ਇਸਤਰੀ ਰੋਗਾ ਦੇ ਮਾਹਿਰ ਡਾ: ਜੀਨੀ ਗਿਰਨ ਹਫ਼ਤੇ ਵਿੱਚ ਤਿੰਨ ਦਿਨ ਓ ਪੀ ਡੀ ਲੈਕੇ ਮਰੀਜਾਂ ਨੂੰ ਦੇਖਣਗੇ
ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)
- ਇਸਤਰੀ ਰੋਗਾ ਦੇ ਮਾਹਿਰ ਡਾ: ਜੀਨੀ ਗਿਰਨ ਹਫ਼ਤੇ ਵਿੱਚ ਤਿੰਨ ਦਿਨ ਓ ਪੀ ਡੀ ਲੈਕੇ ਮਰੀਜਾਂ ਨੂੰ ਦੇਖਣਗੇ
- 1 ਸਤੰਬਰ ਤੋਂ ਗਿਰਨ ਹਸਪਤਾਲ ਸਾਹਨੇਵਾਲ ਵਿੱਖੇ ਓ. ਪੀ. ਡੀ. ਦੇ ਮਰੀਜਾਂ ਦੀ ਪੁਆਇੰਟਮੇਂਟ ਲੈਣਗੇ - ਯਾਦਵਿੰਦਰ ਸਿੰਘ ਯਾਦੂ
ਜੀਨੀ ਗਿਰਨ (MBBS. MD. DNB. MRCOG. FICOG. FRCOG (Londen), FICMCH, CCT-UK) 1 ਸਤੰਬਰ ਤੋਂ ਗਿਰਨ ਹਸਪਤਾਲ ਸਾਹਨੇਵਾਲ ਵਿੱਖੇ ਓ. ਪੀ. ਡੀ. ਦੇ ਮਰੀਜਾਂ ਦੀ ਪੁਆਇੰਟਮੇਂਟ ਲੈਣਗੇ। ਇਸ ਗੱਲ ਦੀ ਜਾਣਕਾਰੀ ਯਾਦਵਿੰਦਰ ਸਿੰਘ ਯਾਦੂ ਨੇ ਦਿੰਦਿਆ ਦੱਸਿਆ ਕਿ ਡਾਕਟਰ ਜੀਨੀ ਗਿਰਨ 1 ਸਤੰਬਰ ਤੋਂ ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ, ਸ਼ੁਕਰਵਾਰ ਨੂੰ ਕਰੀਬ ਸ਼ਾਮ 5:30 ਤੋਂ 7 ਵਜੇ ਤੱਕ ਔਰਤਾਂ ਸੰਬੰਧੀ ਰੋਗ (ob/gynae) ਓ. ਪੀ. ਡੀ. ਦੇ ਮਰੀਜਾਂ ਦੀ ਪੁਆਇੰਟਮੇਂਟ ਲੈਣਗੇ। ਕਿਹਾ ਕਿ ਔਰਤਾਂ ਨੂੰ ਸਰੀਰਕ ਸੰਬੰਧੀ ਆ ਰਹੀਆਂ ਰੋਗ ਸਮੱਸਿਆ ਦਾ ਇਲਾਜ ਕੀਤਾ ਜਾਏਗਾ। ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਡਾਕਟਰ ਗਿਰਨ ਬਹੁਤ ਹੀ ਇਮਾਨਦਾਰ ਅਤੇ ਸਮਝਦਾਰ ਡਾਕਟਰ ਹਨ, ਡਾਕਟਰ ਮੈਡਮ ਬਹੁਤ ਸੂਝ ਬੁਝ ਨਾਲ ਮਰੀਜਾਂ ਦੀ ਇਲਾਜ ਕਰਨਗੇ ਅਤੇ ਇਸ ਦੇ ਨਾਲ ਡਾਕਟਰ ਮੈਡਮ ਦਾ ਧੰਨਵਾਦ ਕਰਦਿਆ ਕਿਹਾ ਕਿ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਆਪਣੀ ਇਹ ਸੇਵਾਵਾਂ ਨਿਭਾਉਣਗੇ। ਇਸ ਤੋਂ ਅੱਗੇ ਯਾਦਵਿੰਦਰ ਸਿੰਘ ਯਾਦੂ ਵੱਲੋਂ ਸਮੂਹ ਸਾਹਨੇਵਾਲ ਇਲਾਕਾ ਨਿਵਾਸੀਆ ਨੂੰ ਬੇਨਤੀ ਕਰਦਿਆ ਕਿਹਾ ਕਿ 1 ਸਤੰਬਰ ਤੋਂ ਹਫ਼ਤੇ ਦੇ ਤਿੰਨ ਦਿਨ ਸੋਮਵਾਰ , ਬੁੱਧਵਾਰ ਤੇ ਸ਼ੁਕਰਵਾਰ ਨੂੰ ਔਰਤਾਂ ਸੰਬੰਧੀ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਨੇ।
ਡਾਕਟਰ ਜੀਨੀ ਗਿਰਨ ਨੇ ਸਾਹਨੇਵਾਲ ਅਤੇ ਆਸ ਪਾਸ ਇਲਾਕਾ ਨਿਵਾਸੀਆ ਨੂੰ ਬੇਨਤੀ ਕਰਦਿਆ ਕਿਹਾ ਕਿ 1 ਸਤੰਬਰ ਤੋਂ ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁਕਰਵਾਰ ਨੂੰ ਕਰੀਬ ਸ਼ਾਮ 5:30 ਵਜੇ ਤੋਂ 7 ਵਜੇ ਤੱਕ ਔਰਤਾਂ ਸੰਬੰਧੀ ਰੋਗ ਤੋਂ ਰਾਹਤ ਪਾਉਣ ਲਈ ਗਿਰਨ ਹਸਪਤਾਲ ਸਾਹਨੇਵਾਲ ਵਿੱਖੇ ਪਹੁੰਚ ਕੇ ਪੋਇੰਟਮੇਂਟ ਲੈਕੇ ਇਲਾਜ ਕਰਵਾ ਸਕਦੇ ਹਨ।
Comments (0)
Facebook Comments