ਸ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਸ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)

 

 

ਧੰਨ ਧੰਨ ਸ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਜੱਥਾ ਕਮੇਟੀ (ਰਜਿ:) ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੀ -1, 103, ਗੁਰੂ ਨਾਨਕ ਪੁਰਾ,  ਸਿਵਿਲ ਲਾਈਜ਼ ਲੁਧਿਆਣਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੱਥਾ ਕਮੇਟੀ (ਰਜਿ:) ਦੇ ਪ੍ਰਧਾਨ ਕੁਲਦੀਪ ਸਿੰਘ ਦੀਪਾ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ 10-12-2023, ਦਿਨ ਐਂਤਵਾਰ ਨੂੰ ਸਮਾਗਮ ਹੋਏਗਾ। ਕਿਹਾ ਕਿ ਸਵੇਰੇ 9:00 ਵਜੇ ਤੋਂ 11:00 ਵਜੇ ਤਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਉਪਰੰਤ 11:00 ਵਜੇ ਤੋਂ ਦੁਪਹਿਰ 1:00 ਵਜੇ ਤਕ ਕੀਰਤਨ ਸਜਾਇਆ ਜਾਏਗਾ। ਜਿਸ ਵਿੱਚ ਭਾਈ ਬੇਅੰਤ ਸਿੰਘ ਜੀ (ਕਲੇਰਾਂ ਵਾਲੇ) ਲੁਧਿਆਣਾ ਜੀ ਸਮੂਹ ਸੰਗਤਾਂ ਨੂੰ ਕੀਰਤਨ ਕੇ ਗੁਰਬਾਣੀ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਤੇ ਸਮੂਹ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਜਾਏਗਾ। ਪ੍ਰਧਾਨ ਕੁਲਦੀਪ ਸਿੰਘ ਦੀਪਾ ਜੀ ਨੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਸਮਾਗਮ ਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।