ਦਵਿੰਦਰ ਸਿੰਘ ਮਿੰਟੂ ਨੂੰ ਮੀਤ ਪ੍ਰਧਾਨ ਬਣਨ ਤੇ ਦਿੱਤੀ ਵਧਾਈ
ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)
ਡਾ: ਬੀ ਆਰ ਅੰਬੇਡਕਰ ਬੁੱਧਾ ਟਰੱਸਟ ਸਾਹਨੇਵਾਲ ਵੱਲੋਂ ਪਿੱਛਲੇ ਦਿਨੀਂ ਇਕ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣੇ 7 ਅਕਤੂਬਰ 2024 ਨੂੰ ਹੋਣਾ ਨਿਸਚਿਤ ਕੀਤਾ ਗਿਆ।
ਡਾ: ਬੀ ਆਰ ਅੰਬੇਡਕਰ ਬੁੱਧਾ ਟਰੱਸਟ ਸਾਹਨੇਵਾਲ ਦੇ ਪ੍ਰਧਾਨ ਹਰਪ੍ਰੀਤ ਸਰਕਾਰੀਆ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਇਹ ਟਰੱਸਟ ਸਾਹਨੇਵਾਲ ਵਿੱਚ NRI, ਇਲਾਕਾ ਨਿਵਾਸੀ, ਸਾਹਨੇਵਾਲ ਵਾਸੀਆਂ ਅਤੇ ਪੁਲਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਲੋੜਵੰਦ ਲੜਕੀਆਂ ਦੇ ਵਿਆਹ ਕਰਦੀ ਆ ਰਹੀ ਹੈ। ਜਿਸ ਵਿੱਚ ਲੜਕੀਆਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਵੀ ਦਿੱਤਾ ਜਾਦਾ ਹੈ।
ਇਸ ਮੀਟਿੰਗ ਦੌਰਾਨ ਟਰੱਸਟ ਦੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਕੈਨੇਡਾ ਵਿੱਚ ਰਹਿ ਰਹੇ ਦਵਿੰਦਰ ਸਿੰਘ ਮਿੰਟੂ ਨੂੰ ਟਰੱਸਟ ਵਿੱਚ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਕਿ ਕੈਨੇਡਾ ਵਿਚਲੇ ਟਰੱਸਟ ਦੇ ਕੰਮਾਂ ਦੀ ਅਗਵਾਈ ਕਰਨਗੇ।
ਇਸ ਮੌਕੇ ਤੇ ਸਮੂਹ ਟਰੱਸਟ ਦੇ ਮੈਂਬਰਾਂ ਵੱਲੋਂ ਨਵੇਂ ਬਣੇ ਨਵ-ਨਿਯੁਕਤ ਦਵਿੰਦਰ ਸਿੰਘ ਮਿੰਟੂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਧਾਨ ਹਰਪ੍ਰੀਤ ਸਰਕਾਰੀਆ, ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਗਿੱਲ, ਕੈਸ਼ੀਅਰ ਨਰੇਸ਼ ਕੁਮਾਰ ਨਾਗੀ ਕੁਲਦੀਪ ਸਿੰਘ, ਏ.ਐਸ.ਆਈ ਲਖਵੀਰ ਸਿੰਘ, ਗੁਰਵਿੰਦਰ ਸਿੰਘ ਮਾਨ, ਅੰਗਰੇਜ਼ ਸਿੰਘ, ਨਿਰਪਿੰਦਰ ਸਿੰਘ, ਬੁਲੰਦ ਸਿੰਘ, ਹਰਬੰਸ ਸਿੰਘ ਬੰਸ਼ੀ, ਗੁਰਮੀਤ ਕੌਰ ਪਿੰਕੀ ਤੇ ਹੋਰ ਮੈਂਬਰ ਹਾਜਿਰ ਸ਼ਾਮਿਲ ਸਨ।
ਦਵਿੰਦਰ ਸਿੰਘ ਮਿੰਟੂ ਨੇ ਕਿਹਾ
ਇਸ ਮੌਕੇ ਤੇ ਜਦੋਂ ਫੋਨ ਤੇ ਦਵਿੰਦਰ ਸਿੰਘ ਮਿੰਟੂ ਨਾਲ ਵਾਰਤਾਲਾਪ ਕੀਤਾ ਗਿਆ ਤਾਂ ਓਹਨਾ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਟਰੱਸਟ ਦੇ ਮੈਂਬਰ ਦਿਨ ਰਾਤ ਇਕ ਕਰ ਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਦਿੰਦੇ ਆ ਰਹੇ ਹਨ ਉਸੇ ਤਰ੍ਹਾਂ ਹੀ ਮੈਨੂੰ ਜੋ ਇਹ ਸੇਵਾ ਦਿੱਤੀ ਗਈ ਹੈ ਮੈ ਉਸਨੂੰ ਤਨ ਮੰਨ ਤੋਂ ਸੇਵਾ ਨਿਭਾਵਾਂਗਾ।
Comments (0)
Facebook Comments