ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋ  ਸਰਧਾਂਜਲੀ ਭੇਟ

ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋ  ਸਰਧਾਂਜਲੀ ਭੇਟ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)

  • ਮਾਤਾ ਰਾਜ ਕੌਰ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋ  ਸਰਧਾਂਜਲੀ ਭੇਟ

 

 

ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸਤਿਕਾਰ ਯੋਗ ਮਾਤਾ ਰਾਜ ਕੌਰ ਦੇ ਅੰਤਿਮ ਅਰਦਾਸ ਮੌਕੇ ਦੇਸ਼ ਵਿਦੇਸ਼ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸ਼ੀਅਤਾਂ ਵਲੋੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਗੁਰਦੁਆਰਾ ਨਾਮ ਸਿਮਰਨ ਸਾਹਿਬ ਨਿਊ ਜਨਤਾ ਨਗਰ ਲੁਧਿਆਣਾ ਵਿਖੇ ਰੱਖੇ ਸਮਾਗਮ ਦੋਰਾਨ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਰਾਗੀ ਜਥੇ ਵਲੋੰ ਬੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਧਰਮਪਾਲ ਸ਼ੇਰਗੜ, ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਬਹੁਜਨ ਸਮਾਜ ਪਾਰਟੀ ਨੇ ਮਾਤਾ ਰਾਜ ਕੌਰ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਬੀਤਿਆ ਸਮਾਂ ਆਦਿ ਧਰਮੀ ਸਮਾਜ ਲਈ ਬਹੁਤ ਮੁਸ਼ਕਲਾਂ ਭਰਿਆ ਸੀ। ਸਾਡੇ ਬਜ਼ੁਰਗਾਂ ਨੇ ਬਹੁਤ ਤੰਗੀਆਂ ਤੁਰਸ਼ੀਆਂ, ਆਰਥਿਕ ਤੰਗੀਆਂ ਵਿਚੋਂ ਗੁਜਰਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੀਆਂ ਚੰਗੀਆਂ ਨੌਕਰੀਆਂ ਦੇ ਕਾਬਲ ਬਣਾਇਆ ਅਤੇ ਸਮਾਜ ਵਿਚ ਚੰਗਾ ਰੁਤਬਾ ਹਾਂਸਲ ਕਰਕੇ ਮਾਨ ਸਨਮਾਨ ਦਾ ਜੀਵਨ ਬਸਰ ਕਰਨ ਦੇ ਮੌਕੇ ਪੈਦਾ ਕਰਕੇ ਦਿੱਤੇ। ਉਨਾਂ ਕਿਹਾ ਬਜ਼ੁਰਗਾਂ ਦੀ ਨੇਕ ਕਮਾਈ ਅਤੇ ਉੱਚੀ ਸੋਚ ਕਰਕੇ ਹੀ ਸਮਾਜ ਦਾ ਵੱਡਾ ਹਿੱਸਾ ਪੜ੍ਹ ਲਿਖ ਕੇ ਉੱਚ ਪਦਵੀਆਂ ਤੇ ਬੈਠਾ ਹੈ। ਉਨਾਂ ਕਿਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਮੰਗੂ ਰਾਮ ਮੁਗੋਵਾਲੀਆ, ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਮੰਜਿਲ ਤੇ ਪਹੁੰਚਾਉਣ ਲਈ ਪੜੇ ਲਿਖੇ ਬੁੱਧੀਜੀਵੀ ਵਰਗ ਨੂੰ ਬਹੁਜਨ ਸਮਾਜ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਲੁਧਿਆਣਾ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਧਰਮ ਪਾਲ ਧਾਮ ਚਾਨਣਪੁਰੀ ਹੁਸ਼ਿਆਰਪੁਰ ਤੋਂ ਇਲਾਵਾ ਸੰਤ ਮਨਜੀਤ ਦਾਸ ਡੇਰਾ ਗਿਆਨਪੁਰੀ ਵਿਛੋਹੀ, ਸੰਤ ਬਲਬੀਰ ਧਾਂਦਰਾ ਜਨਰਲ ਸਕੱਤਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਜਗੀਰ ਸਿੰਘ ਸਰਬਤ ਦਾ ਭਲਾ ਆਸ਼ਰਮ ਮਕਸੂਦਾਂ, ਸੰਤ ਗਿਰਧਾਰੀ ਲਾਲ, ਸੰਤ ਬਲਬੀਰ ਮਹੇ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਲੁਧਿਆਣਾ, ਅਮਿਤ ਕੁਮਾਰ ਪਾਲ ਕੈਸ਼ੀਅਰ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ, ਲੰਬੜਦਾਰ ਬੀਰਪਾਲ ਸੁਰੀਲਾ, ਸੰਤ ਧਰਮਾ ਸਿੰਘ ਚੀਮਾ ਸਾਹਿਬ, ਸੁਖਵੀਰ ਦੁਗਾਲ, ਨਿਰਪਿੰਦਰ ਸਿੰਘ, ਵਰਿੰਦਰ ਬੰਗਾ, ਸੰਤ ਉਮੇਸ਼ ਦਾਸ, ਬਲਰਾਜ ਬਾਵਾ, ਰਾਮਪਾਲ ਬਜਵਾੜਾ ਨੇ ਵਿਛੜੀ ਰੂਹ ਮਾਤਾ ਰਾਜ ਕੌਰ ਨੂੰ ਸ਼ਰਧਾ ਸੁਮਨ ਭੇਟ ਕੀਤੇ। ਮਾਤਾ ਰਾਜ ਕੌਰ ਦੇ ਸਪੁੱਤਰ ਬਲਦੇਵ ਰਾਜ ਮੈਨੇਜਰ, ਸੰਤ ਸਤਵਿੰਦਰ ਹੀਰਾ ਵਲੋੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।