ਭਾਰਤੀਯ ਕਿਸਾਨ ਯੂਨੀਅਨ ਕਾਦੀਆ ਬਲਾਕ ਸਾਹਨੇਵਾਲ ਦੇ ਪ੍ਰਧਾਨ ਰਾਜਵੀਰ ਸਿੰਘ ਅਤੇ ਸਕੱਤਰ ਦੀਪੀ ਸੰਧੂ ਵੱਲੋ

ਭਾਰਤੀਯ ਕਿਸਾਨ ਯੂਨੀਅਨ ਕਾਦੀਆ ਬਲਾਕ ਸਾਹਨੇਵਾਲ ਦੇ ਪ੍ਰਧਾਨ ਰਾਜਵੀਰ ਸਿੰਘ ਅਤੇ ਸਕੱਤਰ ਦੀਪੀ ਸੰਧੂ ਵੱਲੋ

ਸਾਹਨੇਵਾਲ (ਸਵਰਨਜੀਤ ਸਿੰਘ)


ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ' ਚ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਰੋਸ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਵੱਲੋਂ ਗੱਡੀ ਚੜਾਕੇ 8 ਕਿਸਾਨਾਂ ਨੂੰ ਸਹੀਦ ਕਰ ਦਿੱਤਾ । ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸਾਂਤੀ ਲਈ ਅੱਜ ਭਾਰਤੀਯ ਕਿਸਾਨਾਂ ਯੂਨੀਅਨ ਕਾਦੀਆ ਬਲਾਕ ਸਾਹਨੇਵਾਲ ਦੇ ਪ੍ਰਧਾਨ ਰਾਜਵੀਰ ਸਿੰਘ ਅਤੇ ਸਕੱਤਰ ਦੀਪੀ ਸੰਧੂ ਵੱਲੋ ਸਾਹਨੇਵਾਲ ਚੌਂਕ ਚ ਕੈਂਡਲ ਮਾਰਚ ਕਰ ਕੇ ਸ਼ਰਧਾਜਲੀ ਦਿੱਤੀ ਗਈ। ਇਸ ਮੌਕੇ ਤੇ ਪ੍ਰਧਾਨ ਰਾਜਵੀਰ ਅਤੇ ਦੀਪੀ ਸੰਧੂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਮੰਦਭਾਗੀ ਘਟਨਾ ਘਟੀ ਹੈ ਜੋ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਇਸ ਦਾ ਅਸੀ ਸਖ਼ਤ ਵਿਰੋਧ ਕਰਦੇ ਹਾਂ। ਉੱਤਰ ਪ੍ਰਦੇਸ਼ ਦੀ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀ ਸਾਰੇ ਇਹ ਮੰਗ ਕਰਦੇ ਹਾਂ ਕਿ ਉਸ ਭਾਜਪਾ ਦੇ ਨੇਤਾ ਦੇ ਪੁੱਤਰ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਅਤੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਮੌਕੇ ਤੇ ਗੋਲਡੀ ਢਿੱਲੋਂ, ਜੱਗਾ ਮਾਸਟਰ, ਭੁਪਿੰਦਰ ਸਿੰਘ, ਰਾਜਵੰਤ ਸਿੰਘ, ਸ਼ਾਨਾ ਸੰਧੂ, ਗੁਰਦੀਪ ਸੰਧੂ, ਸੁੱਖਾ ਸੰਧੂ, ਬੂਟਾ ਸੰਧੂ, ਮਾਨ ਸੰਧੂ, ਗੁਰਤੇਜ ਸੰਧੂ, ਮਨੀ, ਰਾਜਾ, ਮਾਣਕ ਸੰਧੂ, ਰਿੰਕੂ ਕਪਿਲਾ, ਬੱਬੂ ਸੰਧੂ, ਲਾਡੀ ਸੰਧੂ, ਲਖਵੀਰ ਸੰਧੂ, ਹਰਿੰਦਰ ਸੰਧੂ, ਅਤਿੰਦਰ ਸੰਧੂ, ਚਮਕੌਰ ਸਿੰਘ ਅਤ ਹੋਰ ਮੈਂਬਰ ਸ਼ਾਮਿਲ ਰਹੇ।