ਤੀਰਥ ਯਾਤਰਾ ਸਕੀਮ ਲਈ ਰੇਲ ਗੱਡੀਆਂ ਨਾ ਦੇਣਾ ਕੇਂਦਰ ਸਰਕਾਰ ਦਾ ਮੰਦਭਾਗਾ ਫੈਸਲਾ : ਰਾਜੀ ਸਾਹਨੇਵਾਲ
ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਮਾਜ ਸੇਵੀ ਹੇਮਰਾਜ ਰਾਜੀ ਸਾਹਨੇਵਾਲ (ਵਾਰਡ ਨੰਬਰ-5) ਨੇ ਕਿਹਾ ਕਿ ਕੇਂਦਰੀ ਰੇਲ ਵਿਭਾਗ ਵੱਲੋਂ ਇਹ ਕਹਿਣਾ ਹੈ ਕਿ ਤੀਰਥ ਯਾਤਰਾ ਸਕੀਮ ਲਈ ਰੇਲ ਗੱਡੀਆਂ ਵਾਸਤੇ ਸਾਡੇ ਕੋਲ ਇੰਜਣ ਨਹੀਂ ਹਨ, ਇਸ ਨਾਲ ਉਨ੍ਹਾਂ ਲੋਕਾਂ ਦੇ ਮੰਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜਿਨ੍ਹਾਂ ਨੇ ਤੀਰਥ ਯਾਤਰਾ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਸੁਪਨੇ ਆਪਣੇ ਮੰਨਾਂ 'ਚ ਸੰਜੋਏ ਹੋਏ ਸਨ । ਧਾਰਮਿਕ ਯਾਤਰਾ ਤਨ ਦੇ ਨਾਲ-ਨਾਲ ਰੂਹ ਦੀ ਵੀ ਖੁਰਾਕ ਹੈ। ਨਫ਼ਰਤੀ ਰਵੱਈਆ ਅਪਣਾ ਕੇ ਇਸਨੂੰ ਰੋਕਣਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਪੰਜਾਬ ਸਰਕਾਰ ਇਸਦਾ ਬਦਲ ਲਿਆ ਕੇ ਤੀਰਥ ਯਾਤਰੀਆਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਵੱਜਣ ਦੇਵੇਗੀ ਕਿਉਂਕਿ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਹਰ ਇੱਕ ਨੂੰ ਹੱਕ ਹੈ। ਉਨ੍ਹਾਂ ਅੱਗੇ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਮੁੰਡੀਆਂ ਦੀ ਅਗਵਾਈ ਵਿੱਚ ਹਲਕੇ ਦੇ ਰੁਕੇ ਹੋਏ ਵਿਕਾਸ ਕਾਰਜਾਂ ਦੇ ਕੰਮ ਪੂਰੇ ਜ਼ੋਰਾਂ ਤੇ ਚੱਲ ਰਹੇ ਹਨ ਅਤੇ ਹਲਕਾ ਵਿਧਾਇਕ ਹਲਕੇ ਨੂੰ ਪੂਰੇ ਪੰਜਾਬ 'ਚੋਂ ਨੰਬਰ ਵਨ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਅਤੇ ਹਲਕੇ ਦੇ ਲੋਕਾਂ ਨੂੰ ਮਿਲਕੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾ ਰਹੇ ਹਨ।
Comments (0)
Facebook Comments