ਵਧੀਆ ਸੇਵਾਵਾਂ ਨਿਭਾ ਰਹੇ ਐਸ.ਐਮ.ਓ. ਡਾ: ਰਮੇਸ਼ ਕੁਮਾਰ ਭਗਤ ਦਾ ਕੀਤਾ ਸਨਮਾਨ : ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਸਾਹਨੇਵਾਲ

ਵਧੀਆ ਸੇਵਾਵਾਂ ਨਿਭਾ ਰਹੇ ਐਸ.ਐਮ.ਓ. ਡਾ: ਰਮੇਸ਼ ਕੁਮਾਰ ਭਗਤ ਦਾ ਕੀਤਾ ਸਨਮਾਨ : ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਸਾਹਨੇਵਾਲ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਸਿਵਲ ਹਸਪਤਾਲ ਸਾਹਨੇਵਾਲ ਦੇ ਨਵ-ਨਿਯੁਕਤ ਐਸ. ਐਮ. . ਡਾ: ਰਮੇਸ਼ ਕੁਮਾਰ ਭਗਤ ਦਾ ਨੌਜਵਾਨ ਆਗੂ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਵੱਲੋਂ ਆਪਣੇ ਮੈਂਬਰਾਂ ਸਮੇਤ ਸਿਵਿਲ ਹਸਪਤਾਲ ਪਹੁੰਚ ਕੇ ਜੀ ਆਇਆ ਕਰਦੇ ਹੋਏ ਸਨਮਾਨ ਕੀਤਾ।

ਇਸ ਮੌਕੇ ਤੇ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਡਾਕਟਰ ਰਮੇਸ਼ ਕੁਮਾਰ ਭਗਤ ਜੀ ਬਹੁਤ ਹੀ ਨੇਕ ਦਿਲ ਇਨਸਾਨ ਨੇ, ਕਿਹਾ ਕਿ ਡਾਕਟਰ ਰਮੇਸ਼ ਕੁਮਾਰ ਜੀ ਨੇ ਪੂਰਾ ਵਿਸ਼ਵਾਸ ਦਵਾਇਆ ਕਿ ਹਸਪਤਾਲ ਵਿੱਚ ਮਰੀਜਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ, ਕਿਸੇ ਵੀ ਮਰੀਜ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਅੱਗੇ ਸੇਵੀ ਯਾਦਵਿੰਦਰ ਸਿੰਘ ਯਾਦੂ ਕਿਹਾ ਕਿ ਸਾਨੂੰ ਸਾਹਨੇਵਾਲ ਸਿਵਿਲ ਹਸਪਤਾਲ ਵਿਚ ਅਜਿਹੇ ਇੰਨਸਾਨ ਦੀ ਜਰੂਰਤ ਸੀ ਜੋ ਸਾਹਨੇਵਾਲ ਦੇ ਸਿਵਿਲ ਹਸਪਤਾਲ ਵਿੱਚ ਆਏ ਮਰੀਜਾਂ ਦੀ ਪੂਰਨ ਕੇਅਰ ਕਰ ਸਕਣ।

ਇਸ ਮੌਕੇ ਤੇ ਜਿੱਥੇ ਐਸ. ਐਮ. ਡਾਕਟਰ ਰਮੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਉਥੇ ਹੀ ਡਾਕਟਰ ਗੁਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਕਿਹਾ ਕੇ ਪਿੱਛਲੇ ਕਾਫ਼ੀ ਲੰਬੇ ਸਮੇਂ ਤੋਂ ਸਾਹਨੇਵਾਲ ਵਿੱਚ ਰਹਿ ਕੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਹਨ, ਸਿਵਿਲ ਹਸਪਤਾਲ ਵਿੱਚ ਅਜਿਹੇ ਡਾਕਟਰਾਂ ਦੀ ਜਰੂਰਤ ਹੈ ਜੋ ਦਿਨ-ਰਾਤ ਨਾ ਦੇਖਦੇ ਹੋਏ ਲੋਕਾਂ ਦੀ ਭਲਾਈ ਲਈ ਆਪਣੇ ਆਪ ਨੂੰ ਨਿਛਾਵਰ ਰੱਖਦੇ ਹਨ।

ਇਸ ਮੌਕੇ ਤੇ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ, ਡਾਕਟਰ ਗੁਰਦੀਪ ਸਿੰਘਜਗਦੀਪ ਸਿੰਘ ਬਰਾੜ ਮੈਂਬਰ ਹਾਜਿਰ ਸਨ।