ਸ਼ਿਵ ਮੰਦਰ ਗਣਪਤੀ ਕਲੋਨੀ, ਸਾਹਨੇਵਾਲ ਵਿੱਖੇ ਲਗਾਇਆ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ

ਸ਼ਿਵ ਮੰਦਰ ਗਣਪਤੀ ਕਲੋਨੀ, ਸਾਹਨੇਵਾਲ ਵਿੱਖੇ ਲਗਾਇਆ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ
ਸ਼ਿਵ ਮੰਦਰ ਗਣਪਤੀ ਕਲੋਨੀ, ਸਾਹਨੇਵਾਲ ਵਿੱਖੇ ਲਗਾਇਆ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ
ਸ਼ਿਵ ਮੰਦਰ ਗਣਪਤੀ ਕਲੋਨੀ, ਸਾਹਨੇਵਾਲ ਵਿੱਖੇ ਲਗਾਇਆ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ
ਸ਼ਿਵ ਮੰਦਰ ਗਣਪਤੀ ਕਲੋਨੀ, ਸਾਹਨੇਵਾਲ ਵਿੱਖੇ ਲਗਾਇਆ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ

 

 

ਸ਼ਿਵ ਮੰਦਿਰ ਡੇਹਲੋਂ ਰੋਡ ਨੰਦਪੁਰ ਸਾਹਨੇਵਾਲ ਵਿੱਖੇ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਵੱਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਅਤੇ ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਾਇਨ ਸੰਦੀਪ ਕੁਮਾਰ ਅਨੇਜਾ, ਪਿਯੂਸ਼ ਅਨੇਜਾ ਦੇ ਉਪਰਾਲੇ ਸਦਕਾ ਅੱਖਾਂ ਦਾ ਫ਼ਰੀ ਚੈੱਕਅਪ ਅਤੇ ਚਿੱਟੇ ਮੋਤੀਏ ਦੇ ਫ਼ਰੀ ਆਪਰੇਸ਼ਨ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਕਰੀਬ 200-210 ਮਰੀਜਾਂ ਨੇ ਪਹੁੰਚ ਕੇ ਚੈੱਕਅਪ ਕਰਵਾਇਆ। ਚੈੱਕਅਪ ਤੋਂ ਬਾਅਦ ਜਰੂਰਤਮੰਦ ਮਰੀਜਾਂ ਨੂੰ ਐਨਕਾਂ ਵੀ ਫ਼ਰੀ ਦਿੱਤੀਆਂ ਗਈਆਂ ਅਤੇ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ 16 ਮਰੀਜਾਂ ਨੂੰ ਸ਼ੰਕਰਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਇਹਨਾਂ ਮਰੀਜਾਂ ਦੀ ਕੇਅਰ, ਰਹਿਣ-ਸਹਿਣ  ਅਤੇ ਖਾਣ-ਪੀਣ ਸ਼ੰਕਰਾ ਹਸਪਤਾਲ ਵੱਲੋਂ ਕੀਤਾ ਗਿਆ ਹੈ। ਆਪਰੇਸ਼ਨ ਕਰਨ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਸਾਹਨੇਵਾਲ ਵਾਪਿਸ ਭੇਜਣ ਦਾ ਇੰਤਜਾਮ ਵੀ ਹਸਪਤਾਲ ਵਲੋਂ ਕੀਤਾ ਗਿਆ।

ਇਸ ਮੌਕੇ ਤੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਟੀਮ ਸਮੇਤ ਪਹੁੰਚ ਕੇ ਸ਼ਿਰਕਤ ਕੀਤੀ। ਹਲਕਾ ਵਿਧਾਇਕ ਮੁੰਡੀਆ ਨੇ ਕਿਹਾ ਕਿ ਇਹ ਬਹੁਤ ਵਧੀਆਂ ਉਪਰਾਲਾ ਕੀਤਾ ਗਿਆ, ਕਿਹਾ ਕਿ ਇਸੇ ਤਰ੍ਹਾਂ ਦੇ ਉਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਹਨ।

ਇਸ ਮੌਕੇ ਦੇ ਸੰਕਰਾ ਹਸਪਤਾਲ CMO ਡਾਕਟਰ ਮਨੋਜ ਗੁਪਤਾ ਜੀ ਨੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਤੇ ਕਿਹਾ ਕਿ ਸਾਡੀ ਇਹ ਟੀਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਸੇਵਾਵਾਂ ਨਿਭਾ ਰਹੀ ਹੈ। ਲੋੜਵੰਦ ਲੋਕਾਂ ਨੂੰ ਫ਼ਰੀ ਚੈੱਕਅਪ ਅਤੇ ਫ਼ਰੀ ਅਪਰੇਸ਼ਨ ਕਰ ਕੇ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

ਇਸ ਮੌਕੇ ਤੇ ਲਾਇਨ ਸੰਦੀਪ ਕੁਮਾਰ ਅਨੇਜਾ, ਪਿਯੂਸ਼ ਅਨੇਜਾ, ਸੰਕਰਾ ਹਸਪਤਾਲ CMO ਡਾਕਟਰ ਮਨੋਜ ਗੁਪਤਾ, ਲਾਇਨ ਗੁਰਦਿਆਲ ਸਿੰਘ, ਲਾਇਨ ਮਨਜੀਤ ਅਨਰੇਜਾ, ਲਾਇਨ ਅਵਤਾਰ ਸਿੰਘ, ਲਾਇਨ ਆਈ. ਐਸ. ਖੰਨਾ, ਲਾਇਨ ਰਿਪਨ ਗੋਇਲ, ਲਾਇਨ ਡਾਕਟਰ ਪਰਤਿਸ਼ ਗੁਪਤਾ, ਲਾਇਨ ਐਮ. ਐਸ. ਪਾਹਵਾ, ਲਾਇਨ ਐਮ. ਐਸ. ਭਾਟੀਆ, ਲਾਇਨ ਮਿਸ ਤੇਜੱਸਵੀ, ਮਨਜਿੰਦਰ ਸਿੰਘ ਭੋਲਾ ਮਾਂਗਟ, ਕੁਲਵਿੰਦਰ ਸਿੰਘ ਕਾਲਾ ਬਿਮਰੋ, ਵਿਜੈ ਪੂਰੀ, ਜਸਕਰਨ ਸਿੰਘ ਲਾਲੀ ਹਰਾ, ਬੱਬੂ ਮੁੰਡੀਆ, ਅਸ਼ੋਕ ਕੁਮਾਰ ਸ਼ੋਕੀ, ਅਤੇ ਸੰਕਰਾ ਹਸਪਤਾਲ ਦੀ ਸਮੂਹ ਟੀਮ ਮੈਂਬਰ ਅਤੇ ਹੋਰ ਮੈਂਬਰ ਮੌਜੂਦ ਸਨ।