ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲਿਆਂ ਦਾ ਸਾਹਨੇਵਾਲ ਪਹੁੰਚਣ ਤੇ ਕੀਤਾ ਸਵਾਗਤ : ਯਾਦਵਿੰਦਰ ਸਿੰਘ ਯਾਦੂ ਸਾਹਨੇਵਾਲ

ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲਿਆਂ ਦਾ ਸਾਹਨੇਵਾਲ ਪਹੁੰਚਣ ਤੇ ਕੀਤਾ ਸਵਾਗਤ : ਯਾਦਵਿੰਦਰ ਸਿੰਘ ਯਾਦੂ ਸਾਹਨੇਵਾਲ

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

"ਮੁੱਖ ਦੁਨੀਆ ਮੌੜ ਲਵੇ ਸਾਈਆਂ ਤੂੰ ਮੁੱਖੜਾ ਨਾ ਮੌੜੀ" ਸ਼ਬਦ ਗਾਇਨ ਕਰਨ ਵਾਲੇ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲਿਆਂ ਦਾ ਸਾਹਨੇਵਾਲ ਪਹੁੰਚਣ ਤੇ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਬਾਬਾ ਪਿਆਰਾ ਸਿੰਘ ਜੀ ਦਾ ਅੱਜ ਸਾਹਨੇਵਾਲ ਵਿੱਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ, ਕਿਹਾ ਕਿ ਬਾਬਾ ਪਿਆਰਾ ਸਿੰਘ ਜੀ ਨੂੰ ਮਿਲ ਕੇ ਵਾਹਿਗੁਰੂ ਅੱਗੇ ਅਰਦਾਸ ਕਰ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

ਇਸ ਮੌਕੇ ਤੇ ਸਮਾਜ ਸੇਵੀ ਯਾਦਵਿੰਦਰ  ਸਿੰਘ ਯਾਦੂ, ਜਗਦੀਪ ਸਿੰਘ ਬਰਾੜ, ਬਾਬਾ ਪਿਆਰਾ ਸਿੰਘ ਜੀ ਅਤੇ ਨਾਲ ਹੋਰ ਮੈਂਬਰ ਹਾਜਿਰ ਸਨ।