ਪਿੱਛਲੇ 12 ਸਾਲਾਂ ਤੋਂ ਸਾਹਨੇਵਾਲ ਵਿਚ ਕਰਵਾਏ ਜਾ ਰਹੇ ਹਨ : ਪ੍ਰਧਾਨ ਸੋਨੂੰ ਕੌਲ

ਪਿੱਛਲੇ 12 ਸਾਲਾਂ ਤੋਂ ਸਾਹਨੇਵਾਲ ਵਿਚ ਕਰਵਾਏ ਜਾ ਰਹੇ ਹਨ :  ਪ੍ਰਧਾਨ ਸੋਨੂੰ ਕੌਲ

ਸਾਹਨੇਵਾਲ :(ਸਵਰਨਜੀਤ ਸਿੰਘ)

ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਸਮਰਪਿਤ ਅੱਜ ਪੁਰਾਣੀ ਦਾਣਾ ਮੰਡੀ ਸਾਹਨੇਵਾਲ ਵਿੱਚ ਬਾਬਾ ਸਾਹਿਬ ਅੰਬੇਦਕਰ ਬੁੱਧਾ ਕਲੱਬ (ਰਜਿ:) ਸਾਹਨੇਵਾਲ ਵੱਲੋਂ 10 ਸਮੂਹਿਕ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ।

                  ਬਾਬਾ ਸਾਹਿਬ ਅੰਬੇਦਕਰ ਬੁੱਧਾ ਕਲੱਬ ਸਾਹਨੇਵਾਲ ਦੇ ਪ੍ਰਧਾਨ ਸੋਨੂੰ ਕੌਲ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਦਕਰ ਬੁੱਧਾ ਕਲੱਬ (ਰਜਿ:) ਸਾਹਨੇਵਾਲ ਵੱਲੋਂ ਪਿੱਛਲੇ 12 ਸਾਲਾਂ ਤੋਂ ਲੋੜਵੰਦ ਕੁੜੀਆ ਦੇ ਵਿਆਹ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਇਸ ਵਾਰ ਵੀ NRI ਵੀਰ, ਦਾਨੀ ਸੱਜਣਾਂ, ਸਮੂਹ ਇਲਾਕਾ ਸਾਹਨੇਵਾਲ, ਕਲੱਬ ਦੀ ਸਮੁੱਚੀ ਟੀਮ ਦੀ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਹਨ। ਵਿਆਹ ਵਾਲੀਆ ਲੜਕੀਆਂ ਨੂੰ ਜਰੂਰਤ ਲੋੜਵੰਦ ਘਰੇਲੂ ਸਮਾਨ ਵੀ ਦਿੱਤਾ ਗਿਆ, ਜਿਵੇਂ ਕਿ ਬੇਡ, ਪੇਟੀ, ਸੂਟ, ਸਿਲਾਈ ਮਸ਼ੀਨ, ਪੱਖਾ, ਚਾਂਦੀ ਦੀਆਂ ਝਾਂਜਰਾਂ, ਸੋਨੇ ਦੀਆਂ ਵਾਲੀਆਂ ਅਤੇ ਹੋਰ ਵੀ ਸਮਾਨ ਦਿੱਤਾ ਗਿਆ। ਬਾਬਾ ਸਾਹਿਬ ਅੰਬੇਦਕਰ ਬੁੱਧਾ ਕਲੱਬ ਦੇ ਪ੍ਰਧਾਨ ਸੋਨੂੰ ਕੌਲ ਨੇ ਦੱਸਿਆ ਕਿ ਅੱਜ ਇਸ ਮਹਾਨ ਉਤਸਵ ਦੇ ਵਿਆਹਾਂ ਦੇ ਨਾਲ ਨਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਨਵਵਿਆਹੇ ਜੋੜਿਆ ਨੂੰ ਅਸ਼ੀਰਵਾਦ ਦੇਣ ਲਈ ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਸਿਆਸੀ ਸਖਸੀਅਤਾਂ ਹਲਕਾ ਸਾਹਨੇਵਾਲ ਦੇ ਵਿਧਾਇਕ ਸਰਨਜੀਤ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਪਰਦੀਪ ਸਿੰਘ ਖ਼ਾਲਸਾ,  ਬਹੁਜਨ ਸਮਾਜ ਪਾਰਟੀ ਦੇ ਸੁਰਿੰਦਰ ਮੇਹਰਬਾਨ ਤੇ ਕੇਵਲ ਜਮਾਲਪੁਰ, ਕਾਂਗਰਸ ਦੇ ਯੂਥ ਪ੍ਰਧਾਨ ਲੱਕੀ ਸੰਧੂ ਪੁੱਜੇ। ਬਾਬਾ ਸਾਹਿਬ ਅੰਬੇਦਕਰ ਬੁੱਧਾ ਕਲੱਬ ਸਾਹਨੇਵਾਲ ਦੇ ਪ੍ਰਧਾਨ ਸੋਨੂੰ ਕੌਲ ਨੇ ਕਲੱਬ ਦੀ ਸਮੁੱਚੀ ਟੀਮ ਤੇ ਸਹਿਯੋਗੀ ਮੈਂਬਰਾਂ ਦਾ ਧੰਨਵਾਦ ਕੀਤਾ।

ਨਰੇਸ਼ ਕੁਮਾਰ ਨਾਗੀ

              ਇਸ ਮੌਕੇ ਨਰੇਸ਼ ਕੁਮਾਰ ਨਾਗੀ ਨੇ ਕਿਹਾ ਕਿ  ਇਸ ਤਰਾਂ ਦੇ ਸਮਾਗਮ ਆਪਸੀ ਭਾਈਚਾਰੇ ਦੀ  ਮਿਸਾਲ ਹੁੰਦੇ ਹਨ ਜਿਸ ਵਿਚ ਕੋਈ ਕਿਸੇ ਪਾਰਟੀ ਦਾ ਨਹੀਂ ਹੁੰਦਾ ਹਰ ਕੋਈ ਇਨਸਾਨੀਅਤ ਦੇ ਨਾਤੇ ਸੇਵਾ ਭਾਵ ਰੱਖ ਕੇ ਸੇਵਾ ਕਰਦਾ ਹੈ | ਉਹਨਾਂ ਨੇ ਇਸ ਮੌਕੇ  ਸਾਹਨੇਵਾਲ ਵਾਸੀਆਂ ਅਤੇ NRI ਭਰਾਵਾਂ ਅਤੇ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ |

ਇਸ ਮੌਕੇ ਤੇ ਇੰਸਪੈਕਟਰ ਅੰਗਰੇਜ ਸਿੰਘ, ਭਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਸਰਕਾਰੀਆ, ਸਾਬਕਾ ਕੌਂਸਲਰ ਕੁਲਦੀਪ ਸਿੰਘ, ਪ੍ਰੀਤਮ ਸਿੰਘ ਗਿੱਲ, ASI ਲਖਵੀਰ ਸਿੰਘ, ਦਰਸ਼ਨ ਸਿੰਘ, ਹਰਜੀਤ ਸਿੰਘ, ਵਿਜੈ ਮਹਿਤਾ, ਅਕਾਸ਼ ਕੌਲ, DSP ਬੁਲੰਦ ਸਿੰਘ, ਗੁਰਦੇਵ ਸਿੰਘ CP, ਨਰੇਸ਼ ਨਾਗੀ, ਰੋਹਿਤ ਭਾਟੀਆ, ਨਿਰਪਿੰਦਰ ਸਿੰਘ, ਅਨਿਲ ਕੁਮਾਰ, ਹਰਦੀਪ ਵਿੱਕੀ, ਸੋਨੀਆ ਮਹੰਤ, ਪੂਜਾ ਮਹੰਤ, ਸੰਦੀਪ ਸਿੰਘ, ਸਵਰਨ ਸਿੰਘ ਸੋਨੀ, ਗੁਰਦੀਪ ਸਿੰਘ ਭੋਲਾ, ਸਨੇਹ ਪ੍ਰੀਤ ਭਾਟੀਆ, ਖੁਸ਼ ਪਵਾ, ਪਵਨ ਬਿਰਲਾ, ਬਸਪਾ ਆਗੂ ਵੀਰ ਸਿੰਘ ਸੰਗੋਵਾਲ, ਭਾਗ ਸਿੰਘ ਸਰੀਹ, ਸਤਵਿੰਦਰ ਸਿੰਘ ਘੋਟੂ, ਜਸਵੀਰ ਸਿੰਘ, ਜਗਮੋਹਨ ਹਵਾਸ, ਹਰਮਨ, ਦਵਿੰਦਰ ਸਿੰਘ ਸਾਬਕਾ ਸਰਪੰਚ, ਸਿੰਗਾਰਾ ਸਿੰਘ, ਫੋਜੀ ਸਰਪੰਚ ਭੈਰੋਮੁਨਾ, ਪਰਮਿੰਦਰ ਰਾਜਾ, ਬੱਬੂ ਬਿਰਦੀ, ਬੱਬੂ ਖ਼ਾਲਸਾ, ਰਮਨਦੀਪ ਸਿੰਘ ਬੋੜੇ, ਪੱਪੂ ਤਲਵਾੜਾ, ਅਮਨਦੀਪ ਕੌਰ, ਪਰਮਜੀਤ ਕੌਰ ਪੰਮੀ, ਹਰਜਿੰਦਰ ਸਿੰਘ ਅਤੇ ਹੋਰ ਮੈਂਬਰ ਮੌਜੂਦ ਰਹੇ।