31 ਨੂੰ ਹਲਕਾ ਸਾਹਨੇਵਾਲ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਪੁਜਾਂਗੇ

31 ਨੂੰ ਹਲਕਾ ਸਾਹਨੇਵਾਲ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਪੁਜਾਂਗੇ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)  

 

 

  • ਕੇਜਰੀਵਾਲ ਨਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਚੱਟਾਨ ਵਾਂਗ ਖੜ੍ਹੀ ਹੈ : ਮੁੰਡੀਆਂ
  • 31 ਨੂੰ ਹਲਕਾ ਸਾਹਨੇਵਾਲ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਪੁਜਾਂਗੇ : ਵਲੰਟੀਅਰ
  • ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ ਤੇ ਡਟਾਂਗੇ

    ਇਨਕਲਾਬ ਜ਼ਿੰਦਾਬਾਦ!

 

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਇਕਾਈ ਸਰਗਰਮ ਹੋ ਗਈ ਹੈ। ਪਾਰਟੀ ਹਾਈ ਕਮਾਂਡ ਵੱਲੋਂ 31 ਮਾਰਚ ਨੂੰ ਗ੍ਰਿਫਤਾਰੀ ਦੇ ਵਿਰੋਧ ਵਿੱਚ ਦਿੱਲੀ ਵਿਖੇ ਮਹਾਰੈਲੀ ਰੱਖੀ ਗਈ ਹੈ।

ਉਸ ਦੀਆਂ ਤਿਆਰੀਆਂ ਦੇ ਮੱਦੇਨਜਰ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਾਰਟੀ ਦੇ ਕੁਹਾੜਾ ਦਫਤਰ ਵਿੱਚ ਪਾਰਟੀ ਦੀ ਲੀਡਰਸ਼ਿਪ ਦੀ ਇੱਕ ਮੀਟਿੰਗ ਰੱਖੀ ਗਈ।

ਇਸ ਮੀਟਿੰਗ ਦੌਰਾਨ ਉਨ੍ਹਾਂ ਦਿੱਲੀ ਮਹਾਰੈਲੀ ਵਿੱਚ ਹਲਕਾ ਸਾਹਨੇਵਾਲ ਚੋਂ ਜਿਆਦਾ ਤੋਂ ਜਿਆਦਾ ਗਿਣਤੀ ਯਕੀਨੀ ਬਣਾਉਣ ਲਈ ਪਾਰਟੀ ਦੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕੀਤਾ। ਜੋਸ਼ ਅਤੇ ਰੋਸ ਨਾਲ ਭਰੇ ਪਾਰਟੀ ਦੇ ਵਲੰਟੀਅਰਾਂ ਨੇ 31 ਮਾਰਚ ਨੂੰ ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਭਰੋਸਾ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ : ਮੁੰਡੀਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈਕੇ ਬੀਜੇਪੀ ਸ਼੍ਰੀ ਕੇਜਰੀਵਾਲ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ। ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹੁਣ ਸ਼੍ਰੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਕੇ ਉਹ ਪਾਰਟੀ ਵਰਕਰਾਂ ਦਾ ਮਨੋਬਲ ਤੋੜਨ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ।

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਕਰਕੇ ਟਿੱਲ ਦਾ ਜੋਰ ਲਗਾ ਕੇ ਦੇਖ ਲਿਆ ਪਰ ਪੂਰੇ ਦੇਸ਼ ਦਾ ਪਾਰਟੀ ਵਰਕਰ ਸ਼੍ਰੀ ਕੇਜਰੀਵਾਲ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ 31 ਨੂੰ ਅਸੀਂ ਦਿੱਲੀ ਲੱਖਾਂ ਦੀ ਗਿਣਤੀ ਵਿੱਚ ਪੁੱਜ ਕੇ ਭਾਜਪਾ ਅਤੇ ਮੋਦੀ ਸਰਕਾਰ ਦਾ ਭਰਮ ਭੁਲੇਖਾ ਕੱਢ ਦਿਆਂਗੇ।

ਵਿਧਾਇਕ ਮੁੰਡੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਬਰ ਪੁੱਟਣ ਦਾ ਕੰਮ ਸ਼੍ਰੀ ਕੇਜਰੀਵਾਲ ਕਰ ਰਹੇ ਹਨ ਜਿਸ ਕਾਰਨ ਭਾਜਪਾ ਤੇ ਮੋਦੀ ਸਰਕਾਰ ਅੰਦਰੋਂ ਬਹੁਤ ਡਰੀਆਂ ਹੋਈਆਂ ਹਨ। ਏਨ੍ਹਾ ਦਾ ਡਰ ਜਾਇਜ ਵੀ ਹੈ ਕਿਉਂਕਿ ਮੋਦੀ ਐਂਡ ਪਾਰਟੀ ਨੂੰ ਜਦੋਂ ਵੀ ਹਰਾਇਆ ਸ਼੍ਰੀ ਕੇਜਰੀਵਾਲ ਨੇ ਹਰਾਇਆ ਤੇ ਲੋਕ ਸਭਾ ਚੋਣਾਂ 2024 ਜਰੀਏ ਵੀ ਹਰਾ ਕੇ ਇੰਡੀਆ ਨੂੰ ਭਾਜਪਾ ਮੁਕਤ ਕਰਨ ਦਾ ਮੁੱਢ ਬੰਨ੍ਹਣਗੇ।

ਉਨ੍ਹਾਂ ਵਰਕਰਾਂ ਨੂੰ ਤਕੜੇ ਰਹਿਣ ਲਈ ਕਿਹਾ ਤਾਂ ਜੋ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਭਾਜਪਾ ਉਮੀਦਵਾਰਾਂ ਦੀ ਜਮਾਨਤਾਂ ਜਬਤ ਕਰਵਾ ਕੇ ਏਨ੍ਹਾ ਦੇ ਪਤਨ ਦੀ ਸ਼ੁਰੂਆਤ ਪੰਜਾਬ ਤੋਂ ਕਰੀਏ। ਇਸ ਮੌਕੇ ਅੱਜ ਹਲਕਾ ਸਾਹਨੇਵਾਲ ਦੇ ਮੁੱਖ ਦਫਤਰ ਵਿਖੇ ਬਲਾਕ ਪ੍ਰਧਾਨ ਅਤੇ ਅਹੁਦੇਦਾਰ ਸਾਹਿਬਾਨਾਂ ਨਾਲ 31 ਮਾਰਚ ਨੂੰ ਦਿੱਲੀ ਵਿਖੇ BJP-Modi ਦੀ ਤਾਨਾਸ਼ਾਹੀ ਖ਼ਿਲਾਫ਼ ਹੋਣ ਵਾਲੀ ਮਹਾਂਰੈਲੀ ਲਈ ਵਿਚਾਰ ਚਰਚਾਵਾਂ ਕੀਤੀ ਗਈਆਂ।

 

ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ ਤੇ ਡਟਾਂਗੇ

ਇਨਕਲਾਬ ਜ਼ਿੰਦਾਬਾਦ!!

 

ਇਸ ਮੌਕੇ ਬਲਵੰਤ ਸਿੰਘ, ਹਰਪ੍ਰੀਤ ਕੌਰ, ਨੇਹਾ ਚੌਰਸੀਆਂ, ਕੁਲਦੀਪ ਐਰੀ, ਜਸਵੰਤ ਸਿੰਘ, ਤਜਿੰਦਰ ਸਿੰਘ ਮਿੱਠੂ, ਪਲਵਿੰਦਰ ਸਿੰਘ, ਕਮਲਜੀਤ ਭੱਟੀ, ਸਰਬਜੀਤ ਕੰਡਿਆਣਾ, ਦਰਸ਼ਨ ਸਿੰਘ, ਪ੍ਰਿੰਸ ਸੈਣੀ, ਰਾਜ਼ੀ ਸਾਹਨੇਵਾਲ, ਗੁਰਸੇਵਕ ਸਾਹਨੇਵਾਲ, ਦਰਸ਼ਨ ਮਾਹਲਾ, ਹਰਦੇਵ ਸਿੰਘ ਸੋਢੀ, ਗੁੱਡੂ ਲਾਲਾ, ਸੌਰਵ, ਰਾਹੁਲ ਗੁਲੇਰੀਆਂ, ਰਿੰਕਲ ਸੈਣੀ, ਰੋਬਿਨ ਮੈਣੀ, ਸੁਰਜੀਤ ਸਿੰਘ, ਰਮਨ ਸ਼ਰਮਾ, ਪੱਪੀ, ਹੋਰ ਮੌਜੂਦ ਸਨ।