ਸਾਹਨੇਵਾਲ ਚੌਂਕ ‘ਚ ਰਾਹੁਲ ਗਾਂਧੀ ਦਾ ਪੁੱਤਲਾ.....

ਸਾਹਨੇਵਾਲ ਚੌਂਕ ‘ਚ ਰਾਹੁਲ ਗਾਂਧੀ ਦਾ ਪੁੱਤਲਾ.....

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਸਾਹਨੇਵਾਲ ਚੌਂਕ ਤੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸ਼ੈਂਕੀ ਅਤੇ ਮੰਡਲ ਪ੍ਰਧਾਨ ਵਿਨੈ ਕੁਮਾਰ ਭੋਲੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਪੁੱਤਲਾ ਫੂਕਿਆ ਗਿਆ।

ਇਸ ਮੌਕੇ ਤੇ ਕੁਲਵਿੰਦਰ ਸ਼ੈਂਕੀ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਸੰਸਦ ‘ਚ ਆਪਣੇ ਭਾਸ਼ਣ ਦੌਰਾਨ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਹਿੰਦੂ ਧਰਮ ਦਾ ਅਪਮਾਨ ਹੈ। ਜੋ ਕਿ ਇਹ ਨਿੰਦਣਯੋਗ ਹੈ।

ਕਿਹਾ ਕਿ ਰਾਹੁਲ ਗਾਂਧੀ ਮੁਆਫੀ ਮੰਗਣ ਨਹੀਂ ਤਾਂ ਭਾਜਪਾ ਵੱਲੋਂ ਵੱਖ-ਵੱਖ ਥਾਵਾਂ ਤੇ ਰਾਹੁਲ ਗਾਂਧੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਮੌਕੇ ਤੇ ਵਿਨੈ ਕੁਮਾਰ ਜ਼ਿਲ੍ਹਾ ਮੰਡਲ ਪ੍ਰਧਾਨ, ਕੁਲਵਿੰਦਰ ਸਿੰਘ ਚੀਮਾ ਮੰਡਲ ਪ੍ਰਧਾਨ ਸਾਹਨੇਵਾਲ, ਖੁਸ਼ਪ੍ਰੀਤ ਸਿੰਘ, ਦੀਪ ਚੌਧਰੀ ਜਨਰਲ ਸੈਕਟਰੀ, ਮਿੱਠੂ ਚੱਢਾ ਵਾਈਸ ਪ੍ਰਧਾਨ ਪੰਜਾਬ, ਓਮਵੀਰ ਸਿੰਘ, ਕਵਰਦੀਪ ਸਿੰਘ, ਵਿਜੈ ਸਿੰਘ, ਕਨਹੀਆ ਸੋਨੀ, ਚੰਦਨ, ਸੁੱਖੀ, ਲਾਡੀ, ਸੰਜੀਵ ਕੁਮਾਰ ਸੰਜੂ, ਸੁਖਪ੍ਰੀਤ ਸਿੰਘ ਤੇ ਅਹੁਦੇਦਾਰ ਤੇ ਵਰਕਰ ਹਾਜਿਰ ਸਨ।