ਕਿ ਕਿਹਾ ਕੌਂਸਲਰ ਸੋਨੀ ਨੇ ਕੋਰੋਨਾ ਬਾਰੇ

ਕਿ ਕਿਹਾ ਕੌਂਸਲਰ ਸੋਨੀ ਨੇ ਕੋਰੋਨਾ ਬਾਰੇ

 

ਅੱਜ ਸਾਡੀ ਟੀਮ ਨਾਲ ਗੱਲ ਬਾਤ ਕਰਦਿਆਂ ਵਾਈਸ ਪ੍ਰਧਾਨ ਭਾਵਦਾਸ ਪੰਜਾਬ ਅਤੇ ਵਾਰਡ ਨੰਬਰ 6 ਦੇ ਕੌਂਸਲਰ ਸਵਰਨ ਕੁਮਾਰ (ਸੋਨੀ) ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਦੱਸਿਆ ਕਿ

ਕੋਰੋਨਾ ਵਾਇਰਸ ਦਾ ਸਬ ਤੋਂ  ਵੱਧ  ਖ਼ਤਰਾ ਬੱਚੇ ਅਤੇ ਬੁਜ਼ੁਰਗਾਂ  ਨੂੰ ਹੋ ਰਿਹਾ ਹੈ ਇਸ ਤੋਂ ਬਚਣਾ ਸਮੇਂ ਦੀ ਮੰਗ ਹੈ ਇਸ ਲਈ ਬੱਚਿਆਂ ਅਤੇ ਬੁਜ਼ੁਰਗਾਂ ਦਾ ਧਿਆਨ ਰੱਖਣ ਦੀ ਜ਼ਿਆਦਾ ਜਰੂਰਤ ਹੈ ਬੁਜ਼ੁਰਗਾਂ ਅਤੇ ਬੱਚਿਆਂ ਦੀ ਰੋਗ ਪ੍ਰਤੀਰੋਧਕ ਤਾਕਤ ਕਮਜ਼ੋਰ ਹੁੰਦੀ ਹੈ ਇਸ ਕਰਕੇ ਕੋਰੋਨਾ ਵਾਇਰਸ ਉਹਨਾਂ ਨੂੰ ਜਲਦੀ ਆਪਣੀ ਚਪੇਟ ਵਿਚ ਲੈ ਲੈਂਦਾ ਹੈ ਆਉ ਜਾਣਦੇ ਹਾਂ ਕਿ ਇਸ ਖ਼ਤਰਨਾਕ ਬਿਮਾਰੀ ਤੋਂ ਆਪਣੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹਾਂ 

1. ਬੱਚੇ ਅਤੇ ਬੁਜ਼ੁਰਗਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦਿਉ ਜੇ ਜਰੂਰੀ ਹੋਵੇ ਤਾਂ ਮੂੰਹ ਨੂੰ ਮਾਸਕ ਨਾਲ ਚੰਗੀ ਤਰਾਂ ਕਵਰ ਕਰਕੇ ਭੇਜੋ 

2. ਬੱਚੇ ਅਤੇ ਬੁਜ਼ੁਰਗਾਂ ਦੇ ਹੱਥਾਂ ਨੂੰ ਬਾਰ -ਬਾਰ ਸੇਨੀਟਾਇਜਰ ਨਾਲ ਧੋਵੋ 

3. ਜੇਕਰ ਘਰ ਵਿਚ ਕੋਈ ਵਿਅਕਤੀ ਇਸ ਵਾਇਰਸ ਦਾ ਸ਼ਿਕਾਰ ਹੈ ਤਾਂ ਬੱਚੇ ਅਤੇ ਬੁਜ਼ੁਰਗਾਂ ਨੂੰ ਉਸ ਤੋਂ ਦੂਰ ਰੱਖੋ ਅਣਜਾਣ ਵਿਅਕਤੀ ਤੋਂ ਤਕਰੀਬਨ 3 ਤੋਂ 6 ਫੁੱਟ ਦੀ ਦੂਰੀ ਬਣਾਕੇ ਰੱਖੋ 

4. ਬੱਚੇ ਅਤੇ ਬੁਜ਼ੁਰਗਾਂ ਦੇ ਨਾਖੂਨਾਂ ਨੂੰ ਬਿਲਕੁਲ ਨਾ ਵੱਧਣ ਦਿਉ ਇਹੁਜੀ ਜਗ੍ਹਾਂ ਤੇ ਕੀਟਾਣੂ ਅਤੇ ਬੈਕਟੀਰੀਆ ਬੜੀ ਆਸਾਨੀ ਨਾਲ ਜਗ੍ਹਾਂ ਬਣਾ ਲੈਂਦੇ ਹਨ 

5. ਬੱਚੇ ਅਤੇ ਬੁਜ਼ੁਰਗਾਂ ਨੂੰ ਭੀੜ-ਭਾੜ ਵਾਲਿਆਂ ਥਾਵਾਂ ਤੇ ਨਾ ਲੈਕੇ ਜਾਉ ਵਾਇਰਸ ਦੀ ਚਪੇਟ ਵਿਚ ਆਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ 

6. ਘਰ ਦੀਆਂ ਉਹ ਚੀਜਾਂ ਜਿਹਨਾਂ ਨੂੰ ਤੁਸੀਂ ਬਾਰ-ਬਾਰ ਹੱਥ ਲਾਉਂਦੇ ਹੋ ਉਸ ਨੂੰ ਬਾਰ-ਬਾਰ ਸੇਨੀਟਾਇਜ ਕਰਦੇ ਰਹੋ 

7. ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਆਪਣੇ ਬੱਚੇ ਅਤੇ ਬੁਜ਼ੁਰਗਾਂ ਨੂੰ ਨੌਰਮਲ ਹਾਇਜੀਨ ਦੀ ਆਦਤਾਂ ਬਾਰੇ ਦੱਸੋ 

8. ਬੱਚੇ ਅਤੇ ਬੁਜ਼ੁਰਗਾਂ ਦੇ ਇਮਿਊਨ ਸਿਸਟਮ ਨੂੰ ਦੁਰੁਸਤ ਰੱਖਣ ਲਈ ਉਹਨਾਂ ਦੀ ਡਾਇਟ ਵਿਚ ਪੋਸ਼ਟਿਕ ਆਹਾਰ ਸ਼ਾਮਲ ਕਰੋ  

9. ਲੋਕਡਾਊਨ ਦੌਰਾਨ ਘਰ ਵਿਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਾਖਿਲ ਨਾ ਹੋਣ ਦਿਉ ਅਤੇ ਨਾ ਹੀ ਕਿਸੇ ਰਿਸ਼ਤੇਦਾਰ ਅਤੇ ਮਿੱਤਰ ਦੇ ਘਰ ਜਾਉ 

10. ਇਸ ਜਾਨਲੇਵਾ ਬਿਮਾਰੀ ਤੋਂ ਆਪਣੇ ਬੱਚੇ ਅਤੇ ਬੁਜ਼ੁਰਗਾਂ ਨੂੰ ਅਤੇ ਆਪਣੇ ਪੂਰੇ ਪਰਿਵਾਰ ਨੂੰ ਜਾਗਰੁਕ ਕਰੋ ਅਤੇ ਉਹਨਾਂ ਨੂੰ ਮਾਸਕ ਪਾਉਣ ਅਤੇ ਹੱਥ ਧੋਣ ਵਾਰੇ ਦੱਸੋ 

ਕੌਂਸਲਰ ਸਵਰਨ ਕੁਮਾਰ ਸੋਨੀ ਨੇ ਅੱਗੇ ਦੱਸਿਆ ਕਿ ਇਹ ਉਹ ਦਸ ਟਿਪਸ ਹਨ ਜਿਹਨਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਆਪਣੇ ਬੱਚੇ ਅਤੇ ਬੁਜ਼ੁਰਗਾਂ ਨੂੰ ਅਤੇ ਇੱਸ ਮਹਾਂਮਾਰੀ ਤੋਂ ਬਚਾ ਸਕਦੇ ਹਾਂ