ਸਾਹਨੇਵਾਲ ਦੇ ਰਾਮ ਨਗਰ ਵਿਚ ASI ਦਰਸ਼ਨ ਸਿੰਘ ਨੇ ਪ੍ਰਭਾਤ ਫੇਰੀ ਦਾ ਕੀਤਾ

ਸਾਹਨੇਵਾਲ ਦੇ ਰਾਮ ਨਗਰ ਵਿਚ ASI ਦਰਸ਼ਨ ਸਿੰਘ ਨੇ ਪ੍ਰਭਾਤ ਫੇਰੀ ਦਾ ਕੀਤਾ

ਸਾਹਨੇਵਾਲ (ਸਵਰਨਜੀਤ ਗਰਚਾ)

 

 

ਸਾਹਨੇਵਾਲ ਦੇ ਰਾਮ ਨਗਰ ਦੀਆ ਸਮੂਹ ਸੰਗਤਾ ਅਤੇ ASI ਦਰਸ਼ਨ ਸਿੰਘ ਨੇ ਪ੍ਰਭਾਤ ਫੇਰੀ ਦਾ ਕੀਤਾ ਨਿੱਘਾ ਸਵਾਗਤ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਡੇਹਲੋਂ ਰੋਡ ਸਾਹਨੇਵਾਲ ਤੋਂ ਅੱਜ ਦਸਵੇਂ ਦਿਨ ਦੀ ਪ੍ਰਭਾਤ ਫੇਰੀ ਵਾਰਡ ਨੰਬਰ 11 ਦੇ ਨਿਊ ਮਾਡਲ ਟਾਊਨ ਰਾਮ ਨਗਰ ਵਿੱਚ ASI ਦਰਸ਼ਨ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੀ। ਪਰਿਵਾਰ ਅਤੇ ਸਮੂਹ ਰਾਮ ਨਗਰ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸ਼ਬਦ ਕੀਰਤਨ ਕਰ ਕੇ ਭੋਗ ਪਾਇਆ ਗਿਆ।

ਇਸ ਮੌਕੇ ਤੇ ASI ਦਰਸ਼ਨ ਸਿੰਘ ਦੇ ਪਰਿਵਾਰ ਵੱਲੋਂ ਗੁਰਮੀਤ ਸਿੰਘ ਤਲਵਾੜਾ, ਕੀਰਤਨ ਸਿੰਘ ਬੱਬੂ ਬਿਰਦੀ, ਰਵਿੰਦਰ ਸਿੰਘ ਬੱਬੂ ਖਾਲਸਾ ਨੇ ਸਮੂਹ ਸੰਗਤਾਂ ਅਤੇ ਗੁਰਦੁਆਰਾ ਪਰਬੰਧਕ ਕਮੇਟੀ ਮੈਂਬਰਾਂ ਦਾ ਅਤੇ ਸੁਖਮਨੀ ਸੇਵਾ ਸੁਸਾਇਟੀ ਅਤੇ ਨੌਜਵਾਨ ਸਭਾ ਦਾ ਅਤੇ ਸਮੂਹ ਰਾਮ ਨਗਰ ਦੀਆ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਪ੍ਰਭਾਤ ਫੇਰੀ ਸਮੂਹ ਸੰਗਤਾਂ ਨੇ ਰਾਮ ਨਗਰ ਦੀ ਪਰਿਕਰਮਾ ਕਰਦੇ ਹੋਏ ਪੱਤਰਕਾਰ ਸਵਰਨਜੀਤ ਸਿੰਘ ਦੇ ਗ੍ਰਹਿ ਵਿਖੇ ਚਰਨ ਪਾਏ। ਇਸ ਮੌਕੇ ਹੈੱਡ ਗ੍ਰੰਥੀ ਭਾਈ ਕੁਲਦੀਪ ਸਿੰਘ ਜੀ ਨੇ ਅਰਦਾਸ ਕਰ ਕੇ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਤੇ ASI ਦਰਸ਼ਨ ਸਿੰਘ, ਪ੍ਰਭਜੋਤ ਸਿੰਘ, ਪ੍ਰੀਤਮ ਸਿੰਘ, ਜਸਪਾਲ ਸਿੰਘ, ਸਵਰਨਜੀਤ ਸਿੰਘ, ਸੁਖਚੈਨ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਪ੍ਰਧਾਨ ਗੁਰਦੀਪ ਸਿੰਘ ਟੋਨਾ, ਗੁਰਮੀਤ ਸਿੰਘ ਪੱਪੂ ਤਲਵਾੜਾ, ਕੀਰਤਨ ਸਿੰਘ ਬੱਬੂ ਬਿਰਦੀ, ਰਵਿੰਦਰ ਸਿੰਘ ਬੱਬੂ ਖ਼ਾਲਸਾ, ਜਗਮੋਹਨ ਸਿੰਘ ਅਤੇ ਯਾਦਵਿੰਦਰ ਸਿੰਘ ਯਾਦੂ ਅਤੇ ਹੋਰ ਮੈਂਬਰ, ਸਮੂਹ ਰਾਮ ਨਗਰ ਦੀਆਂ ਸੰਗਤਾਂ ਹਾਜਿਰ ਸਨ।