ਕੀ ਕਿਹਾ ਸਵਰਨ ਕੁਮਾਰ ਸੋਨੀ ਦੀ ਜਿੱਤ ਤੇ ਮਾਸਟਰ ਅਸ਼ੋਕ ਜੀ ਨੇ

ਕੀ ਕਿਹਾ ਸਵਰਨ ਕੁਮਾਰ ਸੋਨੀ ਦੀ ਜਿੱਤ ਤੇ ਮਾਸਟਰ ਅਸ਼ੋਕ ਜੀ ਨੇ
ਸਵਰਨ ਕੁਮਾਰ ਸੋਨੀ ਦੀ ਜਿੱਤ ਤੇ ਸਮੂਹ ਅਕਾਲੀ ਦਲ ਮੁਬਾਰਕਾਂ ਦਿੰਦਾ ਹੋਇਆ (ਫੋਟੋ : ਰਾਜ ਕੁਮਾਰ)

(ਰਿੰਕੂ ਬਜਾਜ) 

ਪੰਜਾਬ ਵਿਚ ਜਿੱਮਣੀ ਚੋਣਾਂ ਦਾ ਰਿਜਲਟ ਸਾਮਣੇ ਆ ਜਾਣ ਤੇ ਸਾਹਨੇਵਾਲ ਦੇ ਵਾਰਡ ਨੰ 6 ਵਿੱਚ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਵੀ ਕਲ ਸਾਹਨੇਵਾਲ ਦੇ ਪ੍ਰਾਇਮਰੀ ਸਕੂਲ ਨੰਦਪੁਰ ਵਿਖੇ ਪੁਲਸ ਦੇ ਸਖਤ ਪ੍ਰਬੰਧਾਂ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਬਰਜਿੰਦਰ ਸਿੰਘ ਢਿੱਲੋਂ ਐਸ.ਡੀ.ਐਮ. ਲੁਧਿਆਣਾ ਨੇ ਦੱਸਿਆ ਕਿ  ਵਾਰਡ ਨੰ 6 ਵਿਚ ਕੁਲ 1381 ਵੋਟਰ ਹਨ, ਜਿਹਨਾਂ ਵਿੱਚੋ 855 ਵੋਟਾਂ ਪੋਲ ਹੋਇਆਂ ਸਨ | ਜਿਹਨਾਂ 'ਚ ਅੱਜ ਵੋਟਾਂ ਦੀ ਹੋਇ ਗਿਣਤੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਵਰਨ ਕੁਮਾਰ ਸੋਨੀ ਨੂੰ 432 ਵੋਟਾਂ ਲੈਕੇ ਜਿੱਤ ਮਿਲੀ | ਦੂਸਰੇ ਨੰਬਰ ਤੇ ਆਮ ਆਦਮੀ ਦੇ ਉਮੀਦਵਾਰ ਵਿਜੇ ਕੁਮਾਰ ਨੂੰ  227 ਵੋਟਾਂ ਮਿਲੀਆਂ, ਤੀਸਰੇ ਨੰਬਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੰਤ ਵਿੱਕੀ ਨੂੰ 182 ਵੋਟਾਂ ਪਈਆਂ, ਭਾਜਪਾ ਦੇ ਉਮੀਦਵਾਰ ਵਿਨੇ ਕੁਮਾਰ ਨੂੰ ਕੁਲ 7 ਵੋਟਾਂ ਪਈਆਂ ਤੇ ਵੋਟਾਂ ਦੀ ਮਸ਼ੀਨ ਵਿਚ ਲੱਗੇ ਨੋਟ ਦੇ ਬਟਨ ਨੂੰ ਵੀ 7 ਵੋਟਾਂ ਮਿਲੀਆਂ |

ਜੇਤੂ ਰਹਿਣ ਤੇ ਕਿ ਕਿਹਨਾਂ ਹੈ ਸਵਰਨ ਕੁਮਾਰ ਸੋਨੀ ਦਾ

ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸਵਰਨ ਕੁਮਾਰ ਸੋਨੀ ਨੇ ਜੇਤੂ ਰਹਿਣ ਤੇ ਵਾਰਡ ਨੰ 6 ਦੇ ਲੋਕਾਂ ਦਾ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ  2012 ਤੋਂ ਲੈ ਕੇ 2017 ਤੱਕ ਮੈਂ ਆਪਣੇ ਵਾਰਡ ਦੀ ਖੂਬ ਸੇਵਾ ਕੀਤੀ ਹੈ ਜਿਸਦਾ ਫਲ ਮੈਨੂੰ ਵਾਰਡ ਨੰ 6 ਦੇ ਵੋਟਰਾਂ ਨੇ ਵੱਡੀ ਜਿੱਤ ਦੇ ਕੇ ਦਿੱਤਾ ਹੈ |  ਉਹਨਾਂ ਨੇ ਕਿਹਾ ਕਿ ਮੈਂ 6 ਨੰ ਵਾਰਡ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੇਰੇ ਤੇ ਵਿਸਵਾਸ਼ ਕਰਕੇ ਮੈਨੂੰ ਵੋਟਾਂ ਪਈਆਂ ਨੇ ਤੇ ਮੈਂ ਵੀ ਪੂਰੀ ਕੋਸ਼ਿਸ਼ਕਰਾਂਗਾ ਕਿ ਮੈਂ ਲੋਕਾਂ ਦਾ ਵਿਸਵਾਸ਼ ਬਣਾਈ ਰੱਖਾਂ | ਉਹਨਾਂ ਨੇ ਕਿਹਾ ਸਾਡੇ ਵਾਰਡ ਵਿਚ ਸਾਡੀ ਸਰਕਾਰ ਮੌਕੇ ਬਹੁਤ ਵੱਡੀ ਪਾਰਕ ਬਣਾਈ ਹੈ ਜਿਹੜੀ ਇਹ ਸਰਕਾਰ ਨੇ ਤਾਂ ਸਾਡੀ ਲੋਕਾਂ ਦੇ ਲਈ ਬਣਾਈ ਪਾਰਕ ਨੂੰ ਤਾਂ ਪਾਣੀ ਤੱਕ ਨਹੀਂ ਦਿੱਤਾ ਅਸੀਂ ਸਾਹਨੇਵਾਲ ਵਿਚ ਵਾਟਰ ਸਪਲਾਈ ਪਾਈ ਸੀਵਰੇਜ ਪਾਏ ਸੜਕਾਂ ਬਣਾਈਆਂ ਲੇਕਿਨ ਸਾਡਾ ਜਿਹੜਾ ਵਾਟਰ ਸਪਲਾਈ ਕਨੈਕਸਨ ਸੀ ਜੋਕਿ ਅਸੀਂ ਘਰ-ਘਰ ਵਿਚ ਦੇ ਚੁਕੇ ਹਾਂ ਇਸ ਸਰਕਾਰ ਨੇ ਸਿਰਫ ਸਵਿੱਚ ਦੱਬਣਾ ਸੀ ਤਾਕਿ ਪਾਣੀ ਹਰ ਘਰ ਵਿਚ ਪਹੁੰਚ ਜਾਵੇ ਇਹਨਾਂ ਨੇ ਉਹ ਵੀ ਸਵਿੱਚ ਨਹੀਂ ਦੱਬੀ ਇਹ ਸੋਚਦੇ ਹੋਏ ਜੇਕਰ ਅਸੀਂ ਇਹ ਸਵਿੱਚ ਦਬਤੀ ਤਾਂ ਘਰਾਂ ਵਿਚ ਪਾਣੀ ਪਹੁੰਚ ਜਾਣਾ ਪਰਿਵਾਰ ਨੂੰ ਸੁਵਿਧਾ ਮਿਲ ਜਾਣੀ ਲੇਕਿਨ ਜਿਹੜਾ ਕਰੈਡਿਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਜਾਣਾ ਇਸ ਸਰਕਾਰ ਨੇ ਸਾਹਨੇਵਾਲ ਦਾ ਹੀ ਨਹੀਂ ਪੂਰੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਜਿਸਦਾ ਗੁੱਸਾ ਲੋਕਾਂ ਨੇ ਜਾਹਿਰ ਕੀਤਾ ਤੇ ਜਿਮਣੀ ਚੋਣਾਂ ਵਿਚ ਅਸੀਂ ਭਾਰੀ ਵੋਟਾਂ ਨਾਲ ਜਿੱਤੇ ਹਾਂ | ਉਹਨਾਂ ਨੇ ਕਿਹਾ ਕਿ ਵਾਰਡ ਨੰ 6 ਦੇ ਜਿਹੜੇ ਅਧੂਰੇ ਕੱਮ ਨੇ ਉਹ ਵੀ ਜਲਦ ਹੀ ਪੂਰੇ ਹੋਣਗੇ | ਉਹਨਾਂ ਨੇ ਕਿਹਾ ਕਿ ਜਿਵੇਂ ਕਿ ਉਹ ਪਹਿਲਾਂ ਵਾਰਡ ਨੰ 6 ਦੀ ਸੇਵਾ ਕਰਦੇ ਆ ਰਹੇ ਹਨ ਉਸੇ ਤਰਾਂ ਅੱਗੇ ਵੀ ਕਰਦੇ ਰਹਿਣਗੇ |

ਸਰਨਜੀਤ ਸਿੰਘ ਢਿੱਲੋਂ ਅਤੇ ਮਾਸਟਰ ਅਸ਼ੋਕ ਸਵਰਨ ਕੁਮਾਰ ਸੋਨੀ ਦੀ ਭਾਰੀ ਮਾਤਰਾ ਨਾਲ ਹੋਈ ਜਿੱਤ ਮੌਕੇ (ਫੋਟੋ ਰਾਜ ਕੁਮਾਰ)

ਇਸ ਮੌਕੇ ਸਾਬਕਾ ਕੌਂਸਲਰ ਮਾਸਟਰ ਅਸ਼ੋਕ ਜੀ ਨੇ 

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਰਨਜੀਤ ਸਿੰਘ ਢਿੱਲੋਂ ਜੀ ਨੇ ਜੋ ਵਿਕਾਸ ਕਾਰਜ ਕੀਤੇ ਸੀ ਉਸ ਨੂੰ ਯਾਦ ਵਿਚ ਰੱਖਦੇ ਹੋਏ ਅਤੇ ਅੱਜ ਦੀ ਸਰਕਾਰ ਨਾਲ ਕਮਪੇਰਿਜਨ ਕਰਦੇ ਹੋਏ ਵੋਟਰਾਂ ਨੇ ਅਕਾਲੀ ਦਲ ਦੇ ਹੱਕ ਵਿਚ ਫਤਵਾ ਦਿੱਤਾ | ਸਾਬਕਾ ਕੌਂਸਲਰ ਮਾਸਟਰ ਅਸ਼ੋਕ ਨੇ ਕਿਹਾ ਕਿ ਆਉਣ ਵਾਲੀ 2022 ਦੇ ਇਲੈਕਸ਼ਨਾਂ 'ਚ ਪੰਜਾਬ ਵਿਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਅਤੇ ਇਕ ਵਾਰ ਫਿਰ ਸਰਨਜੀਤ ਸਿੰਘ ਢਿੱਲੋਂ ਜੀ ਨੂੰ MLA  ਬਣਾਵਾਂਗੇ ਅਤੇ ਜਿਹੜੇ ਰਿਹੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਾਂਗੇ ਅਤੇ ਲੋਕਾਂ ਨਾਲ ਮੋਢੇ ਨਾਲ  ਮੋਢਾ ਮਿਲਾਕੇ ਚਲਾਂਗੇ