ਸਾਹਨੇਵਾਲ ਵਿਚ 15 ਪਰਿਵਾਰਾਂ ਦੀਆਂ ਧੀਆਂ ਦਾ

ਸਾਹਨੇਵਾਲ ਵਿਚ 15 ਪਰਿਵਾਰਾਂ ਦੀਆਂ ਧੀਆਂ ਦਾ

 ਯੋਗਿੰਦਰ ਸਿੰਘ ਪੱਤਰਕਾਰ ਸਾਹਨੇਵਾਲ/ਲੁਧਿਆਣਾ

ਹਲਕਾ ਸਾਹਨੇਵਾਲ ਦੀ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 25 ਸਾਲਾਂ ਤੋਂ ਲੋਡ਼ਵੰਦ ਧੀਆਂ ਦਾ ਕੰਨਿਆ ਦਾਨ ਕਰਦੀ ਆ ਰਹੀ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ (ਰਜਿ.) ਸਾਹਨੇਵਾਲ ਵੱਲੋਂ ਇਸ ਸਾਲ ਵੀ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 15 ਲੋੜਵੰਦ ਧੀਆਂ ਦਾ ਕੰਨਿਆ ਦਾਨ ਕੀਤਾ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਘਰ ਦੀ ਹਰ ਇੱਕ ਲੋੜ ਦਾ ਸਾਮਾਨ ਵੀ ਦਿੱਤਾ ਗਿਆ।

ਇਹ ਸਮੂਹਿਕ ਵਿਆਹ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ (ਈਟੀਓ) ਦੀ ਪ੍ਰਧਾਨਗੀ ਹੇਠ ਬਾਕੀ ਕਲੱਬ ਮੈਂਬਰਾਂ ਅਤੇ ਐੱਨਆਰਆਈ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ।ਇਸ ਵਾਰ ਦੇ ਵਿਆਹਾਂ ਦੌਰਾਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਦਲਜੀਤ ਸਿੰਘ ਭੋਲਾ, ਰਿਟਾ. ਆਈਏਐੱਸ ਸੁੱਚਾ ਰਾਮ ਲੱਧੜ,ਮਾਨ ਸਿੰਘ ਗਰਚਾ,ਸਰਤਾਜ ਸਿੰਘ ਸਿੱਧੂ,ਸਹਾਇਕ ਡਾਇਰੈਕਟਰ ਜਗਵਿੰਦਰਪਾਲ ਸਿੰਘ, ਅਵਤਾਰ ਸਿੰਘ ਗਰੇਵਾਲ (ਯੂਐੱਸਏ), ਹਰਭਜਨ ਸਿੰਘ ਨਾਗੀ (ਈਟੀਓ), ਵਿਨੋਦ ਤੱਖੀ(ਈਟੀਓ),ਕੁਲਵੰਤ ਸਿੰਘ ਐਕਈਐੱਨ, ਸੰਤੋਖ ਸਿੰਘ ਪਟਿਆਲਾ,ਭਾਜਪਾ ਆਗੂ ਰੀਨਾ ਜੈਨ ਆਦਿ ਵੱਲੋਂ ਸਮੂਹਿਕ ਵਿਆਹਾਂ ਵਿੱਚ ਪਹੁੰਚਕੇ ਨਵ-ਜੋੜਿਆ ਨੂੰ ਆਸ਼ੀਰਵਾਦ ਦਿੱਤਾ ਗਿਆ 

ਨਵ-ਜੋੜਿਆ ਦੇ ਸਮੂਹਿਕ ਆਨੰਦ ਕਾਰਜ ਇਤਿਹਾਸਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਸੰਤ ਬਾਬਾ ਮੇਜਰ ਸਿੰਘ (ਕਾਰਸੇਵਾ ਸ਼੍ਰੀ ਹਜ਼ੂਰ ਸਾਹਿਬ ਵਾਲੇ), ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਹਰਾ, ਮਲਕੀਤ ਸਿੰਘ ਹਰਾ ਦੀ ਦੇਖ-ਰੇਖ ਹੇਠ ਕੀਤੇ ਗਏ। ਇਸ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਲਈ ਸੱਭਿਆਚਾਰਕ ਪ੍ਰੋਗਰਾਮ ਦੇ ਆਯੋਜਨ ਕੀਤਾ ਗਿਆ ਸੀ ਅਤੇ ਇਸ ਪ੍ਰੋਗਰਾਮ ਵਿਚ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਸਤਵਿੰਦਰ ਬਿੱਟੀ ਵੱਲੋਂ ਨਵ-ਜੋੜਿਆ ਨਾਲ ਗਿੱਧਾ-ਬੋਲੀਆਂ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ।

ਇਸ ਮੌਕੇ  ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ ਨੇ ਦੱਸਿਆ ਕਿ ਇਹ ਵਿਆਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਧੀਆਂ ਦਾ ਅੱਜ ਕਲੱਬ ਵੱਲੋਂ ਵਿਆਹ ਕੀਤੇ ਗਏ ਹਨ ਉਨ੍ਹਾਂ ਨੂੰ ਘਰ ਦਾ ਹਰ ਇਕ ਲੋੜੀਂਦਾ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ।ਉਨ੍ਹਾਂ ਅੱਗੇ ਦੱਸਿਆ ਕਿ ਇਹ ਕਲੱਬ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਜਿਸ ਕਰਕੇ ਅੱਜ ਸਮੂਹਿਕ ਵਿਆਹਾਂ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਪਰਿਵਾਰਾਂ ਦੀਆਂ ਧੀਆਂ ਦਾ ਕੰਨਿਆ ਦਾਨ ਉਨ੍ਹਾਂ ਲੋੜਵੰਦ ਪਰਿਵਾਰਾਂ ਦੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ।ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਵਿੱਚ ਲੜਕਾ ਅਤੇ ਲੜਕੀ ਨਾਲ ਆਇਆ ਹੋਇਆ ਪਰਿਵਾਰ ਦੇ ਰਿਸ਼ਤੇਦਾਰਾਂ ਲਈ ਵੈਸ਼ਨੂੰ ਖਾਣ-ਪੀਣ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਆਏ ਹੋਏ ਮੁਖ ਮਹਿਮਾਨਾਂ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ।

ਇਸ ਸਮਾਗਮ ਦੌਰਾਨ ਅਜਮੇਰ ਸਿੰਘ ਧਾਲੀਵਾਲ,ਮਨਜਿੰਦਰ ਸਿੰਘ ਭੋਲਾ,ਰਮੇਸ਼ ਕੁਮਾਰ ਪੱਪੂ,ਸਰਬਜੀਤ ਸਿੰਘ ਕਡਿਆਣਾ,ਹਰਬੰਸ ਸਿੰਘ ਸੈੰਸ,ਸ਼ੇਰ ਸਿੰਘ ਚੱਕ ਸਵਰਨ ਨਾਥ,ਦਵਿੰਦਰ ਸਿੰਘ ਬਾਗਾ,ਰਾਜੂ ਭਾਟੀਆ,ਅਮਰਜੀਤ ਸਿੰਘ ਰਾਏ,ਲੇਖ ਰਾਜ,ਓਮ ਪ੍ਰਕਾਸ ਗੋਇਲ,ਚੰਚਲ ਸਿੰਘ ,ਕੁਲਜੀਤ ਸਿੰਘ ਕੈਸ਼ੀਅਰ,ਸਾਬਕਾ ਏਐੱਸਆਈ ਲਾਭ ਸਿੰਘ ,ਕੁਲਵਿੰਦਰ ਸਿੰਘ ਬਿਮਰੋ,ਸੰਦੀਪ ਕੁਮਾਰ ਸੋਨੀ,ਲਾਲੀ ਹਰਾ,ਗੁਰਮੇਲ ਸਿੰਘ ਮੰਗਲੀ,ਗੁਰਸੇਵਕ ਸਿੰਘ,ਦਲਜੀਤ ਸਿੰਘ ਬੱਗਾ,ਦਿਲਪ੍ਰੀਤ ਸਿੰਘ ਪਟਵਾਰੀ, ਸਤਵਿੰਦਰ ਸਿੰਘ ਹੈਪੀ, ਕੁਲਦੀਪ ਸਿੰਘ ਕੌਲ,ਨਾਜ਼ਰ ਸਿੰਘ , ਸੋਮਾ ਸਿੰਘ , ਮਹਿੰਦਰ ਸਿੰਘ ਕੌਲ, ਹਰਦੀਪ ਸਿੰਘ ਜੈਲਦਾਰ, ਇੰਜ. ਦਲਜੀਤ ਸਿੰਘ ,ਆਰਕੇ ਭਾਟੀਆ,ਰਾਜਨ ਲਾਡੀ,ਕੁਲਦੀਪ ਐਰੀ,ਬਲਵੰਤ ਸਿੰਘ ਨੰਦਪੁਰ ਆਦਿ ਇਲਾਕੇ ਭਰ ਦੇ ਪਤਵੰਤੇ ਹਾਜ਼ਰ ਸਨ।