ਆਕਸੀਜਨ ਵਧਾਉਣ ਲ਼ਈ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਭੰਡਾਰੀ ਨੇ ਦੱਸੇ ਟਿਪਸ

ਆਕਸੀਜਨ ਵਧਾਉਣ ਲ਼ਈ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਭੰਡਾਰੀ ਨੇ ਦੱਸੇ ਟਿਪਸ
ਫੋਟੋ : ਰਾਜ ਕੁਮਾਰ

ਕੋਰੋਨਾ ਮਹਾਂਮਾਰੀ ਦੇ ਦੌਰਾਨ  ਦੇਸ਼ ਵਿਚ ਵੱਧ ਰਹੀਆਂ ਮੌਤਾਂ ਦਾ ਮੇਨ ਕਾਰਨ ਸਰੀਰ ਵਿਚ ਆਕਸੀਜਨ ਦੀ ਕਮੀ ਹੈ ਇਹ ਕਹਿਣਾ  ਹੈ ਸਾਹਨੇਵਾਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਕੁਮਾਰ ਭੰਡਾਰੀ ਦਾ

ਉਹਨਾਂ ਨਾਲ ਹੋਇ ਵਿਸ਼ੇਸ਼ ਮੁਲਾਕਾਤ ਵਿਚ ਉਹਨਾਂ ਨੇ ਕਿਹਾ ਕੋਰੋਨਾ ਮਹਾਂਮਾਰੀ ਇਕ ਭਿਆਂਕਰ ਰੂਪ ਲੈ ਰਹੀ ਹੈ ਜਿਸ ਵਿਚ ਦੇਖਣ ਨੂੰ ਮਿਲਿਆ ਹੈ ਕਿ ਸ਼ਰੀਰ ਵਿਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਇਸ ਮੌਕੇ ਉਹਨਾਂ ਨੇ  ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਯਾਵਰਣ ਵਿਚ ਆਕਸੀਜਨ ਦੀ ਮਾਤਰਾ ਵਧਾਉਣ ਲਈ  ਆਪਣੇ ਘਰਾਂ ਦੇ ਬਾਹਰ  ਅਤੇ ਅੰਦਰ ਜਿੱਥੇ ਜਗ੍ਹਾਂ ਮਿਲੇ ਉੱਥੇ ਵੱਧ ਤੋਂ ਵੱਧ ਪੋਦੇ  ਲਗਾਏ ਜਾਣ 

 

ਉਹਨਾਂ ਨੇ ਕਿਹਾ ਕਿ ਜਿੰਦੇ ਰਹਿਣ ਲਈ ਹਰ ਬੰਦੇ,  ਜਾਨਵਰਾਂ ਅਤੇ ਪੰਛੀਆਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ | ਅੱਜ ਦੇ ਦੌਰ ਵਿਚ ਵਾਤਾਵਰਨ ਇਹਨਾਂ ਜਿਆਦਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਕਿ ਸਾਹ ਲੈਣਾ ਔਖਾ ਹੋ ਗਿਆ ਹੈ ਇੱਸ ਲਈ ਆਉ ਸਾਰੇ ਮਿਲਕੇ ਸੰਕਲਪ ਲਾਈਏ ਕਿ ਵੱਧ ਤੋਂ ਵੱਧ ਪੋਦੇ  ਲਗਾਕੇ ਅਤੇ ਆਪਣੇ ਆਸ-ਪਾਸ ਦਾ ਵਾਤਾਵਰਨ ਸਾਫ ਰੱਖ ਕੇ ਪ੍ਰਮਾਤਮਾ ਵਲੋਂ ਮਿਲੀ ਸਬਤੋਂ ਵੱਧ ਜਰੂਰੀ  ਨੇਹਮਤ ਜੋਕਿ ਬਿਲਕੁਲ ਫਰੀ ਹੈ ਉਸ ਨੂੰ ਵੱਧ ਤੋਂ ਵੱਧ ਵਧਾਈਏ ਆਪਣਾ ਅੱਜ ਅਤੇ ਆਣ ਵਾਲਾ ਕੱਲ ਸੰਵਾਰੀਏ ਸਾਡਾ  ਇਹ ਇਕ ਕਦਮ ਆਪਣੇ ਦੇਸ਼ ਵਿਚ ਆਕਸੀਜਨ ਦੀ ਕਮੀ ਨੂੰ ਪੂਰੀ ਕਰ ਸਕਦਾ ਹੈ | ਉਹਨਾਂ ਨੇ ਦੱਸਿਆ ਕਿ ਇਹ ਇੱਕ ਕਦਮ  ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ  ਦੀ ਜਾਣ ਬਚਾ  ਸਕਦਾ ਹੈ ਅਤੇ ਦੇਸ਼ ਵਿਚ ਫੈਲ ਰਹੀ ਮਹਾਂਮਾਰੀ ਤੋਂ ਨਿਜਾਤ ਦਿਲ ਸਕਦਾ ਹੈ |