵਾਲ ਦੇ ਵਾਰਡ ਨੰਬਰ 11 ਦੇ ਸੰਭਾਵੀ ਉਮੀਦਵਾਰ ਨੇ ਕਿਹਾ ਕਿ ਆਪਣੇ 

 

ਸਫ਼ਾਈ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਤੇ ਸਾਡੇ ਲਈ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਉਕਤ ਪ੍ਰਗਟਾਵਾ ਸਾਹਨੇਵਾਲ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਸੇਵਾਦਾਰ ਜਸਵਿੰਦਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਨੇ ਸਫਾਈ ਸਬੰਧੀ ਵਾਰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਸਾਫ਼ ਸਫ਼ਾਈ ਨਾ ਹੋਣ ਸਦਕਾ ਗੰਦਗੀ ਵੀ ਆਪਣਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਤੇ ਗੰਦਗੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਫੈਲਣ ਦਾ ਡਰ ਬਣਿਆ ਰਹਿੰਦਾ ਹੈ।

ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅੰਦਰ 'ਤੇ ਬਾਹਰ ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖ ਕੇ ਇਕ ਜਾਗਰੂਕ ਵਾਰਡ ਹੋਣ ਦਾ ਫਰਜ ਨਿਭਾਉਣ। ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਨੂੰ ਸਾਫ ਸੁਥਰਾ ਬਨਾਉਣ ਲਈ ਆਪਣਾ ਯੋਗਦਾਨ ਪਾਉਣ।

ਉਨ੍ਹਾਂ ਕਿਹਾ ਕਿ ਜੋ ਵਾਰਡ ਵਿੱਚ ਸਫ਼ਾਈ ਸੇਵਕ ਗੱਡੀ ਲੈਕੇ ਕੂੜਾ ਚੁੱਕਣ ਆਉਂਦੇ ਹਨ, ਗੱਡੀ ਵਿੱਚ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਅਲਗ ਅਲਗ ਕਰ ਕੇ ਦਿੱਤਾ ਜਾਏ। ਕਿਉਕਿ ਸਫ਼ਾਈ ਕਰਮਚਾਰੀਆਂ ਨੂੰ ਗਿਲਾਂ ਕੂੜਾ ਅਤੇ ਸੁੱਕਾ ਕਰਨ ਵਿੱਚ ਬਹੁਤ ਸਮੱਸਿਆ ਆਉਂਦੀ ਹੈ। ਆਪਾਂ ਵੀ ਸਾਹਨੇਵਾਲ ਦੇ ਨਗਰ ਕੌਂਸਲ ਦੇ ਈ ਓ ਅਤੇ ਸਮੂਹ ਸਟਾਫ ਨਗਰ ਕੌਂਸਲ ਦਾ ਸਹਿਯੋਗ ਦੇਈਏ, ਤਾਂ ਕਿ ਜੋ ਵਾਰਡ ਨੂੰ ਹੀ ਨਹੀਂ ਬਲਕਿ ਪੂਰੇ ਸਾਹਨੇਵਾਲ ਨੂੰ ਸਾਫ ਸੁਥਰਾ ਬਣਾਇਆ ਜਾਏ।

ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸੀ ਐੱਮ ਸ: ਭਗਵੰਤ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਬਹੁਤ ਉਪਰਾਲਾ ਕਰ ਰਹੇ ਹਨ।

ਹਲਕਾ ਸਾਹਨੇਵਾਲ ਦੇ ਐੱਮ ਐੱਲ ਏ ਹਰਦੀਪ ਸਿੰਘ ਮੁੰਡੀਆ ਨੇ ਵੀ ਆਪਣੇ ਹਲਕੇ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਆਪਣੇ ਆਪਣੇ ਵਾਰਡਾਂ ਨੂੰ ਸਾਫ ਸੁਥਰਾ ਬਣਾਇਆ ਜਾਵੇ।