ਜਾਣੋ ਸਾਹਨੇਵਾਲ ਦੇ ਵਾਰਡ ਨੰਬਰ 6 ਵਿੱਚ ਕਿੰਨੀ ਹੋਇ ਵੋਟਿੰਗ

ਜਾਣੋ ਸਾਹਨੇਵਾਲ ਦੇ ਵਾਰਡ ਨੰਬਰ 6 ਵਿੱਚ ਕਿੰਨੀ ਹੋਇ ਵੋਟਿੰਗ

ਨਗਰ ਕੌਂਸਲ ਸਾਹਨੇਵਾਲ ਦੇ ਵਾਰਡ ਨੰਬਰ 6 ਵਿੱਚ ਸ਼ਾਂਤਮਈ ਤਰੀਕੇ ਨਾਲ 61.16 ਫੀਸਦੀ ਵੋਟਾਂ ਦੀ ਪੋਲਿੰਗ ਹੋਈ ਕਿਉਂਕਿ ਇਸ ਵਾਰਡ ਦੇ ਕਾਂਗਰਸ ਪਾਰਟੀ ਦੇ ਕੌਂਸਲਰ ਬੁੱਧਰਾਮ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਦੇਹਾਂਤ ਹੋ ਜਾਣ ਨਾਲ ਇਸ ਵਾਰਡ ਦੀ ਕੌਂਸਲਰ ਸੀਟ ਖਾਲੀ ਹੋ ਗਈ ਸੀ ਅਤੇ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਇਸ ਵਾਰਡ ਨੰਬਰ 6 ਵਿੱਚ ਐਤਵਾਰ ਨੂੰ ਵੋਟਿੰਗ ਕਰਵਾਈ ਗਈ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਵੱਲੋਂ ਕੁਲਵੰਤ ਰਾਏ ਵਿੱਕੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਸਵਰਨ ਕੁਮਾਰ ਸੋਨੀ ਅਤੇ ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਵਿਜੇ ਕੁਮਾਰ ਟਿੰਕੂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵਿਨੈ ਕੁਮਾਰ ਭੋਲੂ ਕੌਸਲਰ ਦੀ ਸੀਟ ਉੱਤੇ ਉਮੀਦਵਾਰਾਂ ਖੜ੍ਹੇ ਸਨ।

ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਵੇਰ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸ਼ਾਮ ਦੇ 4 ਵਜੇ ਤੱਕ 6116 ਫੀਸਦੀ ਵੋਟਾਂ ਪੈ ਚੁੱਕੀਆਂ ਸਨ ਅਤੇ ਇਸ ਵਾਰਡ ਵਿੱਚ 1381 ਵੋਟਰ ਹਨ। ਇਹ ਵੈਟਿੰਗ ਕਮਿਊਨਟੀ ਹਾਲ ਨੇੜੇ ਤਹਿਸੀਲਦਾਰ ਦਫਤਰ ਸਾਹਨੇਵਾਲ ਵਿਖੇ ਪਾਈਆਂ ਗਈਆਂ ਅਤੇ ਇਸ ਵਰਡ ਵਿੱਚ ਦੋ ਪੋਲਿੰਗ ਬੂਥ ਬਣਾਏ ਗਏ ਸਨ। ਤਾਕਿ ਵੋਟਰਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ| ਪ੍ਰਸ਼ਾਸ਼ਨ ਵਲੋਂ ਆਮ ਜਨਤਾ ਲਈ ਪੁਖਤਾ ਇੰਤਜਾਮ ਕੀਤੇ ਗਏ ਸੀ