ਲੁਧਿਆਣਾ ਲੋਕ ਸਭਾ ਤੋਂ ਦਵਿੰਦਰ ਸਿੰਘ ਰਾਮਗੜੀਆ ਨੂੰ ਬਸਪਾ ਉਮੀਦਵਾਰ ਐਲਾਨਣ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ - ਕੁਲਵੰਤ ਸਿੰਘ ਘਵੱਦੀ, ਬੂਟਾ ਸਿੰਘ ਸੰਗੋਵਾਲ

ਲੁਧਿਆਣਾ ਲੋਕ ਸਭਾ ਤੋਂ ਦਵਿੰਦਰ ਸਿੰਘ ਰਾਮਗੜੀਆ ਨੂੰ ਬਸਪਾ ਉਮੀਦਵਾਰ ਐਲਾਨਣ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ - ਕੁਲਵੰਤ ਸਿੰਘ ਘਵੱਦੀ, ਬੂਟਾ ਸਿੰਘ ਸੰਗੋਵਾਲ
ਕੁਲਵੰਤ ਸਿੰਘ ਘਵੱਦੀ
ਲੁਧਿਆਣਾ ਲੋਕ ਸਭਾ ਤੋਂ ਦਵਿੰਦਰ ਸਿੰਘ ਰਾਮਗੜੀਆ ਨੂੰ ਬਸਪਾ ਉਮੀਦਵਾਰ ਐਲਾਨਣ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ - ਕੁਲਵੰਤ ਸਿੰਘ ਘਵੱਦੀ, ਬੂਟਾ ਸਿੰਘ ਸੰਗੋਵਾਲ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਲੁਧਿਆਣਾ ਤੋਂ ਸਰਦਾਰ ਦਵਿੰਦਰ ਸਿੰਘ ਰਾਮਗੜੀਆ ਜੀ ਉਮੀਦਵਾਰ ਹੋਣਗੇ।

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਓਬੀਸੀ ਵਰਗ ਨਾਲ ਸਬੰਧਿਤ . ਦਵਿੰਦਰ ਸਿੰਘ ਆਲ ਇੰਡੀਆ ਵਿਸ਼ਵਕਰਮਾ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਅਤੇ ਰਾਮਗੜੀਆ ਬੋਰਡ ਪੰਜਾਬ ਦੇ ਪ੍ਰਧਾਨ ਹਨ।

ਸਰਦਾਰ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਲਾਨ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ 10 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਵਿੱਚ ਪਹਿਲਾਂ 9 ਉਮੀਦਵਾਰ ਘੋਸ਼ਿਤ ਕੀਤੇ ਗਏ।

ਇਸ ਮੌਕੇ ਤੇ ਹਲਕਾ ਗਿੱਲ ਵਿੱਚ ਪੈਂਦੇ ਪਿੰਡ ਘਵੱਦੀ ਤੋਂ ਕੁਲਵੰਤ ਸਿੰਘ ਘਵੱਦੀ ਤੇ ਬੂਟਾ ਸਿੰਘ ਸੰਗੋਵਾਲ ਨੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦਾ ਧੰਨਵਾਦ ਕੀਤਾ ਉਥੇ ਹੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਧੰਨਵਾਦ ਕਰਦਿਆ ਕਿਹਾ ਕਿ ਲੋਕ ਸਭਾ ਲੁਧਿਆਣਾ ਤੋਂ ਸਰਦਾਰ ਦਵਿੰਦਰ ਸਿੰਘ ਰਾਮਗੜ੍ਹੀਆ ਨੂੰ ਵੱਧ ਵੱਧ ਜਿੱਤ ਪ੍ਰਾਪਤ ਕਰ ਕੇ ਹਾਈ ਕਮਾਂਡ ਦੀ ਝੋਲੀ ਪਾਵਾਗੇ।