ਜਾਣੋ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਦੇ ਵਿਚਾਰ

ਜਾਣੋ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਦੇ ਵਿਚਾਰ

ਰਿੰਕੂ ਬਜਾਜ

ਪ੍ਰਦੂਸ਼ਣ ਦੇ ਪ੍ਰਤੀ ਅਜੇ ਅਸੀਂ ਕਿਉਂ  ਨਹੀਂ ਗੰਭੀਰ  ਹੋ ਰਹੇ ਆਖਿਰ ਕਿਉਂ ਅਸੀਂ ਆਪਣੇ ਵਾਤਾਵਰਨ ਅਤੇ ਹਵਾ ਨੂੰ ਪ੍ਰਦੂਸ਼ਿਤ  ਕਰ ਰਹੇ ਹਾਂ | ਪ੍ਰਦੂਸ਼ਣ ਫੈਲਾਉਣ ਦੇ ਲਈ ਕੇਵਲ ਕਿਸਾਨ ਹੀ ਨਹੀਂ ਅਸੀਂ ਵੀ ਜਿੰਮੇਵਾਰ ਹਾਂ  ਇਸ ਬਾਰੇ ਵਿਚ ਆਓ ਜਾਣੀਏ  ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ  ਦੇ   ਵਿਚਾਰ 

ਤੇਜੀ ਨਾਲ ਵੱਧ ਰਿਹਾ ਪ੍ਰਦੂਸ਼ਣ ਆਉਣ ਵਾਲੀਆਂ ਪੀੜੀਆਂ ਲਈ ਘਾਤਕ ਬਣ ਸਕਦਾ ਹੈ ਅਤੇ ਕਈ ਪ੍ਰਕਾਰ ਦੇ ਗਭੀਰ ਰੋਗ ਵੱਧ ਸਕਦੇ ਹਨ ਇਸ ਲਈ ਸਾਨੂ ਸਾਰਿਆਂ ਨੂੰ ਇਸ ਉਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ 

ਦੀਵਾਲੀ ਉਤੇ ਪਟਾਕੇ ਚਲਾਉਣ ਨਾਲ ਕਈ ਦੁਰਘਟਨਾਵਾ ਸਾਹਮਣੇ ਆਉਂਦੀਆਂ ਹਨ ਇਸ ਲਈ  ਪੱਟਾਕੇ ਖਰੀਦਣ ਨਾਲੋਂ ਅਸੀਂ ਪੈਸਿਆਂ ਨੂੰ ਸੇਵਾ ਦੇ ਕੰਮਾਂ  ਵਿਚ ਲਗਾਈਏ 

ਵਾਤਾਵਰਨ ਦੀ ਸੁਰੱਖਿਆ ਵਾਸਤੇ ਪੌਦਿਆਂ ਨੂੰ ਵੱਧ ਤੋਂ ਵੱਧ ਲਗਾਉ  ਇਹ ਸਾਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਇਸ ਲਈ ਇਹਨਾ ਦੀ ਸਾਂਭ ਸੰਭਾਲ ਬਹੁਤ  ਜਰੂਰੀ ਹੈ 

ਪ੍ਰਦੂਸ਼ਣ ਨਾਲ ਇਨਸਾਨ ਦੇ ਨਾਲ ਪਸ਼ੂ ਵੀ ਕਈ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ ਬਹੁਤ ਲੋਕ ਦਮੇ ਤੇ ਐਲਰਜੀ ਨਾਲ ਪੀੜਿਤ ਹੋ ਜਾਂਦੇ ਹਨ ਇਸ ਲਈ ਸਾਰਿਆਂ ਨੂੰ ਵਾਤਾਵਰਨ ਸਾਫ ਰੱਖਣ  ਲਈ ਸੰਕਲਪ ਲੈਣਾ ਚਾਹੀਦਾ ਹੈ 

ਪ੍ਰਦੂਸ਼ਣ ਕਿਵੇਂ ਕਾਬੂ ਹੋਵੇਗਾ ਇਸ ਉਤੇ ਵਾਤਾਵਰਨ ਪ੍ਰੇਮੀਆਂ ਅਤੇ ਸੇਵਾ ਸੰਗਠਨਾਂ ਨੇ ਜ਼ੋਰ ਦਿੱਤਾ ਹੋਇਆ ਹੈ ਪਰ ਕਿਸਾਨ  ਪਰਾਲੀ ਨੂੰ ਅੱਗ ਲਗਾਉਣ ਤੋਂ ਬਿਲਕੁਲ ਵੀ ਪ੍ਰਹੇਜ ਨਹੀਂ ਕਰ ਰਹੇ