ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦਾ ਸਰਬਸੰਮਤੀ ਨਾਲ ਕਰਨ ਅਨੇਜਾ ਨੂੰ ਪ੍ਰਧਾਨ ਕੀਤਾ ਨਿਯੁਕਤ

ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦਾ ਸਰਬਸੰਮਤੀ ਨਾਲ ਕਰਨ ਅਨੇਜਾ ਨੂੰ ਪ੍ਰਧਾਨ ਕੀਤਾ ਨਿਯੁਕਤ

ਸਾਹਨੇਵਾਲ (ਸਵਰਨਜੀਤ ਗਰਚਾ)

 

ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦੇ ਸਮੂਹ ਮੈਂਬਰਾਂ ਦੀ ਮਾਰਕੀਟ ਕਮੇਟੀ ਸਾਹਨੇਵਾਲ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਉਪਰੰਤ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਕਰਨ ਅਨੇਜਾ ਨੂੰ ਸਰਬਸੰਮਤੀ ਨਾਲ ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਹਾਜ਼ਰ ਮੈਂਬਰਾਂ ਨੇ ਕਰਨ ਅਨੇਜਾ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਕੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕਰਨ ਅਨੇਜਾ ਨੇ ਸਮੂਹ ਆੜ੍ਹਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੈਨੂੰ ਆੜ੍ਹਤੀਆਂ ਭਾਈਚਾਰੇ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਾਰੇ ਭਾਈਚਾਰੇ ਨੂੰ ਨਾਲ ਲੈਕੇ ਚੱਲਣਗੇ। ਉਨ੍ਹਾਂ ਅੱਗੇ ਕਿਹਾ ਕਿ ਜੋ ਆੜ੍ਹਤੀਆਂ ਭਾਈਚਾਰੇ ਨੂੰ ਮੁਸ਼ਕਿਲਾਂ ਆਉਣਗੀਆਂ ਉਹਨਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਆੜ੍ਹਤੀਏ ਭਾਈਚਾਰੇ ਨੂੰ ਬਣਦਾ ਹੱਕ ਲੈਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਾਂਗਾ।

ਕਰਨ ਅਨੇਜਾ ਨੂੰ ਪ੍ਰਧਾਨ ਬਣਾਉਣ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਪੱਪੂ, ਮਾਰਕੀਟ ਕਮੇਟੀ ਸਾਹਨੇਵਾਲ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਅਟਵਾਲ, ਸਾਬਕਾ ਪ੍ਰਧਾਨ ਜਗਵੀਰ ਸਿੰਘ ਪਾਂਗਲੀ, ਸਚਿਨ ਅਨੇਜਾ, ਸੁਖਵੰਤ ਸਿੰਘ ਸੁੱਖੀ, ਮਹਿੰਦਰਪਾਲ, ਸਾਬਕਾ ਪ੍ਰਧਾਨ ਹਰਬੰਸ ਲਾਲ ਬਠਲਾ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਗਿੱਲ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ, ਵਿਨੋਦ ਕੁਮਾਰ ਸਾਬਕਾ ਪ੍ਰਧਾਨ, ਅਮਰਦੀਪ ਸਿੰਘ ਗਿੱਲ, ਬਲਰਾਮ ਪਾਠਕ, ਇਕਬਾਲ ਸਿੰਘ ਝੱਜ, ਲਖਵੀਰ ਸਿੰਘ ਲੱਖਾ ਗਿੱਲ, ਹੈਰੀ ਅਨੇਜਾ, ਰਾਜੇਸ਼ ਕੁਮਾਰ ਰੰਗੂ, ਧਰਮਿੰਦਰ ਸਿੰਘ, ਗੁਰਸ਼ਰਨ ਸਿੰਘ ਸ਼ਰਨੀ, ਵਿਪਿਨ ਕੁਮਾਰ ਮਿੱਤਲ (ਡਿੰਪਲ), ਸਤੀਸ਼ ਮਲਿਕ, ਦਲਜੀਤ ਸਿੰਘ ਮਾਂਗਟ, ਸ਼ਿਵਰਾਜ ਵਰਮਾ, ਸੰਦੀਪ ਵਰਮਾ, ਮਿੱਠੂ ਚਾਹਿਲ, ਗੁਰਇਕਬਾਲ ਔਜਲਾ, ਯਸ਼ਪਾਲ ਮਲਕ, ਸੁਰੇਸ਼ ਗਰਗ, ਹਨੀਸ਼ ਕੁਮਾਰ, ਗੁਰਦੀਪ ਬੇਦੀ, ਜਸ਼ਨ, ਨਿੰਦਰ, ਗੁਰਮੇਲ ਸਿੰਘ, ਅਮਰੀਕ ਸਿੰਘ ਆਦਿ ਸਮੂਹ ਆੜ੍ਹਤੀਆਂ ਭਾਈਚਾਰਾ ਹਾਜ਼ਰ ਸਨ।