ਹਲਕਾ ਵਿਧਾਇਕ ਮੁੰਡੀਆਂ ਵੱਲੋਂ ਆਪ ਉਮੀਦਵਾਰ ਜੀਪੀ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ 'ਚ ਸ਼ਾਮਲ ਹੋਣ ਲਈ ਜੱਥਾ ਲੈਕੇ ਸਰਹਿੰਦ ਲਈ ਹੋਏ ਰਵਾਨਾ

ਹਲਕਾ ਵਿਧਾਇਕ ਮੁੰਡੀਆਂ ਵੱਲੋਂ ਆਪ ਉਮੀਦਵਾਰ ਜੀਪੀ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ 'ਚ ਸ਼ਾਮਲ ਹੋਣ ਲਈ ਜੱਥਾ ਲੈਕੇ ਸਰਹਿੰਦ ਲਈ ਹੋਏ ਰਵਾਨਾ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਘਿਆਨਾ ਫਾਰਮ ਨੇੜੇ ਮਾਧੋਪੁਰ ਚੌਂਕ ਸਰਹਿੰਦ ਵਿਖੇ ਪਹੁੰਚ ਰਹੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਵਿੱਚ ਹੋਣ ਵਾਲੀ ਪਹਿਲੀ ਚੋਣ ਰੈਲੀ ਨੂੰ ਸਫ਼ਲ ਬਣਾਉਣ ਲਈ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਵਿੱਚ ਸੈਂਕੜੇ ਵਰਕਰਾਂ ਅਤੇ ਬੱਸਾਂ ਅਤੇ ਕਾਰਾਂ ਦਾ ਕਾਫਲਾ ਲੈ ਕੇ ਸਾਹਨੇਵਾਲ ਤੋਂ ਰਵਾਨਾ ਹੋਏ।

ਇਸ ਮੌਕੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੋਕਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਬਹੁਤ ਹੀ ਮਿਲਣਸਾਰ, ਸ਼ਰੀਫ਼ ਅਤੇ ਇਮਾਨਦਾਰ ਉਮੀਦਵਾਰ ਆਪ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਪਹਿਲੀ ਚੋਣ ਰੈਲੀ ਨੂੰ ਸੰਬੋਧਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸਰਹਿੰਦ ਪਹੁੰਚ ਰਹੇ ਹਨ।

ਇਸ ਚੋਣ ਰੈਲੀ ਨੂੰ ਸਫ਼ਲ ਬਣਾਉਣ ਲਈ ਹਲਕਾ ਸਾਹਨੇਵਾਲ ਤੋਂ ਸੈਂਕੜੇ ਵਰਕਰਾਂ ਦਾ ਜੱਥਾ ਲੈ ਕੇ ਰਵਾਨਾ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ 2 ਸਾਲਾਂ ਤੋਂ ਕੀਤੇ ਗਏ ਕੰਮਾਂ ਤੋਂ ਅੱਜ ਸੂਬੇ ਦੀ ਜਨਤਾ ਸੰਤੁਸ਼ਟ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਅਰਾ 13-0 ਨੂੰ ਸੂਬੇ ਦੀ ਜਨਤਾ ਵੋਟਾਂ ਪਾਕੇ ਜ਼ਰੂਰ ਬੋਲੰਦ ਕਰੇਗੀ ਅਤੇ ਪੰਜਾਬ ਦੀ ਜਨਤਾ ਪੂਰੀ ਦੁਨੀਆ ਵਿੱਚ ਸਾਰੀਆਂ ਸੀਟਾਂ ਆਪ ਪਾਰਟੀ ਨੂੰ ਜਤਾਕੇ ਇੱਕ ਇਤਿਹਾਸਕ ਮਿਸਾਲ ਪੈਦਾ ਕਰੇਗੀ।

ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਹੇਮਰਾਜ ਰਾਜੀ ਸਾਹਨੇਵਾਲ, ਪ੍ਰਧਾਨ ਮਨਧੀਰ ਸਿੰਘ ਧੀਰਾ, ਪ੍ਰਧਾਨ ਹਰਜਿੰਦਰ ਸਿੰਘ ਕਨੇਚ, ਪ੍ਰਧਾਨ ਅੰਮ੍ਰਿਤਪਾਲ ਸਿੰਘ ਕਨੇਚ, ਬਲਾਕ ਪ੍ਰਧਾਨ ਪ੍ਰਧਾਨ ਕੁਲਦੀਪ ਐਰੀ, ਬਲਾਕ ਪ੍ਰਧਾਨ ਤਜਿੰਦਰ ਸਿੰਘ ਮਿੱਠੂ, ਗੁਰਮੀਤ ਸਿੰਘ ਪੱਪੂ ਤਲਵਾੜਾ, ਹਰਵਿੰਦਰ ਕੁਮਾਰ ਪੱਪੀ, ਦਲਜੀਤ ਸਿੰਘ ਚੌਹਾਨ, ਪ੍ਰਿੰਸ ਸੈਣੀ, ਸੱਤਪਾਲ ਸਿੰਘ ਸੱਤਾ, ਐੱਸਸੀ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਬਲਵੰਤ ਸਿੰਘ ਨੰਦਪੁਰ, ਜਸਕਰਨ ਸਿੰਘ ਲਾਲੀ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਧਾਮੀ, ਸਤਵਿੰਦਰ ਸਿੰਘ ਹੈਪੀ, ਇੰਦਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਬੱਬੂ, ਸੋਮਨਾਥ ਰੱਤੂ, ਪਰਮਿੰਦਰ ਸਿੰਘ ਪਿੰਦੀ, ਪਰਮਿੰਦਰ ਸਿੰਘ ਪੱਪੂ, ਕੁਲਵਿੰਦਰ ਸ਼ਾਰਦੇ ਆਦਿ ਭਾਰੀ ਗਿਣਤੀ ਵਿੱਚ ਹਲਕਾ ਸਾਹਨੇਵਾਲ ਦੇ ਆਗੂ ਅਤੇ ਵਰਕਰ ਰੈਲੀ ਲਈ ਰਵਾਨਾ ਹੋਏ।