ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਸਾਹਿਤ ਦੀ ਸੇਵਾ ਲਈ ਸਾਹਿਤਕ ਮਿਲਣੀ ਦੌਰਾਨ “ਭੱਟੀ ਭੜੀ” ਵਾਲਾ ਨੂੰ ਕੀਤਾ ਸਨਮਾਨਿਤ

ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਸਾਹਿਤ ਦੀ ਸੇਵਾ ਲਈ ਸਾਹਿਤਕ ਮਿਲਣੀ ਦੌਰਾਨ “ਭੱਟੀ ਭੜੀ” ਵਾਲਾ ਨੂੰ ਕੀਤਾ ਸਨਮਾਨਿਤ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਪਿੱਛਲੇ 25 ਸਾਲਾਂ ਤੋਂ ਲੋਕ ਮਨਾਂ ਵਿੱਚ ਰਾਜ ਕਰ ਰਹੇ ਗੀਤਕਾਰ “ਭੱਟੀ ਭੜੀਵਾਲਾ” ਪੰਜਾਬੀ ਗੀਤਕਾਰੀ ਵਿੱਚ “ਜਸਵਿੰਦਰ ਸਿੰਘ ਭੱਟੀ” ਨੂੰ ਸਾਇਦ ਹੀ ਕੋਈ ਜਾਣਦਾ ਹੋਵੇ, ਪਰ “ਭੱਟੀ ਭੜੀ” ਵਾਲੇ ਦੇ ਨਾਂ ਤੋਂ ਦੁਨੀਆ ਭਰ ਵਿੱਚ ਰਹਿੰਦਾ ਹਰ ਕੋਈ ਪੰਜਾਬੀ ਵਾਕਿਫ ਹੈ।

“ਭੱਟੀ ਭੜੀ” ਵਾਲੇ ਦੇ ਗੀਤਾਂ ਨੂੰ ਗਾ ਕੇ ਸੈਂਕੜੇ ਗਾਇਕਾ ਨੇ ਆਪਣੀ ਪਹਿਚਾਣ ਬਣਾਈ ਹੈ ਅਤੇ ਉਸ ਦੇ ਗੀਤ ਗਾ ਕੇ ਬਹੁਤ ਸਾਰੇ ਸਟਾਰ ਵੀ ਬਣੇ ਹਨ।

ਇਸ ਦੇ ਤਹਿਤ ਅੱਜ ਸੀਨੀਅਰ ਸਿਟੀਜਨ ਲਾਇਬ੍ਰੇਰੀ ਸਾਹਨੇਵਾਲ ਵਿੱਚ ਪੰਜਾਬੀ ਬੋਲੀ ਤੇ ਸੱਭਿਆਚਾਰ ਸਾਹਿਤ ਦੀ ਸੇਵਾ ਲਈ ਸਹਿਤਕ ਮਿਲਣੀ ਦੌਰਾਨ ਸਾਹਨੇਵਾਲ ਤੋਂ ਗੀਤਕਾਰ, ਗਾਇਕ, ਲੇਖਕਾ ਵੱਲੋਂ “ਭੱਟੀ ਭੜੀਵਾਲਾ” ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਸੀਨੀਅਰ ਸਿਟੀਜਨ ਸੰਪੂਰਨ ਸਿੰਘ ਸਨਮ, ਗਾਇਕ ਬਾਵਾ ਧਾਲੀਵਾਲ, ਇੰਟਰਨੇਸ਼ਨਲ ਗਾਇਕ ਸੋਹਣ ਸਿਕੰਦਰ ਵੱਲੋਂ “ਜੀ ਆਇਆ” ਕਰਦਿਆ ਭੱਟੀ ਭੜੀ ਵਾਲੇ ਨਾਲ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਤੇ ਪਹੁੰਚੇ ਗੀਤਕਾਰ, ਗਾਇਕਾ ਨੇ ਗੀਤਾਂ, ਭਜਨ, ਮਹਿਫ਼ਿਲ ਦੁਆਰਾ ਆਪਣੀ ਆਪਣੀ ਹਾਜਰੀ ਲਗਾਈ। ਸਟੇਜ ਸੈਕਟਰੀ ਜਗਪਾਲ ਸ਼ੇਰਾ ਵੱਲੋਂ ਬਾਖੂਬੀ ਨਿਭਾਉਂਦੇ ਹੋਏ ਜਿੱਥੇ “ਜੀ ਆਇਆ” ਕੀਤਾ ਉਥੇ ਹੀ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਇਥੇ ਏਕਤਾ ਦਾ ਸਬੂਤ ਦਿੰਦੇ ਸਭ ਨੂੰ ਮਿਲ ਜੁਲ ਕੇ ਚਲਣਾ ਚਾਹੀਦਾ ਹੈ।

ਇਸ ਮੌਕੇ ਤੇ ਪਹੁੰਚੇ “ਜਸਵਿੰਦਰ ਸਿੰਘ ਭੱਟੀ ਭੜੀ” ਵਾਲਾ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਅੱਜ ਜੋ ਮੈਨੂੰ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਸੋ ਮੈ ਸਭ ਦਾ ਤਹਿਦਿਲੋਂ ਧੰਨਵਾਦ ਕਰਦਾ, ਤੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਕਿ ਜਿੱਥੇ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਉਥੇ ਹੀ ਅਸੀਂ ਏਕਤਾ ਦਾ ਸਬੂਤ ਦਿੰਦੇ ਹੋਏ ਇਕ ਦੂਜੇ ਨਾਲ ਚੱਲਣ ਦੀ ਸਾਂਝ ਪਾਈਏ। ਕਿਹਾ ਕਿ ਸਾਨੂੰ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਅਜਿਹੇ ਗੀਤ, ਸੰਗੀਤ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨਾ ਹੈ। ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਬਚਾਉਣਾ ਹੈ। ਅਖੀਰ ਵਿੱਚ ਕਿਹਾ ਕਿ ਜਿੱਥੇ ਤੁਸੀ ਮੈਨੂੰ ਅੱਜ ਤੱਕ ਇਨ੍ਹਾਂ ਪਿਆਰ ਦਿੱਤਾ ਮੈ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਪਿਆਰ ਦੇਵੋਗੇ।

ਇਸ ਮੌਕੇ ਤੇ ਸੰਪੂਰਨ ਸਿੰਘ ਸਨਮ, : ਨੌਰਥ ਸਾਬ, ਇੰਟਨੈਸ਼ਨਲ ਗਾਇਕ ਸੋਹਣ ਸਿਕੰਦਰ, ਗਾਇਕ ਬਾਵਾ ਧਾਲੀਵਾਲ, ਸਮਸ਼ੇਰ ਝੱਜ, ਸਰੋਵਰ ਸਿੰਘ, ਬਿੰਦੀ ਕਲਾਲ ਮਾਜਰਾ, ਕੇਸਰ ਸਿੰਘ ਮਾਣਦੀ, ਅਮਰੀਕ ਸਿੰਘ ਸਾਹਨੇਵਾਲ, ਸੁਖਬੀਰ ਸਿੰਘ ਸਾਬਰ, ਗੁਰ ਅਮਾਨਤ, ਰਾਜਨ ਗਿੱਲ, ਨਰਿੰਦਰ ਨਾਰੰਗ, ਜਗਪਾਲ ਸ਼ੇਰਾ, ਜਸਵਿੰਦਰ ਗਿੱਲ, ਹਰਪ੍ਰੀਤ ਸਰਕਾਰੀਆ, ਜਸਵੀਰ ਸਿੰਘ ਸਾਹਨੇਵਾਲ ਤੇ ਹੋਰ ਮੌਜੂਦ ਸਨ।