ਲੋਕ ਸਭਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਨੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨਾਲ ਮਿਲਕੇ ਕੀਤੀਆਂ ਵਿਚਾਰਾਂ

ਲੋਕ ਸਭਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਨੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨਾਲ ਮਿਲਕੇ ਕੀਤੀਆਂ ਵਿਚਾਰਾਂ

ਲੁਧਿਆਣਾ/ ਸਾਹਨੇਵਾਲ (ਸਵਰਨਜੀਤ ਗਰਚਾ)

 

ਆਮ ਆਦਮੀਂ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਨੇ ਅੱਜ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਦੇ ਦਫ਼ਤਰ ਪੁਜੇ। ਇਸ ਮੌਕੇ ਉਹਨਾਂ ਨੇ ਇੱਕ ਮੀਟਿੰਗ ਦੋਰਾਨ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸਬੰਧੀ ਵਿਧਾਇਕ ਮੂੰਡੀਆਂ ਨਾਲ ਵਿਚਾਰ ਵਿਟਾਂਦਰਾ ਕੀਤਾ। ਉਹਨਾਂ ਨੇ ਹਲਕੇ ਦੀ ਚੌਣ ਪ੍ਰਕਿਰਿਆ ਦੀ ਰੂਪ ਰੇਖਾ ਸਬੰਧੀ ਵਿਚਾਰਾਂ ਕੀਤੀਆਂ।

 

ਉਹਨਾਂ ਇਸ ਮੌਕੇ ਇੱਕ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਉਹ ਹਾਈ ਕਮਾਂਡ ਤੇ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ : ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਜਿਹਨਾਂ ਨੇ ਉਹਨਾਂ ਨੂੰ ਇਸ ਇਤਿਹਾਸਕ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਹੈ। ਉਹ ਇਸ ਸੀਟ ਨੂੰ ਜਿੱਤਣ ਵਾਸਤੇ ਸਾਰੇ ਹਲਕਾ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਬਲਾਕ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਨਾਲ ਲੈਕੇ ਦਿਨ ਰਾਤ ਇੱਕ ਕਰਕੇ ਇਹ ਸੀਟ ਜਿੱਤ ਕੇ ਹਾਈਕਮਾਂਡ ਦੀ ਝੋਲੀ ਪਾਉਣਗੇ। ਉਹਨਾਂ ਸਾਰੇ ਵੋਟਰਾਂ ਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕਰਦਿਆਂ

ਕਿਹਾ ਕਿ ਸਾਡੇ ਦੇਸ਼ ਨੂੰ ਗੋਰਿਆਂ ਤੋਂ ਅਜ਼ਾਦ ਕਰਵਾਉਣ ਵਾਸਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਾਡੇ ਨੋਜਵਾਨਾ : ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸੁਪਨਿਆਂ ਦਾ ਦੇਸ਼ ਮੁੜ ਤੋਂ ਸਿਰਜਣਗੇ ਤੇ ਉਹਨਾਂ ਦੇ ਆਪਣੇ ਦੇਸ਼ ਦੀ ਖਾਤਰ ਲਏ ਸੁਪਨਿਆਂ ਨੂੰ ਪੂਰਾ ਕਰਨਗੇ।

 

ਇਸ ਮੋਕੇ ਰਣਜੀਤ ਸਿੰਘ ਸੈਣੀ ਪੀ. ., ਪੱਪੂ ਤਲਵਾੜਾ, ਰਿੰਕੂ ਸੈਣੀ, ਸਰਬਜੀਤ ਸਿੰਘ ਸੈਣੀ, ਜਸਪ੍ਰੀਤ ਪੰਧੇਰ, ਕੁਲਦੀਪ ਐਰੀ, ਤਜਿੰਦਰ ਸਿੰਘ, ਰਾਜ ਕੁਮਾਰ ਵਰਮਾ, ਸੱਤਪਾਲ ਸਿੰਘ, ਸੁਰਜੀਤ ਸਿੰਘ ਗਰਚਾ, ਬੱਬੂ ਵਿਰਦੀ, ਸ਼ਰਨਜੀਤ ਸਿੰਘ, ਸਰਬਜੀਤ ਸਿੰਘ, ਸੂਰਜ, ਪਲਵਿੰਦਰ ਸੰਧੂ, ਜੱਸਾਂ ਗੁਰਮ, ਸੁਰਿੰਦਰ ਚੌਧਰੀ, ਸੁਖਵਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।