ਸ਼੍ਰੀ ਅਨੰਦਪੁਰ ਸਾਹਿਬ ਤੋਂ 21-22 ਦਸੰਬਰ (6-7 ਪੋਹ) ਦੀ ਵਿਚਕਾਰਲੀ ਰਾਤ ਨੂੰ 29ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਰਵਾਨਾ ਹੋਵੇਗਾ
ਸਾਹਨੇਵਾਲ (ਸਵਰਨਜੀਤ ਗਰਚਾ)
- 29 ਨੂੰ ਸ਼੍ਰੀ ਰੇਰੁ ਸਾਹਿਬ (ਪਿੰਡ ਨੰਦਪੁਰ ਸਾਹਨੇਵਾਲ)
- 29ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ 21-22 ਦਸੰਬਰ
ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਅਤੇ ਬਾਬਾ ਸੁੱਚਾ ਸਿੰਘ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਲੱਖਾ ਦੀ ਦੇਖ ਰੇਖ ਚ 29ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ 21-22 ਦਸੰਬਰ (6-7 ਪੋਹ) ਦੀ ਵਿਚਕਾਰਲੀ ਰਾਤ ਨੂੰ ਕਿਲ੍ਹਾ ਸ਼੍ਰੀ ਅਨੰਦਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਵੇਗਾ। ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਪਿੱਛਲੇ ਸਾਲ ਦੀ ਤਰ੍ਹਾਂ ਗੁਰਦੁਆਰਾ ਮੈਹਦੇਆਣਾ ਸਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਦੇ ਦੇਖ ਰੇਖ ਵਿੱਚ ਸਜਾਇਆ ਜਾਵੇਗਾ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ਼੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਿਕ ਤੇ ਵੈਰਾਗਮਈ ਦਿਹਾੜੇ ਨੂੰ ਸਮਰਪਿਤ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਵੱਲੋਂ ਆਰੰਭ ਕੀਤਾ ਗਿਆ। 29 ਵੇਂ ਅਲੌਕਿਕ ਦਸ਼ਮੇਸ਼ ਮਾਰਚ ਵਿੱਚ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕਰਦਿਆ ਬਾਬਾ ਕੁਲਵੰਤ ਸਿੰਘ ਲੱਖਾ ਅਤੇ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਪੈਦਲ ਮਾਰਚ 21 - 22 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਰਵਾਨਾ ਹੋ ਕੇ 22 ਦਸੰਬਰ ਨੂੰ ਗੁ: ਪਰਿਵਾਰ ਵਿਛੋੜਾ ਸਾਹਿਬ ਵਿੱਖੇ ਰਾਤ ਦਾ ਵਿਸ਼ਰਾਮ ਹੋਵੇਗਾ। ਇਸੇ ਤਰ੍ਹਾਂ ਹੀ 23 ਨੂੰ ਗੁ: ਭੱਠਾ ਸਾਹਿਬ (ਰੋਪੜ) , 24 ਨੂੰ ਦੁੱਗਰੀ, 25 ਨੂੰ ਸ਼੍ਰੀ ਚਮਕੌਰ ਸਾਹਿਬ, 26 ਨੂੰ ਸ਼੍ਰੀ ਝਾੜ ਸਾਹਿਬ, 27 ਨੂੰ ਸ਼੍ਰੀ ਮਾਛੀਵਾੜਾ ਸਾਹਿਬ, 28 ਨੂੰ ਸ਼੍ਰੀ ਕਟਾਣਾ ਸਾਹਿਬ, 29 ਨੂੰ ਸ਼੍ਰੀ ਰੇਰੁ ਸਾਹਿਬ (ਪਿੰਡ ਨੰਦਪੁਰ ਸਾਹਨੇਵਾਲ), 30 ਨੂੰ ਆਲਮਗੀਰ ਸਾਹਿਬ ਅਤੇ ਪਿੰਡ ਦੋਲੋ ਤੋਂ ਹੁੰਦੇ ਹੋਏ 31 ਨੂੰ ਟਾਹਲੀਵਾਲ ਸਾਹਿਬ (ਰਤਨ), 01 ਨੂੰ ਮੋਹੀ, 2 ਜਨਵਰੀ ਨੂੰ ਹੇਰਾ, 3 ਨੂੰ ਸ਼੍ਰੀ ਟਾਹਲੀਆਣਾ ਸਾਹਿਬ ਰਾਏਕੋਟ, 4 ਨੂੰ ਲੰਮਾ ਜੱਟਪੁਰਾ ਹੁੰਦੇ ਹੋਏ 5 ਜਨਵਰੀ ਨੂੰ ਗੁਰਦੁਆਰਾ ਮੇਹਦੇਆਣਾ ਸਾਹਿਬ ਵਿਖੇ ਪੁੱਜੇਗਾ।
Comments (0)
Facebook Comments