17ਵੀਂ ਸ਼ੋਭਾ ਯਾਤਰਾ ਅਤੇ ਮਹਾਂਸ਼ਿਵਰਾਤਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਧਾਇਕ ਮੁੰਡੀਆਂ ਨੂੰ ਦਿੱਤਾ ਸੱਦਾ ਪੱਤਰ

17ਵੀਂ ਸ਼ੋਭਾ ਯਾਤਰਾ ਅਤੇ ਮਹਾਂਸ਼ਿਵਰਾਤਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਧਾਇਕ ਮੁੰਡੀਆਂ ਨੂੰ ਦਿੱਤਾ ਸੱਦਾ ਪੱਤਰ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਸ਼ਿਵਾਲਾ ਮੰਦਿਰ ਸਾਹਨੇਵਾਲ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 17ਵੀਂ ਸ਼ੋਭਾ ਯਾਤਰਾ 6 ਮਾਰਚ ਨੂੰ ਸਾਹਨੇਵਾਲ ' ਕੱਢੀ ਜਾ ਰਹੀ ਹੈ ਅਤੇ 8 ਮਾਰਚ ਨੂੰ ਮਹਾਸ਼ਿਵਰਾਤਰੀ ਦਾ ਸਮਾਗਮ ਬੜੀ ਹੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ।

ਇਸ ਤਰ੍ਹਾਂ 10 ਮਾਰਚ ਨੂੰ ਵਿਸ਼ਾਲ ਭੰਡਾਰਾ ਕੀਤਾ ਜਾਵੇਗਾ।

ਇਹ ਜਾਣਕਾਰੀ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦੇਣ ਮੌਕੇ ਓਮ ਪ੍ਰਕਾਸ਼ ਗੋਇਲ (ਪੰਜਾਬ ਟ੍ਰੇਡਿਗ ਕੰਪਨੀ), ਮਨਦੀਪ ਪੁਰੀ, ਸ਼ੈਂਕੀ ਅਰੋੜਾ, ਕਿਸ਼ੋਰ ਸੂਦ, ਮਨਦੀਪ ਕਪਿਲਾ, ਸੰਜੀਵ ਕੁਮਾਰ, ਮਨੀ ਸ਼ਰਮਾ ਆਦਿ ਵੱਲੋਂ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆ ਤੋਂ ਇਲਾਵਾ ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਸਾਹਨੇਵਾਲ, ਡਾਇਰੈਕਟਰ ਹੈਪੀ ਅਨੇਜਾ (ਟੈਗੋਰ ਇੰਟਰਨੈਸ਼ਨਲ ਐਸਆਰਐਸਈਸੀ ਸਕੂਲ ਸਾਹਨੇਵਾਲ), ਵਿਨੋਦ ਜਿੰਦਲ (ਜੇਐਚਆਰ ਓਵਰਸੀਜ਼), ਸੁਮੇਸ਼ ਅਰੋੜਾ (ਬੱਬੂ ਦੀ ਹੱਟੀ), ਪਵਨਪ੍ਰੀਤ ਸਿੰਘ ਗਿੱਲ (ਸਾਹਿਨਵਾਲ ਗੈਸ ਸਰਵਿਸ), ਗੋਰਵ ਬਾਂਸਲ (ਐਸਆਰਵੀ ਸਟੀਲਜ਼ ਪਿੰਡ ਭਗਵਾਨਪੁਰਾ ਲੁਧਿਆਣਾ), ਬਖਸ਼ੀ ਅਨੇਜਾ (ਰਾਜੂ ਰਾਮ ਐਂਡ ਸਨਜ਼) ਸ਼ਸ਼ੀ ਕਾਂਤ ਚਾਟਲੀ (ਸੱਤ ਮੈਡੀਕੋਜ਼) ਅਤੇ ਮਨੀਸ਼ ਵਰਮਾ (ਵੈਲਯੂ ਸ਼ੌਪ), ਸ਼ਿਵਪਾਲ ਗੋਇਲ, ਦਰਸ਼ਨ ਲਾਲ ਅਨੇਜਾ (ਜਗਦੰਬੇ ਰਾਈਸ ਐਂਡ ਜਨਰਲ ਮਿਲਜ਼), ਰਜਿੰਦਰਾ ਸੇਠੀ, (ਸਚਦੇਵਾ ਪਬਲਿਕ ਸਕੂਲ ਸਾਹਨੇਵਾਲ), ਧਰਮਿੰਦਰ ਕੌਸ਼ਲ (ਕੌਸ਼ਲ ਮੈਡੀਕਲ ਹਾਲ) ਆਦਿ ਸ਼ਿਵ ਭਗਤ ਵਿਸ਼ੇਸ਼ ਤੌਰ 'ਤੇ ਮਹਾਸ਼ਿਵਰਾਤਰੀ ਦੇ ਸਮਾਗਮ ਸ਼ਾਮਲ ਹੋਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ।