ਸਾਹਨੇਵਾਲ ਮੇਨ ਚੋਂਕ ਵਿਚ ਕਿਸਾਨ ਮੋਰਚਾ ਕਾਦੀਆ ਵਲੋਂ ਅੱਜ ਕਿ ਕੀਤਾ ਗਿਆ

ਸਾਹਨੇਵਾਲ ਮੇਨ ਚੋਂਕ ਵਿਚ ਕਿਸਾਨ ਮੋਰਚਾ ਕਾਦੀਆ  ਵਲੋਂ ਅੱਜ ਕਿ ਕੀਤਾ ਗਿਆ

ਅੱਜ ਸਾਹਨੇਵਾਲ ਚੋਂਕ ਵਿਚ ਕਿਸਾਨਾਂ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਲੇ ਕਾਨੂੰਨ ਰੱਦ ਕਾਰਨ ਦੇ ਫੈਸਲੇ ਤੋਂ ਬਾਅਦ ਸੰਯੁਕਤ ਕਿਸਾਨ ਸੰਗਠਨਾਂ  ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜਿਸਦਾ ਨਜਾਰਾ ਸਾਹਨੇਵਾਲ ਮੈਨ ਚੋਂਕ ਵਿਚ ਦੇਖਣ ਨੂੰ ਮਿਲਿਆ ਜਿਥੇ ਕਿਸਾਨਾਂ ਵਲੋਂ ਪਟਾਖੇ ਅਤੇ ਆਤਿਸ਼ਬਾਜ਼ੀਆਂ ਕਰਕੇ ਜਸ਼ਨ ਦਾ ਮਾਹੌਲ ਬਣਾਇਆ ਗਿਆ | 

ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਸਾਨ  : ਫੋਟੋ ਰਾਜਕੁਮਾਰ 

ਇਸ ਮੌਕੇ ਰਾਜਵੀਰ ਸਿੰਘ ਪ੍ਰਧਾਨ ਨੇ ਕਿਹਾ ਕਿ ਸਮੂਹ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਅਤੇ ਨਾਲ ਹੀ ਜੋ ਸਾਡੀ ਕਿਸਾਨਾਂ ਦੀ ਇਤਹਾਸਿਕ  ਜਿੱਤ ਹੋਈ ਹੈ ਉਸਦੀਆਂ ਵੀ ਮੁਬਾਰਕਾਂ ਅਤੇ ਅਸੀਂ ਜੋ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ ਆਉਣ ਵਾਲੇ ਸਮੇ ਵਿੱਚ ਜਥੇਬੰਦੀਆਂ ਦੀ ਜੋ ਵੀ ਮੀਟਿੰਗ ਹੋਵੇਗੀ ਅਤੇ ਜੋ ਫੈਸਲੇ ਲਿਤੇ ਜਾਣਗੇ ਉਸ ਤਰ੍ਹਾਂ ਹੀ ਕੀਤਾ ਜਾਵੇਗਾ

ਇਸ ਮੌਕੇ ਬੂਟਾ ਸੰਧੂ ਨੇ ਕਿਹਾ ਕਿ ਇਹ ਜਿੱਤ ਸਾਰੇ ਦੇਸ਼ ਦੇ ਕਿਸਾਨਾਂ ਦੀ ਜਿੱਤ ਹੈ ਜਿਹਨਾਂ ਨੇ ਆਪਣੇ ਘਰੋਂ ਬਾਹਰ ਬਾਰਡਰਾਂ ਤੇ ਰਹਿ ਕੇ ਨਾ ਠੰਡ ਨਾ ਗਰਮੀ ਦੇਖੀ ਅਤੇ ਆਪਣੀ ਪੂਰੀ ਗਰਮਜੋਸ਼ੀ ਨਾਲ ਡਟੇ ਰਹੇ ਉਹਨਾਂ ਕਿਹਾ ਕਿ ਜਿੰਨੇ ਸਾਡੇ ਕਿਸਾਨ ਭਰਾ ਸ਼ਹੀਦ ਹੋਏ ਜਿਹਨਾਂ ਨੇ ਹਾਰ ਨਹੀਂ ਮੰਨੀ ਅਤੇ ਕਿਸਾਨ ਅੰਦੋਲਨ ਵਿਚ ਆਪਣਾ ਬਲੀਦਾਨ ਦਿੱਤਾ ਉਹਨਾਂ ਕਰਕੇ ਅੱਜ ਇਹ ਸਮੁਚੇ ਕਿਸਾਨ ਮੋਰਚੇ ਦੀ ਜਿੱਤ ਹੋਈ ਹੈ ਅਤੇ ਉਹਨਾਂ ਦਾ ਬਲੀਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ | 

ਕਿਸਾਨਾਂ ਦੀ ਜਿੱਤ ਤੇ ਆਪਣੀ ਖੁਸ਼ੀ ਜਾਹਿਰ ਕਰਦਾ ਹੋਇਆ ਮਾਸੂਮ ਬੱਚਾ ਪ੍ਰਮਣਦੀਪ ਸਿੰਘ (ਖੰਨਾ ਵਾਲੇ )

ਕਿਸਾਨਾਂ ਦੀ ਜਿੱਤ ਤੇ ਆਪਣੀ ਖੁਸ਼ੀ ਜਾਹਿਰ ਕਰਦਾ ਹੋਇਆ ਮਾਸੂਮ ਬੱਚਾ ਪ੍ਰਮਣਦੀਪ ਸਿੰਘ (ਖੰਨਾ ਵਾਲੇ )

ਵਾਰਡ ਨੰਬਰ 10 ਦੇ ਸੁਖਚੈਨ ਸਿੰਘ ਜਬੰਦਾ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ 

ਆਤਿਸ਼ਬਾਜੀ ਅਤੇ ਪਟਾਕੇ ਚਲਾਕੇ ਖੁਸ਼ੀ ਇਜਹਾਰ ਕਰਦੇ ਹੋਏ ਕਿਸਾਨ   : ਫੋਟੋ ਰਾਜਕੁਮਾਰ 

ਇਸ ਮੌਕੇ ਰਾਜਵੀਰ ਸਿੰਘ ਪ੍ਰਧਾਨ, ਦੀਪੀ ਜਨਰਲ ਸਕੱਤਰ, ਰਿੰਕੂ ਕਪਿਲਾ ਕੈਸ਼ੀਅਰ, ਹਰਿੰਦਰ ਸਿੰਘ, ਗੋਲਡੀ ਕੈਸ਼ੀਅਰ,  ਸੁਖਵੀਰ ਸਿੰਘ ਸੁੱਖਾ, ਗੁਰਦੀਪ ਸਿੰਘ, ਬੂਟਾ ਸੰਧੂ, ਮਾਨ ਸੰਧੂ, ਗੁਰਤੇਜ ਸਿੰਘ, ਤਰਲੋਚਨ ਸਿੰਘ, ਬੱਬੂ ਸੰਧੂ, ਅਮਨਾਂ ਬਾਬਾ ਜੀ, ਜੱਗਾ ਮਾਸਟਰ, ਰਾਜਵੰਤ, ਅਮਨਿੰਦਰ ਸਿੰਘ, ਗੁਰੀ, ਪਰਮਬੀਰ ਸੰਧੂ ਅਤੇ ਸਮੂਹ ਕਾਦੀਆਂ ਕਿਸਾਨ ਯੂਨੀਅਨ ਦੇ ਮੇਂਬਰ ਅਤੇ ਹੋਰ ਕਈ ਕਿਸਾਨ ਸਮਰਥਕ ਮੌਜੂਦ ਸਨ |