ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਲੁਧਿਆਣਾ ਵਿਖੇ ਹੋਏ ਸਤਿਸੰਗ ਅਤੇ ਨਾਮਦਾਨ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਲੋਕ

ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਲੁਧਿਆਣਾ ਵਿਖੇ ਹੋਏ ਸਤਿਸੰਗ ਅਤੇ ਨਾਮਦਾਨ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਲੋਕ
ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਲੁਧਿਆਣਾ ਵਿਖੇ ਹੋਏ ਸਤਿਸੰਗ ਅਤੇ ਨਾਮਦਾਨ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਲੋਕ

ਸਾਹਨੇਵਾਲ (ਸਵਰਨਜੀਤ ਗਰਚਾ)

 

 

ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੀ ਲੁਧਿਆਣਾ ਯਾਤਰਾ ਦੇ ਦੂਜੇ ਦਿਨ 15 ਅਕਤੂਬਰ 2024 ਮੰਗਲਵਾਰ ਦੀ ਸ਼ਾਮ ਨੂੰ ਪਾਮ ਗਾਰਡਨ, ਲੁਧਿਆਣਾ ਵਿਖੇ ਉਨ੍ਹਾਂ ਦੇ ਅਧਿਆਤਮਿਕ ਸਤਿਸੰਗ ਅਤੇ ਨਾਮਦਾਨ ਦੇ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਸਤਿਸੰਗ ਤੋਂ ਪਹਿਲਾਂ ਪੂਜਨੀਕ ਮਾਤਾ ਰੀਟਾ ਜੀ ਨੇ ਗੁਰਬਾਣੀ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ''ਦੁੱਖ ਭੰਜਨ ਤੇਰਾ ਨਾਮੁ ਜੀ'' (ਹੇ ਪ੍ਰਭੂ, ਸੱਭ ਦੁੱਖਾਂ ਦਾ ਨਾਸ਼ ਕਰਨ ਵਾਲਾ ਆਪ ਜੀ ਦਾ ਨਾਮ ਹੈ) ਦਾ ਗਾਇਨ ਕੀਤਾ। ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਆਪਣੇ ਪ੍ਰਭਾਵਸ਼ਾਲੀ ਸਤਿਸੰਗ ਪ੍ਰਵਚਨ ਵਿੱਚ ਕਿਹਾ ਕਿ ਅਸੀਂ ਸੱਭ ਹਮੇਸ਼ਾ-ਹਮੇਸ਼ਾ ਰਹਿਣ ਵਾਲੀ ਖੁਸ਼ੀ, ਸ਼ਾਂਤੀ ਅਤੇ ਅਨੰਦ ਦੀ ਤਲਾਸ਼ ਕਰ ਰਹੇ ਹਾਂ। ਆਪਣੀਆਂ ਸੱਭ ਕੋਸ਼ਿਸ਼ਾਂ ਦੇ ਬਾਵਜ਼ੂਦ ਅਸੀਂ ਮਾਇਆ ਦੀ ਇਸ ਦੁਨੀਆ ਵਿੱਚ ਦੁੱਖਾਂ-ਦਰਦਾਂ ਨਾਲ ਘਿਰੇ ਹੋਏ ਹਾਂ। ਇਸ ਹਾਲਤ ਵਿੱਚ ਅਸੀਂ ਕਿਸ ਤਰ੍ਹਾਂ ਸੱਚੀ ਖੁਸ਼ੀ ਨੂੰ  ਪਾ ਕੇ ਇਨ੍ਹਾਂ ਦੁੱਖਾਂ ਤੋਂ ਨਿਜਾਤ ਪਾ ਸਕਦੇ ਹਾਂ? ਸੱਭ ਸੰਤ-ਮਹਾਪੁਰਖ ਸਾਨੂੰ ਸਮਝਾਉਂਦੇ ਚਲੇ ਆਏ ਹਨ ਕਿ ਪਿਤਾ-ਪਰਮੇਸ਼ਵਰ ਕਿਤੇ ਬਾਹਰ ਨਹੀਂ ਬਲਕਿ ਸਾਡੇ ਸੱਭ ਦੇ ਅੰਦਰ ਹਨ ਅਤੇ ਉਨ੍ਹਾਂ ਨੂੰ  ਅਸੀਂ ਕੇਵਲ ਧਿਆਨ-ਅਭਿਆਸ ਦੀ ਵਿਧੀ ਦੁਆਰਾ ਹੀ ਅਨੁਭਵ ਕਰ ਸਕਦੇ ਹਾਂ। ਜਦੋਂ ਸਾਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਪਿਤਾ-ਪਰਮੇਸ਼ਵਰ ਸਾਡੇ ਅੰਗ-ਸੰਗ ਹਨ ਅਤੇ ਪ੍ਰਭੂ ਦਾ ਨਾਮ ਹੀ ਸਾਨੂੰ ਦੁਨੀਆ ਦੇ ਦੁੱਖਾਂ-ਦਰਦਾਂ ਤੋਂ ਮੁਕਤ ਕਰਵਾ ਸਕਦਾ ਹੈ, ਤਾਂ ਅਸੀਂ ਨਿਡਰ ਹੋ ਕੇ ਆਪਣਾ ਜੀਵਨ ਜੀਉਣ ਲੱਗ ਜਾਂਦੇ ਹਾਂ। ਆਪਣੇ ਜੀਵਨ ਵਿੱਚ ਇੱਕ ਪੂਰਨ ਗੁਰੂ ਦੀ ਜ਼ਰੂਰਤ ਨੂੰ  ਸਮਝਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਇੱਕ ਪੂਰਨ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਤਾਂ ਉਹ ਸਾਨੂੰ ਨਾਮ-ਦਾਨ ਦੀ ਦਾਤ ਦੇ ਕੇ ਸਾਡੇ ਅੰਦਰ ਇਹ ਜਾਗਿ੍ਤੀ ਕਰਵਾ ਦਿੰਦੇ ਹਨ ਕਿ ਅਸੀਂ ਇੱਕ ਆਤਮਾ ਹਾਂ, ਜੋ ਕਿ ਪਿਤਾ-ਪਰਮੇਸ਼ਵਰ ਤੋਂ ਵਿਛੜੀ ਹੋਈ ਹੈ। ਉਹ ਸਾਡੇ ਸੱਚੇ ਰੱਖਵਾਲੇ ਬਣ ਕੇ ਸਾਨੂੰ ਅੰਦਰ ਦੇ ਰੂਹਾਨੀ ਖਜ਼ਾਨਿਆਂ ਦਾ ਅਨੁਭਵ ਕਰਵਾਉਂਦੇ ਹੋਏ ਇਸ ਦੁਨੀਆ ਦੇ ਦੁੱਖਾਂ-ਦਰਦਾਂ ਤੋਂ ਦੂਰ ਕਰਵਾਉਣ ਵਿੱਚ ਮਦਦਗਾਰ ਹੁੰਦੇ ਹਨ। ਆਪਣੇ ਪ੍ਰਵਚਨ ਦੇ ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਪਿਤਾ-ਪਰਮੇਸ਼ਵਰ ਸਦਾ-ਸਦਾ ਦੀ ਖੁਸ਼ੀ ਅਤੇ ਅਨੰਦ ਦਾ ਸੋਮਾ ਹਨ, ਜੋ ਸਾਡੇ ਅੰਦਰ ਮੌਜੂਦ ਹਨ। ਇੱਕ ਅਧਿਆਤਮਕ ਗੁਰੂ ਸਾਡੇ ਅਤੇ ਪਿਤਾ-ਪਰਮੇਸ਼ਵਰ ਦੇ ਦਰਮਿਆਨ ਸੰਪਰਕ ਕਰਵਾਉਣ ਵਿੱਚ ਸਾਡੀ ਮਦਦ ਕਰਦੇ ਹਨ, ਤਾਂ ਜੋ ਅਸੀਂ ਅੰਦਰ ਦੀ ਦੁਨੀਆ ਦਾ ਅਨੰਦ ਅਤੇ ਦਿੱਵ-ਪ੍ਰੇਮ ਦਾ ਅਨੁਭਵ ਕਰ ਸਕੀਏ। ਇਸ ਦੇ ਲਈ ਉਹ ਸਾਨੂੰ ਧਿਆਨ-ਅਭਿਆਸ ਦੀ ਵਿਧੀ ਸਿਖਾਉਂਦੇ ਹਨ। ਉਨ੍ਹਾਂ ਨੇ ਹਾਜ਼ਰ ਹੋਏ ਸੱਭ ਲੇਕਾਂ ਨੂੰ  ਧਿਆਨ-ਅਭਿਆਸ 'ਤੇ ਬਿਠਾਉਣ ਤੋਂ ਪਹਿਲਾਂ ਇਸ ਦੀ ਵਿਧੀ ਨਾਲ ਜਾਣੂੰ ਕਰਵਾਇਆ। ਦੇਰ ਰਾਤ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੂੰ  ਨਾਮ-ਦਾਨ ਦੀ ਅਨਮੋਲ ਅਤੇ ਦੁਰਲਭ ਦਾਤ ਨਾਲ ਨਵਾਜ਼ਿਆ। ਲੁਧਿਆਣਾ ਵਿੱਚ ਦੋ ਦਿਨਾਂ ਦੇ ਸਤਿਸੰਗ ਪ੍ਰੋਗਰਾਮ ਦੇ ਦੌਰਾਨ ਖੂਨ-ਦਾਨ ਕੈਂਪ ਅਤੇ ਲੋੜਵੰਦ ਭੈਣਾਂ-ਭਰਾਵਾਂ ਦੇ ਲਈ ਮੁਫਤ ਕੱਪੜੇ-ਵੰਡ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੀ ਦੋ-ਦਿਨਾਂ ਦੀ ਲੁਧਿਆਣਾ ਯਾਤਰਾ ਸਫਲਤਾ-ਪੂਰਵਕ ਸਮਾਪਤ ਹੋਈ। ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੂੰ  ਸੰਪੂਰਨ ਦੁਨੀਆ ਵਿੱਚ ਧਿਆਨ-ਅਭਿਆਸ ਦੀ ਵਿਧੀ ਦੁਆਰਾ ਅੰਦਰੂਨੀ ਅਤੇ ਬਾਹਰੀ ਸ਼ਾਂਤੀ ਸਥਾਪਤ ਕਰਨ ਲਈ ਉਨ੍ਹਾਂ ਦੇ ਕਾਰਜਾਂ ਲਈ ਸਲਾਹਿਆ ਗਿਆ ਹੈ। ਉਹ ਇੱਕ ਅੰਤਰ-ਰਾਸ਼ਟਰੀ ਅਧਿਆਤਮਕ ਗੁਰੂ ਅਤੇ ਧਿਆਨ-ਅਭਿਆਸ 'ਤੇ ਸੱਭ ਤੋਂ ਜ਼ਿਆਦਾ ਵਿਕਣ ਵਾਲੀਆਂ ਪੁਸਤਕਾਂ ਦੇ ਵਿਸ਼ਵ-ਪ੍ਰਸਿੱਧ ਲੇਖਕ ਹਨ। ਉਹ ਪਿੱਛਲੇ 35 ਤੋਂ ਜ਼ਿਆਦਾ ਸਾਲਾਂ ਤੋਂ ਪ੍ਰੇਮ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਸਾਰੀ ਦੁਨੀਆ ਵਿੱਚ ਫੈਲਾ ਰਹੇ ਹਨ। ਸਾਵਨ-ਕਿਰਪਾਲ ਰੂਹਾਨੀ ਮਿਸ਼ਨ ਦੇ ਅੱਜ ਦੁਨੀਆ ਭਰ ਵਿੱਚ 300 ਤੋਂ ਜ਼ਿਆਦਾ ਕੇਦਰ ਸਥਾਪਤ ਹਨ | ਭਾਰਤ ਵਿੱਚ ਮਿਸ਼ਨ ਦਾ ਮੁੱਖ ਕੇਂਦਰ ਵਿਜੈ ਨਗਰ, ਦਿੱਲੀ ਵਿੱਚ ਹੈ ਅਤੇ ਅੰਤਰ-ਰਾਸ਼ਟਰੀ ਮੁੱਖ ਕੇਂਦਰ ਨੇਪਰਵਿਲੇ, ਸ਼ਿਕਾਗੋ, ਅਮਰੀਕਾ ਵਿੱਚ ਸਥਿਤ ਹੈ।