ਪਲਸ ਪੋਲੀਓ ਮੁਹਿੰਮ ਹੇਠ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦੀ ਹੋਈ ਸ਼ੁਰੂਆਤ : ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮੇਸ਼ ਕੁਮਾਰ

ਪਲਸ ਪੋਲੀਓ ਮੁਹਿੰਮ ਹੇਠ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦੀ ਹੋਈ ਸ਼ੁਰੂਆਤ : ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮੇਸ਼ ਕੁਮਾਰ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਸਿਵਲ ਸਰਜਨ ਲੁਧਿਆਣਾ ਡਾ. ਜਸਵੀਰ ਸਿੰਘ ਔਲੱਖ ਦੇ ਦਿਸ਼ਾ ਨਿਰਦੇਸ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮੇਸ਼ ਕੁਮਾਰ ਵਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਪੰਜ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਉਨ੍ਹਾ ਦੇ ਨਾਲ਼ ਨੋਡਲ ਮੈਡੀਕਲ ਅਫਸਰ ਡਾਕਟਰ ਗੁਰਦੀਪ ਮੌਜੂਦ ਸਨ। ਉਨਾ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ 0 ਤੋਂ 05 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਅਤੇ ਸਿਹਤ ਵਿਭਾਗ ਦੁਆਰਾ ਗਠਿਤ ਟੀਮਾਂ ਦਾ ਪੂਰਨ ਸਹਿਯੋਗ ਕਰਨ ਤਾਂ ਜੋ ਇਸ ਮੁਹਿੰਮ ਨੂੰ ਪੂਰਨ ਰੂਪ ਵਿੱਚ ਸਫਲ ਕੀਤਾ ਜਾ ਸਕੇ।

ਇਸ ਸਮੇਂ ਐਸਐਮਓ ਸਾਹਿਬ ਨੇ ਦੱਸਿਆ ਕਿ ਬਲਾਕ ਸਾਹਨੇਵਾਲ ਵਿੱਚ  78,238 ਬੱਚੇ ਹਨ ਜਿਨਾਂ ਨੂੰ 342 ਟੀਮਾਂ ਦੁਆਰਾ ਕਵਰ ਕੀਤਾ ਜਾਵੇਗਾ ਅਤੇ ਇਹਨਾਂ ਟੀਮਾਂ ਦੀ ਸੁਪਰਵਿਜ਼ਨ 65 ਸੁਪਰਵਾਈਜ਼ਰ ਤੇ ਨੋਡਲ ਅਫਸਰ ਦੁਆਰਾ ਕੀਤੀ ਜਾਵੇਗੀ।

ਇਸ ਸਮੇਂ ਬੀ ਜਸਵੀਰ ਸਿੰਘ ਖੰਨਾ ਨੇ ਕਿਹਾ ਕਿ ਇਸ ਪਲਸ ਪੋਲੀਓ ਦੀ ਮੰਹਿਮ ਨੂੰ ਸਫਲ ਕਰਨ ਲਈ ਧਾਰਮਿਕ ਸਥਾਨਾਂ ਤੋਂ ਅਲਾਉਂਸਮੈਂਟ ਕਰਵਾਉਣ ਦੇ ਨਾਲ ਨਾਲ ਆਟੋ ਰਿਕਸ਼ੇ ਲਗਾ ਕੇ ਅਨਾਉਂਸਮੈਂਟਾਂ ਕਰਾਈਆਂ ਜਾ ਰਹੀਆਂ ਹਨ ਕਿ ਆਪਣੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੁੰਦਾ ਪਲਾਓ।

ਸਾਰੇ ਲੋਕ ਇਸ ਮੁਹਿੰਮ ਨੂੰ ਸਫਲ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਦੇਣ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਸਕੇ।