ਸਾਹਨੇਵਾਲ ਦੇ ਸਿਵਲ ਹਸਪਤਾਲ ਵਿਚ ਹੁਣ ਠੰਡੀ
ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)
ਸਾਹਨੇਵਾਲ ਦੇ ਸਿਵਲ ਹਸਪਤਾਲ ਵਿਚ ਹੁਣ ਠੰਡੀ ਹਵਾ ਅਤੇ ਪਾਣੀ ਦੀ ਟੈਂਕੀ ਨਾਲ ਮਿਲੇਗੀ ਰਾਹਤ
ਸੀਨੀਅਰ ਮੈਡੀਕਲ ਅਫਸਰ ਡਾ. ਰਮੇਸ਼ ਕੁਮਾਰ ਦੀ ਯੋਗ ਅਗਵਾਈ 'ਚ ਸੀਐੱਸਸੀ ਸਾਹਨੇਵਾਲ ਵਿਖੇ ਜਿੱਥੇ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਉਹਨਾਂ ਵੱਲੋਂ ਇਸ ਸੰਸਥਾ ਦੀ ਨੁਹਾਰ ਨੂੰ ਬਦਲਣ ਲਈ ਅਤੇ ਮਰੀਜ਼ਾਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਲਗਾਤਾਰ ਕੀਤੇ ਜਾ ਰਹੇ ਹਨ। ਐਸਐਮਓ ਡਾ. ਰਮੇਸ਼ ਕੁਮਾਰ ਵੱਲੋਂ ਏਰੀਏ ਦੇ ਵੱਖ-ਵੱਖ ਇੰਡਸਟਰੀਲਿਸਟ ਨਾਲ ਮਿਲ ਕੇ ਇਸ ਸੰਸਥਾ ਦੀ ਨੁਹਾਰ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਮਰੀਜ਼ਾਂ ਦੀ ਬੇਹਤਰੀ ਲਈ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਹਨ। ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਐੱਸਐੱਮਓ ਡਾ. ਰਮੇਸ਼ ਕੁਮਾਰ ਦੇ ਯਤਨਾ ਸਦਕਾ ਅੱਜ ਪ੍ਰਾਈਮ ਸਟੀਲ ਪ੍ਰੋਸੈਸਰ ਕੁਹਾੜਾ ਦੇ ਐੱਮਡੀ ਦੀਵਾਕਰ ਜੈਨ ਵੱਲੋਂ ਸੰਸਥਾ ਲਈ ਤਿੰਨ ਏਸੀ ਅਤੇ ਇੱਕ ਪਾਣੀ ਵਾਲੀ ਟੈਂਕੀ ਡੇਟ ਕੀਤੀ ਗਈ। ਐੱਸਐਮਓ ਡਾ. ਰਮੇਸ਼ ਕੁਮਾਰ ਨੇ ਪਰਾਈਮ ਸਟੀਲ ਪ੍ਰੋਸੈਸਰ ਕੋਹਾੜਾਂ ਦੇ ਐਮ.ਡੀ. ਦੀਵਾਕਰ ਜੈਨ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਹੋਰ ਮਦਦ ਕਰਨ ਲਈ ਵਿਸ਼ਵਾਸ ਜਿਤਾਇਆ।
Comments (0)
Facebook Comments