ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਸਾਹਨੇਵਾਲ ਵਿੱਚ ਇੰਦਰਜੀਤ ਨੂੰ ਕਨਵੀਨਰ ਕੀਤਾ ਨਿਯੁਕਤ

ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਸਾਹਨੇਵਾਲ ਵਿੱਚ ਇੰਦਰਜੀਤ ਨੂੰ ਕਨਵੀਨਰ ਕੀਤਾ ਨਿਯੁਕਤ
ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਸਾਹਨੇਵਾਲ ਵਿੱਚ ਇੰਦਰਜੀਤ ਨੂੰ ਕਨਵੀਨਰ ਕੀਤਾ ਨਿਯੁਕਤ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

 

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ, ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਜੀ, ਜ਼ੋਨਲ ਇੰਚਾਰਜ ਪਰਮਿੰਦਰ ਸਿੰਘ ਬਰਾੜ ਜੀ ਵਲੋਂ ਜਿਲ੍ਹਾ ਪ੍ਰਧਾਨ ਸਰਦਾਰ ਰਮਿੰਦਰ ਸਿੰਘ ਸੰਗੋਵਾਲ ਜੀ ਨਾਲ ਸਲਾਹ ਮਸ਼ਵਰਾ ਕਰਕੇ ਇੰਦਰਜੀਤ ਸਿੰਘ ਜੀ ਨੂੰ ਹਲਕਾ ਫਤਿਹਗੜ੍ਹ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ।

ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਨਵੀਨਰ ਨਿਯੁਕਤ ਹੋਣ ਉਪਰੰਤ ਇੰਦਰਜੀਤ ਸਿੰਘ ਸਾਹਨੇਵਾਲ ਪੁੱਜੇ ਜਿੱਥੇ ਉਹਨਾਂ ਦਾ ਹਲਕਾ ਸਾਹਨੇਵਾਲ ਦੇ ਸਮੂਹ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਜ਼ੋਰਦਾਰ ਸਵਾਗਤ  ਕੀਤਾ ਗਿਆ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਮਿੰਦਰ ਸਿੰਘ ਸੰਗੋਵਾਲ, ਜਨਰਲ ਸਕੱਤਰ ਭੂਪੇਂਦਰ ਰਾਏ ਜੀ, ਜਨਰਲ ਸਕੱਤਰ ਰਸ਼ਪਾਲ ਸਿੰਘ ਜੀ, ਮੀਤ ਪ੍ਰਧਾਨ ਸਰਦਾਰ ਮਨਮੀਤ ਸਿੰਘ ਚਾਵਲਾ ਜੀ, ਸਕੱਤਰ ਅਵਤਾਰ ਸਿੰਘ ਭਾਟੀਆ ਜੀ, ਮਹਿਲਾ ਮੋਰਚਾ ਪ੍ਰਧਾਨ ਸਾਨੀਆ ਸ਼ਰਮਾ ਜੀ, ਜਨਰਲ ਸਕੱਤਰ ਬੀਰਾ ਨੇਗੀ ਜੀ, ਪੂਰਵਾਂਚਲ ਮੋਰਚਾ ਦੇ ਪ੍ਰਧਾਨ ਪ੍ਰਦੀਪ ਜੀ, ਮੰਡਲ ਪ੍ਰਧਾਨ ਰਮੇਸ਼ ਰਾਣਾ, ਤ੍ਰਿਲੋਕ ਝਾਅ ਜੀ, ਵਿਨੈ ਕੁਮਾਰ ਜੀ, ਪ੍ਰਭਾਤ ਜੀ, ਮਨੋਜ ਸੋਨੀ ਜੀ ਹਾਜਰ ਸਨ।