ਪਿੰਡ ਕਨੇਚ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੇਵਾ ਮੁਕਤ ਕਰ ਪਿੰਡ ਵਾਸੀਆ ਨੇ ਦਿੱਤੀ ਵਿਦਾਇਗੀ

ਪਿੰਡ ਕਨੇਚ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੇਵਾ ਮੁਕਤ ਕਰ ਪਿੰਡ ਵਾਸੀਆ ਨੇ ਦਿੱਤੀ ਵਿਦਾਇਗੀ

  ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਸਾਹਨੇਵਾਲ ਦੇ ਨੇੜੇ ਪਿੰਡ ਕਨੇਚ ਦੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿੱਚ ਪਿੱਛਲੇ 14-15 ਸਾਲਾਂ ਤੋਂ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਭਾਈ ਗੋਬਿੰਦ ਸਿੰਘ ਜੀ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਸੇਵਾ ਮੁਕਤ ਕਰ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਭਾਈ ਗੋਬਿੰਦ ਸਿੰਘ ਜੀ ਪਿੰਡ ਕਨੇਚ ਵਿੱਚ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿੱਚ ਆਪਣੀ ਸੇਵਾ ਨਿਭਾ ਰਹੇ ਸਨ ਅਤੇ ਹੁਣ ਗੁਰਦੁਆਰਾ ਸਾਹਿਬ ਤੋਂ ਸੇਵਾ ਮੁਕਤ ਹੋ ਕੇ ਕੈਨੇਡਾ ਦੀ ਧਰਤੀ ਤੇ ਜਾ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।

ਇਸ ਮੌਕੇ ਤੇ ਸੇਵਾ ਮੁਕਤ ਹੈੱਡ ਗ੍ਰੰਥੀ ਭਾਈ ਗੋਬਿੰਦ ਜੀ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸੋਹਣ ਸਿੰਘ, ਵਾਇਸ ਪ੍ਰਧਾਨ ਗੁਰਚੇਤ ਸਿੰਘ, ਸੈਕਟਰੀ ਤਾਰਾ ਸਿੰਘ, ਮੈਂਬਰ ਮੇਜਰ ਸਿੰਘ, ਖ਼ਜਾਨਚੀ ਇੰਦਰਮੋਹਨ ਸਿੰਘ, ਬਿੱਟੂ ਕਨੇਚ, ਪਲਵਿੰਦਰ ਸਿੰਘ, ਬਲਜੀਤ ਸਿੰਘ ਪ੍ਰਧਾਨ ਦੀ ਖੇਤਬਾੜੀ ਸਭਾ, ਪਰਸ਼ੋਤਮ ਸਿੰਘ, ਸੁੱਖੀ ਪੰਚ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ਸਮੂਹ ਸੰਗਤਾਂ ਹਾਜਿਰ ਸਨ।