ਸਾਹਨੇਵਾਲ ਵਿਚ ਕੋਰੋਨਾ ਦੀ ਜਾਂਚ ਕਰਨ ਤੇ ਆਇਆ ਸਾਹਮਣੇ
ਪੰਜਾਬ ਵਿਚ ਕੋਰੋਨਾ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਤੇ ਕਾਬੂ ਪਾਉਣ ਲਈ ਸਰਕਾਰ ਕਈ ਤਰਾਂ ਦੇ ਯਤਨ ਕਰ ਰਹੀ ਹੈ | ਸੂਬੇ ਵਿਚ ਅੱਜ ਕੋਰੋਨਾ ਵਾਇਰਸ ਨਾਲ 12 ਮਰੀਜਾਂ ਦੀ ਮੌਤ ਹੋ ਗਈ, ਜਦਕਿ 388 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ |
ਸਾਹਨੇਵਾਲ ਦੇ ਮੇਨ ਚੌਂਕ ਵਿਚ ਬਿਨਾਂ ਮਾਸਕ ਘੁੱਮ ਰਹੇ ਲੋਕਾਂ ਦੀ ਕੀਤੀ ਕੋਰੋਨਾ ਜਾਂਚ
ਡਿਪਟੀ ਕਮਿਸ਼ਨਰ ਲੁਧਿਆਣਾ ਦੇ ਆਦੇਸ਼ਾਂ ਨਾਲ ਸਾਹਨੇਵਾਲ ਦੇ ਮੇਨ ਚੌਂਕ ਵਿਚ ਐਤਵਾਰ ਸ਼ਾਮ ਕਰੀਬ 6 ਵਜੇ ਜੋ ਲੋਕ ਬਿਨਾਂ ਮਾਸਕ ਅਤੇ ਬਿਨਾਂ ਸੋਸ਼ਲ ਡਿਸਟੇਨਸਿੰਗ ਦੇ ਘੁੰਮ ਰਹੇ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਸੈਂਪਲ ਲਿੱਤੇ ਗਏ
ਇਸ ਮੌਕੇ ਸਿਵਲ ਹਸਪਤਾਲ ਸਾਹਨੇਵਾਲ ਦੇ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿੱਤੇ ਨਿਰਦੇਸ਼ਾਂ ਨਾਲ ਬਿਨਾਂ ਮਾਸਕ ਅਤੇ ਕੋਵਿਡ ਦੇ ਰੂਲ ਫੋਲੋ ਨਹੀਂ ਕਰ ਰਹੇ ਲੋਕਾਂ ਦੇ ਸੈਂਪਲ ਲੋਕੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ
ਖ਼ਬਰ ਲਿਖੇ ਜਾਣ ਤੱਕ ਕਰੀਬ 60 ਲੋਕਾਂ ਦੀ ਜਾਂਚ ਹੋ ਚੁੱਕੀ ਸੀ ਜਿਹਨਾਂ ਵਿਚੋਂ 1 ਮਰੀਜ਼ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਅਤੇ 59 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਜਿਸਦੀ ਰਿਪੋਰਟ ਪਾਜ਼ੇਟਿਵ ਆਈ ਉਸ ਨੂੰ ਹੋਮ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਗਿਆ
ਡਿਊਟੀ ਦੌਰਾਨ ਸਬ ਇੰਸਪੈਕਟਰ ਹਰਪਾਲ ਸਿੰਘ, ਏ.ਐਸ.ਆਈ. ਗੁਰਮੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ
Comments (0)
Facebook Comments