ਕੇਜਰੀਵਾਲ ਦੇ ਖਿਲਾਫ ਕੀਤੀ ਜੋਰਦਾਰ ਨਾਅਰੇਬਾਜੀ

ਕੇਜਰੀਵਾਲ ਦੇ ਖਿਲਾਫ ਕੀਤੀ ਜੋਰਦਾਰ ਨਾਅਰੇਬਾਜੀ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ 

  • ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾ ਨੇ ਹੱਥਾਂ ਵਿਚ ਕੇਜਰੀਵਾਲ ਦੇ ਪੋਸਟਰ ਉਲਟੇ ਫੜ ਕੇ ਕੇਜਰੀਵਾਲ ਦੇ ਖਿਲਾਫ ਕੀਤੀ ਜੋਰਦਾਰ ਨਾਅਰੇਬਾਜੀ
  • ਹਾਈ ਕੋਰਟ ਦੇ ਫੈਸਲੇ ਨੇ ਅਰਵਿੰਦ ਕੇਜਰੀਵਾਲ ਦੇ ਮੂੰਹ ਤੋਂ ਇਮਾਨਦਾਰੀ ਦਾ ਉਤਾਰਿਆ ਮਖੌਟਾ : ਇੰਦਰਜੀਤ ਸਿੰਘ/ਰਸ਼ਪਾਲ ਸਿੰਘ

 

 

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਮੂੰਹ ਤੇ ਇਮਾਨਦਾਰੀ ਦਾ ਜੋ ਮੁਖੋਟਾ ਪਾਇਆ ਹੋਇਆ ਸੀ, ਉਹ ਹਾਈਕੋਰਟ ਦੇ ਫੈਸਲੇ ਨਾਲ ਦੁਨੀਆਂ ਸਾਹਮਣੇ ਬੇਪਰਦਾ ਹੋ ਗਿਆ ਹੈ ਕਿ ਇਹ ਵਿਅਕਤੀ ਸਭ ਨਾਲੋਂ ਵੱਧ ਭਰਿਸ਼ਟ ਹੈ ਜਿਸ ਨੇ ਪੰਜਾਬ ਤੇ ਦਿੱਲੀ ਨੂੰ ਨਹੀਂ ਪੂਰੇ ਦੇਸ਼ ਨੂੰ ਇਮਾਨਦਾਰੀ ਦਾ ਮੋਖੋਟਾ ਪਾ ਕੇ ਗੁਮਰਾਹ ਕੀਤਾ ਹੋਇਆ ਹੈ। ਜਿਸ ਦੀ ਪੁਸ਼ਟੀ ਕੁਝ ਦਿਨ ਪਹਿਲਾਂ ਅੰਨਾ ਹਜ਼ਾਰੇ ਨੇ ਵੀ ਕਰ ਦਿਤੀ ਸੀ।

ਮਾਣਯੋਗ ਹਾਈਕੋਰਟ ਨੇ ਆਪਣੇ ਫ਼ੈਸਲੇ ਵਿਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਜਾਇਜ ਠਹਿਰਾਇਆ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਨਵੀਨਰ ਇੰਦਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਅਤੇ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਸਾਹਨੇਵਾਲ ਚੌਂਕ ਵਿੱਚ ਕੇਜਰੀਵਾਲ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਕੀਤਾ।

ਸਾਹਨੇਵਾਲ ਚੋਂਕ ਵਿੱਚ ਪ੍ਰਦਰਸ਼ਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾ ਨੇ ਹੱਥਾਂ ਵਿਚ ਕੇਜਰੀਵਾਲ ਦੇ ਪੋਸਟਰ ੳਲਟੇ ਫੜ ਕੇ ਕੇਜਰੀਵਾਲ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕਰਨ ਉਪਰੰਤ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਪਦ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ।

ਭਾਜਪਾ ਵੱਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਨਵੀਨਰ ਇੰਦਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਅਤੇ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕੇਂਦਰ ਦੀ ਭਾਜਪਾ ਸਰਕਾਰ ਤੇ ਦੋਸ਼ ਲਗਾ ਰਹੇ ਹਨ ਕਿ ਭਾਜਪਾ ਦੀ ਸ਼ਹਿ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੀ ਸ਼ਹਿ ਤੇ ਹੀ ਕੇਜਰੀਵਾਲ ਨੂੰ ਜੇਲ ਭੇਜਿਆ ਗਿਆ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲਗਾਏ ਗਏ ਸਾਰੇ ਦੋਸ਼ ਬੇ ਬੁਨਿਆਦ ਹਨ ਕਿਉ ਕਿ ਡੀ ਵੱਲੋ ਕੇਜਰੀਵਾਲ ਦੇ ਖਿਲਾਫ ਸਾਰੇ ਸਬੂਤ ਇਕੱਠੇ ਕਰ ਕੇ ਮਾਨਯੋਗ ਦਿੱਲੀ ਹਾਈਕੋਰਟ ਅੱਗੇ ਪੇਸ਼ ਕਰ ਦਿੱਤੇ ਹਨ ਜਿਸ ਤੇ ਮਾਣ ਯੋਗ ਹਾਈਕੋਰਟ ਨੇ ਡੀ ਵੱਲੋ ਪੇਸ਼ ਕੀਤੇ ਗਏ ਸਬੂਤਾਂ ਦੇ ਅਦਾਰ ਤੇ ਹੀ ਆਪਣਾ ਫੈਸਲਾ ਸੁਣਾਇਆ ਹੈ।

ਇਸ ਮੌਕੇ ਭੁਪਿੰਦਰ ਰਾਏ ਜਨਰਲ ਸੈਕਟਰੀ, ਹਰਜੀਤ ਸਿੰਘ, ਵਿਨੈ ਕੁਮਾਰ ਪ੍ਰਧਾਨ ਸਰਕਲ ਸਾਹਨੇਵਾਲ, ਬੰਪੀ ਰਾਮਗੜ੍ਹ ਪ੍ਰਭਾਰੀ ਲੁਧਿਆਣਾ ਸ਼ਹਿਰੀ, ਰਮਨਦੀਪ, ਕੁਲਵਿੰਦਰ ਚੀਮਾ, ਵਿਸ਼ਵਦੀਪ ਸਿੰਘ, ਕਰਨਦੀਪ ਸਿੰਘ, ਸਾਜਨ, ਰਣਜੀਤ, ਚੰਦਨ ਕੁਮਾਰ, ਵਿਸ਼ਾਲ, ਵਿਸ਼ਾਲ ਕੁਮਾਰ, ਨਰੰਜਨ, ਸੀਪਕ, ਰਾਮ ਪ੍ਰਸ਼ਾਦ, ਮਿੰਟਾ, ਰਾਮਪਾਲ ਕੌਲ, ਸੰਜੀਵ ਵਰਮਾ, ਸੋਹਣ ਸਿੰਘ ਆਦਿ ਹਾਜ਼ਰ ਸਨ।