ਹਲਕਾ ਸਾਹਨੇਵਾਲ 'ਚ 10 ਦਸੰਬਰ ਨੂੰ ਹੋ ਰਹੀ ਵਿਸ਼ਾਲ ਰੈਲੀ ਵਿੱਚ....

ਹਲਕਾ ਸਾਹਨੇਵਾਲ 'ਚ 10 ਦਸੰਬਰ ਨੂੰ ਹੋ ਰਹੀ ਵਿਸ਼ਾਲ ਰੈਲੀ ਵਿੱਚ....

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ 10 ਦਸੰਬਰ ਨੂੰ ਜਿਲ੍ਹਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਪਿੰਡ ਧਨਾਨਸੂ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ : ਭਗਵੰਤ ਮਾਨ ਜੀ ਹੋਣਗੇ।

ਇਸ ਸੰਬੰਧੀ ਪੱਤਰਕਾਰ ਨਾਲ ਗੱਲ ਬਾਅਦ ਕਰਦੇ ਹੋਏ ਸਾਹਨੇਵਾਲ ਦੇ ਗੁਰਦੀਪ ਸਿੰਘ ਕੌਲ (ਵਾਰਡ ਨੰਬਰ 2), ਬੀਬੀ ਸਵਰਨਜੀਤ ਕੌਰ ਪਤਨੀ ਸਤਵਿੰਦਰ ਸਿੰਘ ਹੈਪੀ ਗਿੱਲ (ਵਾਰਡ ਨੰਬਰ 9), ਬੀਬੀ ਜਸਵਿੰਦਰ ਕੌਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਜਨਰਲ ਸਕੱਤਰ ਟੈਂਪੂ ਯੂਨੀਅਨ ਸਾਹਨੇਵਾਲ (ਵਾਰਡ ਨੰਬਰ 11), ਕੀਰਤਨ ਸਿੰਘ ਬੱਬੂ (ਵਾਰਡ ਨੰਬਰ 12), ਰਵਿੰਦਰ ਸਿੰਘ ਖ਼ਾਲਸਾ, ਅਜਮੇਰ ਸਿੰਘ ਧਾਲੀਵਾਲ (ਵਾਰਡ ਨੰਬਰ 15) ਅਤੇ ਅੰਮ੍ਰਿਤਪਾਲ ਸਿੰਘ ਭੋਲਾ ਟਰੱਕ ਯੂਨੀਅਨ ਪ੍ਰਧਾਨ ਸਾਹਨੇਵਾਲ, ਅਤੇ ਮਨਧੀਰ ਸਿੰਘ ਧੀਰਾ (ਪ੍ਰਧਾਨ ਟੈਂਪੂ ਯੂਨੀਅਨ ਸਾਹਨੇਵਾਲ) ਨੇ ਦੱਸਿਆ ਕਿ ਪੰਜਾਬ ਨੂੰ ਵਿਕਾਸ ਦੇ ਨਵੇਂ ਰਾਹ ਤੇ ਲਿਜਾਣ ਲਈ ਆਪ ਦੀ ਪੰਜਾਬ ਸਰਕਾਰ ਵਿਕਾਸ ਕ੍ਰਾਂਤੀ ਲਿਆ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਅਤੇ ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ ਦੇ ਨਾਲ ਹਲਕਾ ਸਾਹਨੇਵਾਲ ਵਾਸੀਆਂ ਨੂੰ ਅਪੀਲ ਕੀਤੀ ਇਸ 10 ਦਸੰਬਰ ਨੂੰ ਹੋ ਰਹੀ ਵਿਸ਼ਾਲ ਰੈਲੀ ਵਿੱਚ ਪਹੁੰਚੋ ਅਤੇ ਕਿਹਾ ਕਿ ਇਸ ਵਿਸ਼ਾਲ ਰੈਲੀ ਵਿੱਚ ਸਾਡੇ ਮੁੱਖ ਮੰਤਰੀ : ਭਗਵੰਤ ਮਾਨ ਜੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸ਼ਾਮਿਲ ਹੋਣਗੇ, ਇਸ ਵਿਸ਼ਾਲ ਰੈਲੀ ਵਿੱਚ ਪੰਜਾਬ ਦੇ ਵਿਕਾਸ ਲਈ, ਪੰਜਾਬੀਆਂ ਲਈ ਬਹੁਤ ਵੱਡੇ ਐਲਾਨ ਹੋਣਗੇ।