ਸਾਹਨੇਵਾਲ ਵਿਖੇ ਚੋਰਾਂ ਨੇ........

ਸਾਹਨੇਵਾਲ ਵਿਖੇ ਚੋਰਾਂ ਨੇ........
ਸਾਹਨੇਵਾਲ ਵਿਖੇ ਚੋਰਾਂ ਨੇ........

ਸਾਹਨੇਵਾਲ/ਲੁਧਿਆਣਾ  (ਸਵਰਨਜੀਤ ਗਰਚਾ)

 

ਸਾਹਨੇਵਾਲ ਵਿਖੇ ਚੋਰਾਂ ਨੇ ਪੈਲੇਸ ਅਤੇ ਘਰ ਨੂੰ ਬਣਾਇਆ ਨਿਸ਼ਾਨਾ

 

ਸਾਹਨੇਵਾਲ ਵਿੱਚ ਬੀਤੇ ਕਈ ਦਿਨਾਂ ਤੋਂ ਬੇਖੌਫ ਚੋਰਾਂ ਵੱਲੋਂ ਲਗਾਤਾਰ  ਚੋਰੀ ਦੀਆਂ ਵਾਰਦਾਤਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ। ਚੋਰਾਂ ਨੇ ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਦੇ ਗਾਰਡਨ ਪੈਲੇਸ ਅਤੇ ਹਰਾ ਕਲੋਨੀ ਦੇ ਹੀ ਰਹਿਣ ਵਾਲੇ ਸੋਮਪਾਲ ਦੇ ਘਰ ਨੂੰ ਨਿਸ਼ਾਨਾਂ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਅੰਜਾਮ ਦਿੱਤੀਆਂ। ਉਕਤ ਵਾਰਦਾਤ ਸਬੰਧੀ ਥਾਣਾ ਸਾਹਨੇਵਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਗਾਰਡਨ ਪੈਲੇਸ ਦੇ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਚੋਰਾਂ ਨੇ ਪੈਲੇਸ ਅੰਦਰ ਪਏ ਜਨਰੇਟਰ ਦੀ ਬੈਟਰੀ ਚੋਰੀ ਕਰ ਲਈ। ਸਾਰੇ ਪੈਲੇਸ ਨੂੰ ਸਪਲਾਈ ਦੇਣ ਵਾਲੇ ਜਨਰੇਟਰ ਦੀ ਬੈਟਰੀ ਚੋਰੀ ਹੋਣ ਤੇ ਵਾਰਦਾਤ ਦਾ ਪਤਾ ਲੱਗਾ। ਅਜਿਹੇ ਹੀ ਦੂਜੇ ਮਾਮਲੇ ਵਿੱਚ ਚੋਰਾਂ ਨੇ ਹਰਾ ਕਲੋਨੀ ਦੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਕੀਤੀ। ਘਰ ਦੇ ਮਾਲਕ ਸੋਮਪਾਲ ਨੇ ਦੱਸਿਆ ਕਿ ਚੋਰਾਂ ਨੇ ਉਸਦੇ ਘਰ ਵਿੱਚ ਪਿਆ ਮੋਬਾਈਲ ਫੋਨ ਅਤੇ ਪਰਸ ਚੋਰੀ ਕਰ ਲਿਆ, ਪਰਸ  ਵਿੱਚ ਸੱਤ ਹਜ਼ਾਰ ਰੁਪਏ ਅਤੇ ਜ਼ਰੂਰੀ ਕਾਗਜ ਮੌਜੂਦ ਸਨ ਅਤੇ ਚੋਰ ਇਸ ਸਭ ਕੁਝ ਆਪਣੇ ਨਾਲ ਲੈ ਗਏ। ਅਵਤਾਰ ਸਿੰਘ ਅਤੇ ਸੋਮਪਾਲ ਮੁਤਾਬਕ ਚੋਰਾਂ ਵੱਲੋਂ ਕੀਤੀ ਗਈ ਵਾਰਦਾਤ ਦੀ ਜਾਣਕਾਰੀ ਥਾਣਾ ਸਾਹਨੇਵਾਲ ਪੁਲਿਸ ਨੂੰ ਦੇ ਦਿੱਤੀ ਗਈ ਹੈ। ਥਾਣਾ ਸਾਹਨੇਵਾਲ ਦੇ ਸਬ-ਇੰਸਪੈਕਟਰ ਹਰਮੀਤ ਸਿੰਘ ਨੇ ਦੱਸਿਆ ਕਿ ਉਕਤ ਵਾਰਦਾਤਾਂ ਦੀ ਸ਼ਿਕਾਇਤ ਲੈਣ ਮਗਰੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਲਦੀ ਹੀ ਮੁਲਜ਼ਮ ਗਿਰਫਤਾਰ ਕਰ ਲਏ ਜਾਣਗੇ।