ਸਾਹਨੇਵਾਲ ਵਿੱਚ ਕੈਂਪ ਸੁਖਜੀਤ ਸਿੰਘ ਹਰਾ ਵਲੋਂ ਰੋਸ਼ਮੁਜਾਹਰਾ

ਸਾਹਨੇਵਾਲ ਵਿੱਚ  ਕੈਂਪ ਸੁਖਜੀਤ ਸਿੰਘ ਹਰਾ ਵਲੋਂ ਰੋਸ਼ਮੁਜਾਹਰਾ

 

 

ਦੇਸ਼ ਵਿਚ ਵੱਧ ਰਹੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਰੋਜਾਨਾ ਹੋ ਰਹੇ ਵਾਧੇ ਦੇ ਖਿਲਾਫ ਅੱਜ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਵਲੋਂ ਇਕ ਸਾਈਕਲ ਰੈਲੀ ਕੱਢੀ ਗਈ ਜੋ ਸਾਹਨੇਵਾਲ ਦੇ ਕਈ ਇਲਾਕਿਆਂ ਵਿਚੋਂ ਹੁੰਦੀ ਹੋਈ ਮੋਦੀ ਸਰਕਾਰ ਦੇ ਖਿਲਾਫ ਰੋਸ਼ ਪ੍ਰਗਟ ਕਰਦੇ ਹੋਏ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਾਹਨੇਵਾਲ ਸਬ ਤਹਿਸੀਲ ਵਿਚ ਪਹੁੰਚ ਕੇ ਸਬ ਤਹਿਸੀਲਦਾਰ ਪਲਵਿੰਦਰ ਸਿੰਘ ਨੂੰ ਮੰਗ ਪੱਤਰਦਿਤਾ | ਇਸ ਮੌਕੇ ਉਹਨਾਂ ਦੇ ਨਾਲ ਅਵਤਾਰ ਸਿੰਘ ਚਾਹਲ, ਰਮੇਸ਼ ਕੁਮਾਰ ਪੱਪੂ, ਸਮਸ਼ੇਰ ਸਿੰਘ ਚੈਰੀ, ਸੁਰਿੰਦਰਰ ਸਿੰਘ ਅਨਾਰਕਲੀ ਆਦਿ ਸ਼ਾਮਲ ਸਨ