ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ- ਹਰਲੀਨ ਕੌਰ/ ਮਨਜੋਤ ਕੌਰ।

ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ- ਹਰਲੀਨ ਕੌਰ/ ਮਨਜੋਤ ਕੌਰ।

ਪੱਤਰਕਾਰ ਸੋਮਨਾਥ ਸਿੰਘ

ਅੱਜ ਮਿਤੀ- 19 ਮਾਰਚ, 2022 ਨੂੰ ਲੁਧਿਆਣਾ-1 ਬਲਾਕ ਦੇ ਸਰਕਾਰੀ ਹਾਈ ਸਮਾਰਟ ਸਕੂਲ, ਜਸਪਾਲ ਬਾਂਗਰ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚੇਅਰਮੈਨ ਚਰਨਜੀਤ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ, ਅਵਤਾਰ ਸਿੰਘ, ਹਰਜਿੰਦਰ ਪਾਲ ਸਿੰਘ ਆਦਿ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਸਮਾਗਮ ਦਾ ਸ਼ੁਭ ਆਰੰਭ ਬਚਿਆਂ ਵਲੋਂ ਪੇਸ਼ ਕੀਤੇ ਗਏ ਧਾਰਮਿਕ ਗੀਤ ਨਾਲ ਹੋਇਆ। ਉਪਰੰਤ ਜੋਤੀ ਅਤੇ ਅਮਿਤਾ ਨੇ ਕਵਿਤਾ ਪੇਸ਼ ਕਰ ਕੇ ਹਾਜ਼ਰੀ ਲਗਵਾਈ। ਇਸ ਸਮੇਂ ਸਕੂਲ ਦੇ ਬਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਵਿੱਚ ਭੰਗੜਾ, ਸਕਿੱਟਾਂ, ਅੰਗ੍ਰੇਜ਼ੀ ਵਿੱਚ ਕਵਿਤਾ ਆਦਿ ਪੇਸ਼ ਕਰ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ।

ਸਮਾਗਮ ਦੌਰਾਨ ਵੱਖ- ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਅਤੇ ਸਕੂਲ ਮੁਖੀ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

ਸਕੂਲ ਮੁਖੀ ਹਰਲੀਨ ਕੌਰ ਤੇ ਮਨਜੋਤ ਕੌਰ ਬੀ ਐਮ ਇੰਗਲਿਸ਼ ਬਲਾਕ ਲੁਧਿਆਣਾ-1 ਦੁਆਰਾ ਜੇਤੂਆਂ ਅਤੇ ਪਰਬੰਧਕਾਂ ਮੈਡਮ ਸਿਮਰਜੀਤ ਕੌਰ ਅਤੇ ਮੈਡਮ ਹਰਪ੍ਰੀਤ ਕੌਰ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਵੱਧ ਚੜ  ਕੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।