ਵਾਰਡ ਨੰਬਰ 11 ਤੋਂ ਬੱਸ ਦਾ ਵੱਡਾ ਕਾਫ਼ਲਾ ਲੈਕੇ ਪਹੁੰਚੇ
ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)
- ਗੁਰਮੀਤ ਸਿੰਘ ਪੱਪੂ ਤਲਵਾੜਾ ਅਤੇ ਬੀਬੀ ਜਸਵਿੰਦਰ ਕੌਰ ਤਲਵਾੜਾ
- ਵਾਰਡ ਨੰਬਰ 11 ਤੋਂ ਬੱਸ ਦਾ ਵੱਡਾ ਕਾਫ਼ਲਾ ਲੈਕੇ ਪਹੁੰਚੇ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੁਧਿਆਣਾ ਪਿੰਡ ਧਨਾਨਸ਼ੂ ਵਿੱਖੇ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਰੈਲੀ ਵਿੱਚ ਜਾਣ ਲਈ ਸਾਹਨੇਵਾਲ ਦੇ ਵਾਰਡ ਨੰਬਰ 11 ਤੋਂ ਸੰਭਾਵੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਵੱਡਾ ਕਾਫ਼ਲਾ ਲੈਕੇ ਰੈਲੀ ਵਿੱਚ ਪਹੁੰਚੇ ਹਨ। ਇਸ ਮੌਕੇ ਤੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਜਿਸ ਵਿੱਚ ਅੱਜ 43 ਸਰਕਾਰੀ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲੋਕਾਂ ਦੀ ਸਰਕਾਰੀ ਦਫ਼ਤਰਾਂ ਚ ਹੁੰਦੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਲਈ ਲੁਧਿਆਣਾ ਹਲਕਾ ਸਾਹਨੇਵਾਲ ਤੋਂ "ਭਗਵੰਤ ਮਾਨ ਸਰਕਾਰ-ਤੁਹਾਡੇ ਦੁਆਰਾ” ਸਕੀਮ ਸ਼ੁਰੂ ਕੀਤੀ ਹੈ। ਇਸ ਮੌਕੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਘਰ ਬੈਠੇ ਹੀ ਮਿਲਣਗੀਆਂ 43 ਤਰ੍ਹਾਂ ਦੀਆਂ ਸੇਵਾਵਾਂ। ਕਿਹਾ ਕਿ ਭਾਗਵਤ ਮਾਨ ਸਰਕਾਰ ਬਹੁਤ ਇਮਾਨਦਾਰ ਸਰਕਾਰ ਹੈ ਜੋ ਕਿਹਾ ਓਹ ਕੀਤਾ। ਇਸ ਮੌਕੇ ਤੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆ ਦਾ ਵੀ ਵਿਸੇਸ ਧੰਨਵਾਦ ਕੀਤਾ ਤੇ ਕਿਹਾ ਕਿ ਹਲਕਾ ਵਿਧਾਇਕ ਦੀ ਰਹਿਨੁਮਾਈ ਹੇਠ ਇਹ ਰੈਲੀ ਰੂਪ ਵਿੱਚ ਪਰਬੰਧ ਹੋ ਸਕੇ ਹਨ। ਇਸ ਮੌਕੇ ਤੇ ਬੀਬੀ ਜਸਵਿੰਦਰ ਕੌਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ, ਸੁਰੇਸ਼ ਕੁਮਾਰ, ਹਰਜੀਤ ਸਿੰਘ, ਭਾਰਤ ਸਿੰਘ, ਸੁਚਪਾਲ ਪਰਮਾਰ, ਜਸਵੀਰ ਸਿੰਘ ਫ਼ੌਜੀ, ਬਲਜੀਤ ਸਿੰਘ, ਨਿਤਿਨ, ਡਾਕਟਰ ਸੁਰਜੀਤ ਸਿੰਘ, ਰਾਜਿੰਦਰ ਪ੍ਰਸਾਦ ਅਤੇ ਹੋਰ ਮੈਂਬਰ ਮੌਜੂਦ ਸਨ।
Comments (0)
Facebook Comments