ਸ਼ਿਵਰਾਤਰੀ ਮੌਕੇ ਤੇ ਗਾਇਕ AR ਰਾਜਨ ਦੀ ਅਵਾਜ ਵਿੱਚ ਆਇਆ ਭਜਨ "ਹਰ ਹਰ ਸੰਭੂ"

ਸ਼ਿਵਰਾਤਰੀ ਮੌਕੇ ਤੇ ਗਾਇਕ AR ਰਾਜਨ ਦੀ ਅਵਾਜ ਵਿੱਚ ਆਇਆ ਭਜਨ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਸ਼ਿਵਰਾਤਰੀ ਦੇ ਅਵਸਰ NAYAAB ENTERTAINMENT DEVOTIONAL ਤੇ ਸ਼ਿਵ ਭੋਲ਼ੇ ਨਾਥ ਦੀਆਂ ਸੰਗਤਾਂ ਅਤੇ ਗੀਤ-ਸੰਗੀਤ ਦੇ ਪ੍ਰੇਮੀਆਂ ਦੀਆਂ ਖ਼ੁਸ਼ੀਆਂ ਪੂਰਨ ਲਈ ਕੰਪਨੀ ਵੱਲੋਂ ਭਜਨ "ਹਰ ਹਰ ਸ਼ੰਭੂ" ਬੜੀ ਸ਼ਰਧਾ ਭਾਵਨਾ ਤੇ ਰੀਝਾਂ ਨਾਲ ਮਾਰਕੀਟ ਵਿਚ ਉਤਾਰਿਆ ਗਿਆ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਗਗਨ ਸਿੰਗਾਨੀਆ ਨੇ ਦੱਸਿਆ ਕਿ KABIR BHOLA ਨੂੰ ਯਾਦ ਕਰਦਿਆ ਇਸ ਭਜਨ ਨੂੰ ਬੁਲੰਦ ਅਵਾਜ ਵਿੱਚ ਗਾਇਆ ਹੈ ਸੁਰੀਲੇ ਗਾਇਕ AR ਰਾਜਨ ਨੇ ਅਤੇ ਇਸ ਭਜਨ ਨੂੰ ਕਲਮਬੱਧ ਵੀ ਖੁਦ AR RAJAN ਨੇ ਹੀ ਕੀਤਾ ਹੈ।

ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ  ਵਿਨੈ ਕੁਮਾਰ ਨੇ। ਇਸ ਦਾ ਪੋਸਟਰ ਅੱਜ ਪੁਰਾਣੀ ਦਾਣਾ ਮੰਡੀ ਯੂਥ ਕਾਂਗਰਸੀ ਕਰਨ ਅਨੇਜਾ ਦੇ ਸਹਿਯੋਗ ਨਾਲ ਰਿਲੀਜ਼ ਕੀਤਾ ਗਿਆ।

ਕਿਹਾ ਕਿ ਉਮੀਦ ਹੈ ਕਿ ਸਰੋਤਿਆਂ ਦੀ ਪਸੰਦ ਉਤੇ ਖਰਾ ਉਤਰਦਾ ਹੋਇਆ ਇਹ ਭਜਨ ਪੂਰੀ ਟੀਮ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਖੂਬ ਸਹਾਈ ਹੋਵੇਗਾ।

ਇਸ ਮੌਕੇ ਤੇ ਕਾਂਗਰਸੀ ਯੂਥ ਕਰਨ ਅਨੇਜਾ, ਗਾਇਕ AR ਰਾਜਨ, ਪ੍ਰੋਡਿਊਸਰ ਗਗਨ ਸਿੰਗਾਨੀਆ, ਸੰਤੋਸ਼ ਕੁਮਾਰ, ਸੋਨੂੰ ਰਾਜਨ, ਵਿਕਾਸ ਸਿੰਗਾਨੀਆ, ਵਿਸ਼ਾਲ ਚੌਹਾਨ, ਅਮਨ, ਮੋਹਨ ਚੌਹਾਨ, ਰਾਕੇਸ਼ ਕੁਮਾਰ ਅਤੇ ਹੋਰ ਹਾਜਿਰ ਸਨ।