29 ਨੂੰ ਪਹੁੰਚੇਗਾ ਸਾਹਨੇਵਾਲ ਵਿੱਚ ਦਸ਼ਮੇਸ਼ ਪੈਦਲ ਮਾਰਚ : ਸਮਾਜ ਸੇਵੀ ਯਾਦਵਿੰਦਰ ਯਾਦੂ, ਭਾਈ ਕੁਲਵੰਤ ਸਿੰਘ ਲੱਖਾ

29 ਨੂੰ ਪਹੁੰਚੇਗਾ ਸਾਹਨੇਵਾਲ ਵਿੱਚ ਦਸ਼ਮੇਸ਼ ਪੈਦਲ ਮਾਰਚ : ਸਮਾਜ ਸੇਵੀ ਯਾਦਵਿੰਦਰ ਯਾਦੂ, ਭਾਈ ਕੁਲਵੰਤ ਸਿੰਘ ਲੱਖਾ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)

 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਲ੍ਹਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੋ ਕੇ ਪੜਾਅ ਦਰ ਪੜਾਅ ਹੁੰਦਾ ਹੋਇਆ 29 ਦਸੰਬਰ ਦੀ ਰਾਤ ਨੂੰ ਸਾਹਨੇਵਾਲ ਵਿੱਖੇ ਪਹੁੰਚੇਗਾ। ਸਾਹਨੇਵਾਲ ਤੋਂ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਨੇ ਪੱਤਰਕਾਰਾਂ ਨਾਲ ਗ਼ਲਬਾਤ ਕਰਦਿਆ ਹੋਇਆ ਦੱਸਿਆ ਕਿ 29ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਹੇਠ ਜੋ ਸੱਚਖੰਡਵਾਸੀ ਬਾਬਾ ਜੋਰਾ ਸਿੰਘ ਲੱਖਾ ਜੀ ਦੇ ਮਹਾਨ ਉਪਰਾਲੇ ਸਦਕਾ ਅਤੇ ਮੌਜੂਦਾ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਸਦਕਾ 21, 22 ਦਸੰਬਰ 2023 (6-7) ਪੋਹ ਦੀ ਰਾਤ ਨੂੰ ਕਿਲ੍ਹਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ।

ਦੱਸਿਆ ਕਿ ਇਹ 29ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੋ ਕੇ ਪੜ੍ਹਾਅ ਦਰ ਪੜ੍ਹਾਅ ਹੁੰਦਾ ਹੋਇਆ 29 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ (ਸਾਹਨੇਵਾਲ) ਵਿੱਖੇ ਪਹੁੰਚੇਗਾ ਅਤੇ ਰਾਤ ਨੂੰ ਗੁਰਦੁਆਰਾ ਸਾਹਿਬ ਵਿੱਖੇ ਵਿਸ਼ਰਾਮ ਕਰੇਗਾ। 30 ਦਸੰਬਰ ਨੂੰ ਸਵੇਰੇ ਤਕਰੀਬਨ 11-12 ਵਜੇ ਦੁਪਹਿਰ ਨੂੰ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਡੇਹਲੋਂ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਸੋਮਾਸਰ ਸਾਹਿਬ (ਪਿੰਡ ਟਿੱਬਾ) ਵਿੱਖੇ ਪਹੁੰਚੇਗਾ।

ਇਸ ਮੌਕੇ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਨੇ ਸਾਹਨੇਵਾਲ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਦਸ਼ਮੇਸ਼ ਪੈਦਲ ਮਾਰਚ ਵਿੱਚ ਪਹੁੰਚ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਜਰੂਰ ਪ੍ਰਾਪਤ ਕਰੋ।