ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਬੀਬੀ ਸੰਧੂ ਦੀ ਪਾਰਟੀ ਪ੍ਰਤੀ ਕਾਰਗੁਜ਼ਾਰੀ ਦੇਖਦਿਆਂ ਪੰਜਾਬ ਦੀ ਸੈਕਟਰੀ ਨਿਯੁਕਤ ਕੀਤਾ

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਬੀਬੀ ਸੰਧੂ  ਦੀ ਪਾਰਟੀ ਪ੍ਰਤੀ ਕਾਰਗੁਜ਼ਾਰੀ ਦੇਖਦਿਆਂ ਪੰਜਾਬ ਦੀ ਸੈਕਟਰੀ ਨਿਯੁਕਤ ਕੀਤਾ

  ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)

 

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪੰਜਾਬ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਅਤੇ ਕਾਂਗਰਸ ਹਾਈਕਮਾਂਡ ਵੱਲੋਂ ਸੀਨੀਅਰ ਕਾਂਗਰਸੀ ਆਗੂ ਬੀਬੀ ਜਤਿੰਦਰ ਕੌਰ ਸੰਧੂ  ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੈਕਟਰੀ ਨਿਯੁਕਤ ਕੀਤਾ ਗਿਆ।

ਇਸ ਨਿਯੁਕਤੀ ਤੇ ਨਵ-ਨਿਯੁਕਤ ਪੰਜਾਬ ਸੈਕਟਰੀ ਬੀਬੀ ਸੰਧੂ ਵੱਲੋਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਪੰਜਾਬ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਉੱਚ ਆਹੁਦੇ ਦੇ ਕੇ ਵਰਕਰਾਂ ਦਾ ਕੱਦ ਉੱਚਾ ਕੀਤਾ ਹੈ ਉਹਨਾਂ ਅੱਗੇ ਕਿਹਾ ਕਿ ਮੈਂ ਪਾਰਟੀ ਹਾਈ ਕਮਾਂਡ ਤੇ ਪੰਜਾਬ ਪ੍ਰਧਾਨ ਬੀਬੀ ਰੰਧਾਵਾ  ਨੂੰ ਪੂਰਾ ਵਿਸ਼ਵਾਸ ਦਿਵਾਉਂਦੀ ਹਾਂ ਕਿ ਉਹ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚੋ ਭਾਰੀ ਬਹੁਮਤ ਨਾਲ ਜਿਤਾ ਕੇ ਕਾਂਗਰਸ ਹਾਈਕਮਾਂਡ ਦੀ ਝੋਲੀ ਪਾਵਾਗੀ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇੱਕਜੁਟ ਹੋ ਕੇ ਆਉਣ ਵਾਲੀਆਂ ਚੋਣਾਂ ਵਿੱਚ ਸਾਰੇ ਪਾਰਟੀ ਵਰਕਰ ਤੇ ਆਗੂ ਚੱਲਾਂਗੇ ਅਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਆਪਣਾ ਪੂਰਨ ਸਹਿਯੋਗ ਦਵਾਂਗੇ।

ਇਥੇ ਦੱਸਣਾ ਬਣਦਾ ਹੈ ਕਿ ਬੀਬੀ ਜਤਿੰਦਰ ਕੌਰ ਸੰਧੂ ਕਾਂਗਰਸ ਪਾਰਟੀ ਦੀ ਸਰਕਾਰ ਮੌਕੇ ਹਲਕਾ ਸਾਹਨੇਵਾਲ ਵਿੱਚ ਦੋ ਸਾਲ ਸ਼ਹਿਰੀ ਤੇ ਤਿੰਨ ਸਾਲ ਦਿਹਾਤੀ ਮਹਿਲਾਂ ਕਾਂਗਰਸ ਦੀ ਬਲਾਕ ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕੇ ਹਨ ਜਿਹਨਾਂ ਵਲੋਂ ਆਪਣੇ ਹਲਕੇ ਵਿੱਚ ਕੀਤੀ ਮਿਹਨਤ ਦਾ ਫਲ੍ਹ ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਕਾਂਗਰਸ ਨੇ ਉਹਨਾਂ ਨੂੰ ਹੁਣ ਪਾਰਟੀ ਵੱਲੋਂ ਪੰਜਾਬ ਸਕੱਤਰ ਦਾ ਉੱਚ ਅਹੁਦੇ ਦੀ ਸੇਵਾ ਤੇ ਕੰਮ ਕਰਨ ਦਾ ਮਾਣ ਬਖਸ਼ਿਆ ਹੈ।