ਸਾਹਨੇਵਾਲ ਦੇ ਦੁਕਾਨਦਾਰਾਂ ਵਲੋਂ ਪ੍ਰਸ਼ਾਸ਼ਨ ਨੂੰ ਮੰਗ
ਕਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਤਹਿਤ ਲੁਧਿਆਣਾ ਪ੍ਰਸ਼ਾਸਨ ਵਲੋਂ ਸਾਹਨੇਵਾਲ ਦੀਆ ਦੁਕਾਨਾਂ ਖੋਲ੍ਹਣ ਲਈ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧ ਵਿਚ ਸਾਹਨੇਵਾਲ ਦੇ ਕਈ ਦੁਕਾਨਦਾਰਾਂ ਨੇ ਆਪਣਾ ਦੁਖੜਾ ਦੱਸਦਿਆਂ ਕਿਹਾ ਕਿ ਦੁਪਹਿਰ 12 ਵਜੇ ਤੱਕ ਦੇ ਸਮੇਂ ਦੌਰਾਨ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜ਼ਿਆਦਾਤਰ ਗਾਹਕ ਖ਼ਰੀਦ ਫ਼ਰੋਖ਼ਤ ਕਰਨ ਆਪਣੇ ਘਰੋਂ ਨਿਕਲਦੇ ਹੀ 10 ਵਜੇ ਦੇ ਕਰੀਬ ਹਨ , ਜਿਸ ਕਰਕੇ ਬਾਜ਼ਾਰ ਵਿਚ ਇਕਦਮ ਭੀੜ ਇਕੱਠੀ ਹੋ ਜਾਂਦੀ ਹੈ।
ਅਨਾਰਕਲੀ ਦੁਪੱਟਾ ਹਾਊਸ ਦੇ ਮਾਲਕ ਸੁਰਿੰਦਰ ਸਿੰਘ ਨੇ ਕਿਹਾ ਕਿ ਸਮਾਂ ਵਧਾਉਣ ਨਾਲ ਜਿਹੜੇ ਗ੍ਰਾਹਕ 10 ਵਜੇ ਤੋਂ 12 ਵਜੇ ਤੱਕ ਖਰੀਦਾਰੀ ਕਰਦੇ ਹਨ ਉਹਨਾਂ ਨੂੰ 9 ਤੋਂ 3 ਵਜੇ ਤੱਕ ਦਾ ਟਾਈਮ ਮਿਲ ਜਾਵੇਗਾ ਜਿਸ ਨਾਲ ਦੁਕਾਨਾਂ ਤੇ ਰਸ ਘੱਟ ਹੋਵੇਗਾ ਅਤੇ ਦੁਕਾਨਦਾਰ ਵੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਹੀ ਢੰਗ ਨਾਲ ਕਰ ਸਕਣਗੇ
ਸਾਹਨੇਵਾਲ ਦੇ ਕਈ ਹੋਰ ਦੁਕਾਨਦਾਰਾਂ ਜਿਸ ਵਿਚ
ਗਗਨ ਔਪਟਿਕਲ
ਵੈਦ ਗੁਰਦੀਪ ਸਿੰਘ
ਸਤੀਸ਼ ਕਰਿਆਨਾ ਸਟੋਰ (ਬਾਂਕੇ )
ਰਾਜੂ ਸਵੀਟ ਸ਼ੋਪ (ਰਾਜੂ ਭਾਟੀਆ)
ਹਕੀਕਤ ਰਾਏ ਐਂਡ ਸੰਜ
ਦਮਨਦੀਪ ਸਿੰਘ
ਪੰਜਾਬ ਟਰੇਡਿੰਗ ਕੰਪਨੀ (ਉਮ ਪ੍ਰਕਾਸ਼ ਗੋਇਲ)
ਸੱਤ ਸਾਹਿਬ ਟੈਲੀਕਾਮ (ਜੱਸੀ ਚੌਧਰੀ)
ਸੋਨੂ ਬਾਬਾ ਰੀਲਾਂ ਵਾਲਾ, ਬਾਬਾ ਦਰਿਆ, ਸਿਮਰਨ Boutique, ਸਾਹਨੇਵਾਲ boutique, ਕਲਾ ਮੰਦਿਰ, ਭਰਤ ਸਟੂਡੀਓ, ਜੀ.ਐਸ ਜਨਰਲ ਸਟੋਰ, ਮੱਕੜ ਕਰਿਆਨਾ ਸਟੋਰ, ਜੀ.ਐਸ ਫੁਟਵੇਅਰ, ਰਾਮਪਾਲ ਦੀ ਹੱਟੀ, ਸਿੱਧੂ ਇੰਟਰ ਪ੍ਰਾਈਜੇਜ , ਅਰੋੜਾ ਕਮਯੂਨਿਕੇਸਨ, ਅਤੇ ਹੋਰ ਕਈ ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖ ਕੇ ਦੁਕਾਨਾਂ ਖੋਲ੍ਹਣ ਦਾ ਸਮਾਂ ਤਬਦੀਲ ਕੀਤਾ ਜਾਵੇ। ਜਿਸ ਨਾਲ ਕੋਰੋਨਾ ਦੀਆਂ ਹਿਦਾਇਤਾਂ ਅਤੇ ਦੁਕਾਨਦਾਰਾਂ ਦੀ ਦੁਕਾਨਦਾਰੀ ਵੀ ਬਚਾਈ ਜਾ ਸਕੇ ਉਹਨਾਂ ਕਿਹਾ 3 ਵੱਜੇ ਤਕ ਦਾ ਸਮਾਂ ਪ੍ਰਸ਼ਾਸ਼ਨ ਜਦੋਂ ਤਕ ਮਰਜੀ ਲਾਗੂ ਕਰਕੇ ਰੱਖ ਸਕਦੀ ਹੈ ਉਹਨਾਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਹਨੇਵਾਲ ਦੇ ਦੁਕਾਨਦਾਰਾਂ ਦੀ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਕੇ ਦੁਕਾਨਾਂ ਖੋਲਣ ਦਾ ਸਮਾਂ ਬਦਲਿਆ ਜਾਵੇ
Comments (0)
Facebook Comments