ਮਾਤਾ ਮੈਦਾਨਣ ਤੇ ਸ਼ੀਤਲਾ ਮਾਤਾ ਦਾ ਤੀਜਾ ਵੱਡਾ ਮੇਲਾ ਮਨਾਇਆ ਗਿਆ

ਮਾਤਾ ਮੈਦਾਨਣ ਤੇ ਸ਼ੀਤਲਾ ਮਾਤਾ ਦਾ ਤੀਜਾ ਵੱਡਾ ਮੇਲਾ ਮਨਾਇਆ ਗਿਆ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਦੇ ਪ੍ਰਾਚੀਨ ਮੰਦਰ ਕਨੇਚ ਰੋਡ ਸਾਹਨੇਵਾਲ ਵਿਖੇ ਤੀਜੇ ਵੱਡੇ ਮੇਲੇ ਦੌਰਾਨ ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਜੀ ਦੀ ਪੂਜਾ ਕੀਤੀ ਗਈ।

ਪ੍ਰਧਾਨ ਸਵਰਨ ਕੁਮਾਰ ਸੋਨੀ ਨੇ ਦੱਸਿਆ ਕਿ ਮੰਦਰ ‘ਚ ਪੂਜਾ ਕਰਨ ਲਈ ਹਜ਼ਾਰਾਂ ਸ਼ਰਧਾਲੂਆਂ ਦੀਆਂ ਤੜਕਸਾਰ ਤੋਂ ਹੀ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆ ਹੋਈਆਂ ਸਨ ਤੇ ਸ਼ਰਧਾਲੂ ਦੂਰ-ਦੁਰਾਡੇ ਤੋਂ ਮੱਥਾ ਟੇਕਣ ਲਈ ਆਏ ਹੋਏ ਸਨ।

ਮੰਦਰ ਵੱਲੋਂ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਗਾਇਕ ਰਾਜਨ ਗਿੱਲ, ਗਾਇਕ ਪਿੰਕੀ ਵਰਮਾ ਅਤੇ ਗਾਇਕ ਗੁਰ ਅਮਾਨਤ ਐਂਡ ਪਾਰਟੀ ਵੱਲੋ ਮੇਲੇ ਤੇ ਆਈਆ ਹੋਈਆ ਸੰਗਤਾਂ ਨੂੰ ਮਾਤਾ ਜੀ ਦੀਆਂ ਭੇਟਾਂ ਸੁਣਾ ਕੇ ਨਿਹਾਲ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਸਵਰਨ ਕੁਮਾਰ ਸੋਨੀ, ਵਾਇਸ ਪ੍ਰਧਾਨ ਰਮਨ ਕੁਮਾਰ ਰੋਮੀ, ਰਾਜਿੰਦਰ ਗਿੱਲ, ਦੀਪਕ ਸਹੋਤਾ, ਰਾਜੇਸ਼ ਕੁਮਾਰ, ਪ੍ਰਵੀਨ ਸਹੋਤਾ, ਲਵਕੇਸ਼ ਸੋਨੀ, ਵਿਸ਼ਾਲ ਬੇਗੜਾ, ਈਸ਼ੂ ਬੇਗੜਾ, ਗੌਰਵ, ਰੋਹਿਤ, ਰਾਜੂ ਸੂਦ, ਹਿਮਾਸ਼ੂ, ਕਿੰਪੀ, ਅਮਿਤ ਆਦਿ ਹਾਜ਼ਰ ਸਨ।